ਕਣਕ ਨੂੰ ਅੱਗ ਲੱਗਣ ਤੋਂ ਬਚਾਓ! ਰੱਖੋ ਇਨ੍ਹਾਂ ਗੱਲਾਂ ਦਾ ਧਿਆਨ : ਪੀ. ਏ. ਯੂ. ਮਾਹਿਰ
Friday, Apr 10, 2020 - 09:15 AM (IST)
ਜਲੰਧਰ (ਸਰਬਜੀਤ ਸਿੱਧੂ) - ਕਣਕ ਦੀ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਅਤੇ ਇਸ ਮੌਕੇ ਮੌਸਮ ਵੀ ਸਾਫ ਨਜ਼ਰ ਆ ਰਿਹਾ ਹੈ। ਇਨੀਂ ਦਿਨੀਂ ਕਈ ਵਾਰ ਖੇਤਾਂ ਵਿਚ ਕੁਝ ਅਣਸੁਖਾਵੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਇਨ੍ਹਾਂ ਘਟਨਾਵਾਂ ਦਾ ਮੁੱਖ ਕਾਰਨ ਬਿਜਲੀ ਦੀਆਂ ਤਾਰਾਂ ਦਾ ਨੀਵਾਂ ਤੇ ਢਿੱਲਾ ਹੋਣਾ , ਟ੍ਰਾਂਸਫਾਰਮਰ ਤੋਂ ਸਪਾਰਕਿੰਗ ਹੋਣਾ, ਨਾੜ ਦਾ ਗਿੱਲਾ ਹੋਣਾ, ਇੰਜਣ ਨੂੰ ਸਟਾਰਟ ਕਰਨ ਲਈ ਸਵਿੱਚ ਦੀ ਬਜਾਏ ਅਲਟਰਨੇਟਰ ਦੇ ਟਰਮੀਨਲਾਂ ਨੂੰ ਸ਼ਾਰਟ ਕਰ ਕੇ ਸਟਾਰਟ ਕਰਨਾ, ਸਿਗਰਟ ਬੀੜੀ ਜਾਂ ਕੱਚੇ ਚੁੱਲ੍ਹੇ ਤੋਂ ਅੱਗ ਦੀ ਚੰਗਿਆੜੀ ਆਦਿ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪੀ.ਏ.ਯੂ. ਦੇ ਮਾਹਿਰ ਅਧਿਕਾਰੀਆਂ ਵਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਕਟਾਈ ਫ਼ਸਲ ਦੇ ਪੂਰੀ ਤਰ੍ਹਾਂ ਪੱਕਣ ’ਤੇ ਹੀ ਕੀਤੀ ਜਾਵੇ । ਜੇਕਰ ਕਣਕ ਦਾ ਨਾੜ ਗਿੱਲਾ ਹੈ ਜਾਂ ਬਾਰਿਸ਼ ਹੋ ਗਈ ਹੈ ਤਾਂ ਇਸ ਦੌਰਾਨ ਫਸਲ ਦੀ ਕਟਾਈ ਨਾ ਕੀਤੀ ਜਾਵੇ, ਕਿਉਂਕਿ ਗਿੱਲੇ ਨਾੜ ਦੇ ਕੰਬਾਈਨ ਜਾਂ ਰੀਪਰ ਦੀਆਂ ਸ਼ਿਫਟਾਂ ’ਤੇ ਲਿਪਟਣ ਅਤੇ ਰਗੜ ਕਾਰਨ ਅੱਗ ਲੱਗ ਸਕਦੀ ਹੈ।
ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਦੇ ਕਹਿਰ ਦਾ ਅਸਰ ਮਰਦਾਂ 'ਤੇ ਕਿਉਂ ਹੈ ਜ਼ਿਆਦਾ ? (ਵੀਡੀਓ)
ਪੜ੍ਹੋ ਇਹ ਵੀ ਖਬਰ - ਵੱਡੀ ਲਾਪ੍ਰਵਾਹੀ : ਭਗਤਾਂਵਾਲਾ ਅਨਾਜ ਮੰਡੀ ’ਚ ਤਿਆਰ ਰਿਹਾ ਹੈ ‘ਕੋਰੋਨਾ ਬੰਬ’
ਅੱਗ ਲੱਗਣ ਤੋਂ ਬਚਾਅ ਲਈ ਸੁਝਾਅ
1.ਬਿਜਲੀ ਦੀ ਚੰਗਿਆੜੀ ਨੂੰ ਰੋਕਣ ਲਈ ਟਰਾਂਸਫਾਰਮਰ ਵਾਲੀ ਜਗ੍ਹਾ ਨੂੰ ਚੰਗੀ ਤਰ੍ਹਾਂ ਸਾਫ਼ ਰੱਖੋ ਅਤੇ ਢਿੱਲੀਆਂ ਤਾਰਾਂ ਨੂੰ ਕੱਸਣ ਅਤੇ ਇੱਕ ਦੂਸਰੇ ਤੋਂ ਦੂਰ ਰੱਖਣ ਲਈ ਬਿਜਲੀ ਵਿਭਾਗ ਦੀ ਮਦਦ ਨਾਲ ਤਾਰਾਂ ਨੂੰ ਦੂਰ ਦੂਰ ਬੰਨ੍ਹ ਦਿਓ ਤਾਂ ਜੋ ਤਾਰਾਂ ਆਪਸ ਵਿਚ ਨਾ ਜੁੜਨ।
2. ਕਟਾਈ ਸਮੇਂ ਖੇਤ ਵਿਚੋਂ ਲੰਘਦੀਆਂ ਤਾਰਾਂ ਦਾ ਖਾਸ ਖਿਆਲ ਰੱਖੋ ਤਾਂ ਜੋ ਇਹ ਮਸ਼ੀਨ ਨਾਲ ਨਾ ਟਕਰਾਉਣ।
3. ਸਾਈਲੈਂਸਰ ਦੇ ਮੂੰਹ ’ਤੇ ਚੰਗਿਆੜੀ ਰੋਕਣ ਵਾਲਾ ਪੁਰਜਾ ਪੂਰੀ ਤਰ੍ਹਾਂ ਕੰਮ ਕਰਦਾ ਹੋਣਾ ਚਾਹੀਦਾ ਹੈ ਤਾਂ ਜੋ ਇਹ ਚੰਗਿਆੜੀ ਨੂੰ ਬਾਹਰ ਨਿਕਲਣ ਤੋਂ ਰੋਕ ਸਕੇ।
4. ਖੇਤ ਵਿਚ ਕੰਮ ਕਰ ਰਹੇ ਸਾਰੇ ਕਾਮਿਆਂ ਨੂੰ ਇਹ ਹਦਾਇਤ ਕਰੋ ਕਿ ਉਹ ਬੀੜੀ, ਸਿਗਰਟ ਨਾ ਪੀਣ ਅਤੇ ਚਾਹ ਬਣਾਉਣ ਵਾਲੇ ਚੁੱਲ੍ਹੇ ਦੀ ਅੱਗ ਨੂੰ ਪਾਣੀ ਨਾਲ ਬੁਝਾਉਣਾ ਯਕੀਨੀ ਬਣਾਉਣ।
ਪੜ੍ਹੋ ਇਹ ਵੀ ਖਬਰ - ਲਾਕਡਾਊਨ ਦੌਰਾਨ ਮੱਖੂ ਦੇ ਪਿੰਡ ਖਡੂਰ ਦੀ ਗਲੀ ’ਚ ਮਿਲੇ ਪਾਕਿਸਤਾਨੀ ਦਸਤਾਨੇ
ਪੜ੍ਹੋ ਇਹ ਵੀ ਖਬਰ - ਸਿੱਧੂ ਕੋਰੋਨਾ ਤੋਂ ਬਚਣ ਲਈ ਹਸਪਤਾਲ ਦੇ ਸਟਾਫ ਨੂੰ ਦੇਣ ਆਏ ਮਾਸਕ, ਆਪ ਨਹੀਂ ਪਾਇਆ
ਪੜ੍ਹੋ ਇਹ ਵੀ ਖਬਰ - ‘ਕੁਆਰਿੰਟਾਈਨ ਹੋਣ ਦੇ ਬਾਵਜੂਦ ਡੇਰਾ ਮੁਖੀ ਨਾਲ ਮੁਲਾਕਾਤ ਕਰਨ ਗਏ ਕੁਲਤਾਰ ਸੰਧਵਾਂ’