ਗਰੀਬਾਂ ਨੂੰ ਦਿੱਤੀ ਜਾਣ ਵਾਲੀ ਕਣਕ ਯੋਜਨਾ ’ਚ ਲੱਗਾ ਭਾਰੀ ਕੱਟ, ਪੰਜਾਬ ’ਚ ਮਚੀ ਹਾਹਾਕਾਰ

Sunday, Feb 12, 2023 - 06:41 PM (IST)

ਗਰੀਬਾਂ ਨੂੰ ਦਿੱਤੀ ਜਾਣ ਵਾਲੀ ਕਣਕ ਯੋਜਨਾ ’ਚ ਲੱਗਾ ਭਾਰੀ ਕੱਟ, ਪੰਜਾਬ ’ਚ ਮਚੀ ਹਾਹਾਕਾਰ

ਲੁਧਿਆਣਾ (ਖੁਰਾਣਾ) : ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਕਾਰਡਧਾਰੀ ਪਰਿਵਾਰਾਂ ਵਿਚ ਵੰਡੀ ਜਾਣ ਵਾਲੀ ਕਣਕ ਯੋਜਨਾ ਨੂੰ ਲੱਗੇ ਭਾਰੀ ਕੱਟ ਕਾਰਨ ਪੰਜਾਬ ਭਰ ਦੇ ਡਿਪੂ ਹੋਲਡਰਾਂ ’ਚ ਹਾਹਾਕਾਰ ਮਚ ਗਈ ਹੈ। ਜਾਣਕਾਰੀ ਮੁਤਾਬਕ ਸਰਕਾਰ ਵੱਲੋਂ ਕਣਕ ’ਤੇ ਲਾਏ ਗਏ ਕਰੀਬ 30 ਫੀਸਦੀ ਦੇ ਭਾਰੀ ਕੱਟ ਦੇ ਵਿਰੋਧ ਵਿਚ ਵੱਖ-ਵੱਖ ਡਿਪੂ ਹੋਲਡਰ ਐਸੋਸੀਏਸ਼ਨਾਂ ਵੱਲੋਂ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪ ਕੇ ਸਮੱਸਿਆ ਦੇ ਤੁਰੰਤ ਹੱਲ ਲਈ ਮੁੱਦਾ ਚੁੱਕਿਆ ਗਿਆ ਹੈ। ਆਲ ਇੰਡੀਆ ਫੇਅਰ ਪ੍ਰਾਈਜ਼ ਸ਼ਾਪ ਡੀਲਰ ਫੈੱਡਰੇਸ਼ਨ ਦੇ ਪੰਜਾਬ ਪ੍ਰਧਾਨ ਕਰਮਜੀਤ ਸਿੰਘ ਅੜੈਚਾ ਨੇ ਕਿਹਾ ਕਿ ਸਰਕਾਰ ਵੱਲੋਂ ਕਣਕ ਯੋਜਨਾ ’ਤੇ ਲਾਏ ਕਰੀਬ 30 ਫੀਸਦੀ ਦੇ ਭਾਰੀ ਕੱਟ ਕਾਰਨ ਰਾਸ਼ਨ ਡਿਪੂ ’ਤੇ ਕਣਕ ਵੰਡਣ ਦੌਰਾਨ ਹਰ ਡਿਪੂ ਹੋਲਡਰ ਅਤੇ ਲਾਭਪਾਤਰ ਪਰਿਵਾਰਾਂ ’ਚ ਭਾਰੀ ਲੜਾਈ ਝਗੜਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਜਿਨ੍ਹਾਂ ਪਰਿਵਾਰਾਂ ਨੂੰ ਕਣਕ ਦਾ ਲਾਭ ਨਹੀਂ ਮਿਲੇਗਾ, ਉਹ ਇਸ ਦਾ ਕਸੂਰਵਾਰ ਡਿਪੂ ਹੋਲਡਰਾਂ ਨੂੰ ਠਹਿਰਾਉਂਦੇ ਹੋਏ ਉਨ੍ਹਾਂ ਖਿਲਾਫ ਕਈ ਤਰ੍ਹਾਂ ਦੇ ਦੋਸ਼ ਲਾਉਣ ਤੇ ਧਰਨੇ ਦੇਣ ਤੱਕ ਉਤਾਰੂ ਹੋ ਜਾਣਗੇ।

ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੇਪਰਾਂ ਤੋਂ ਪਹਿਲਾਂ ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ

ਪ੍ਰਧਾਨ ਕਰਮਜੀਤ ਸਿੰਘ ਨੇ ਕਿਹਾ ਕਿ ਡਿਪੂ ਹੋਲਡਰ ਵੱਲੋਂ ਰਣਨੀਤੀ ਤਿਆਰ ਕੀਤੀ ਗਈ ਹੈ ਕਿ ਉਹ ਸਰਕਾਰ ਵੱਲੋਂ ਭੇਜੇ ਅਨਾਜ ਨੂੰ ਡਿਪੂ ’ਤੇ ਕਣਕ ਦਾ ਲਾਭ ਦੇਣ ਲਈ ਪਹਿਲਾਂ ਪੁੱਜਣ ਵਾਲੇ ਪਰਿਵਾਰਾਂ ਨੂੰ ਦੇਣਗੇ। ਇਸ ਦੌਰਾਨ ਜਿਹੜੇ ਪਰਿਵਾਰ ਰਹਿ ਜਾਣਗੇ। ਫਿਰ ਉਹ ਜਾਣਨ ਜਾਂ ਸਰਕਾਰ। ਉਨ੍ਹਾਂ ਕਿਹਾ ਕਿ ਲਾਭਪਾਤਰ ਪਰਿਵਾਰਾਂ ’ਚ ਕਣਕ ਦੇ ਪਿਛਲੇ ਫੇਸ ਦੌਰਾਨ ਸਰਕਾਰ ਵੱਲੋਂ ਕਣਕ ’ਤੇ ਜਦੋਂ ਸਿਰਫ 11 ਫੀਸਦੀ ਕੱਟ ਲਾਇਆ ਗਿਆ ਸੀ। ਉਸ ਦੌਰਾਨ ਲਾਭਪਾਤਰ ਪਰਿਵਾਰਾਂ ਵੱਲੋਂ ਕਈ ਡਿਪੂਆਂ ’ਤੇ ਜੰਮ ਕੇ ਹੰਗਾਮਾ ਕੀਤਾ ਗਿਆ ਸੀ। ਬਿਨਾਂ ਕਿਸੇ ਕਾਰਨ ਡਿਪੂ ਹੋਲਡਰ ਲਾਭਪਾਤਰ ਪਰਿਵਾਰਾਂ ਦੀ ਨਾਰਾਜ਼ਗੀ ਮੁੱਲ ਨਹੀਂ ਲੈਣਗੇ। ਜੇਕਰ ਕੇਂਦਰ ਸਰਕਾਰ ਵੱਲੋਂ ਯੋਜਨਾ ’ਤੇ ਕੱਟ ਨਾ ਲਾਇਆ ਗਿਆ ਤਾਂ ਫਿਰ ਪੰਜਾਬ ਸਰਕਾਰ ਦੱਸੇ ਕਿ ਆਖਿਰ ਕਣਕ ਦਾ ਵੱਡਾ ਹਿੱਸਾ ਕਿਉਂ ਅਤੇ ਕਿਵੇਂ ਕੱਟਿਆ ਗਿਆ ਜਾਂ ਫਿਰ ਮਾਨ ਸਰਕਾਰ ਸਾਰੀ ਤਸਵੀਰ ਸਾਫ ਕਰ ਕੇ ਲਾਭਪਾਤਰਾਂ ਨੂੰ ਉਨ੍ਹਾਂ ਦੇ ਹਿੱਸੇ ਦੀ ਬਣਦੀ ਪੂਰੀ ਕਣਕ ਜਾਰੀ ਕਰੇ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਦਫ਼ਤਰਾਂ ਨੂੰ ਲੈ ਕੇ ਜਾਰੀ ਕੀਤੇ ਸਖ਼ਤ ਹੁਕਮ

ਭਾਜਪਾ ਨੇਤਾ ਨੇ ਪੰਜਾਬ ਸਰਕਾਰ ਨੂੰ ਠਹਿਰਾਇਆ ਦੋਸ਼ੀ

ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਬੁਲਾਰੇ ਪੰਜਾਬ ਅਨਿਲ ਸਰੀਨ ਨੇ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਰਾਸ਼ਨ ਡਿਪੂ ’ਤੇ ਕਣਕ ਵੰਡਣ ’ਚ ਜਾਣਬੁੱਝ ਕੇ ਦੇਰ ਕੀਤੀ ਜਾ ਰਹੀ ਹੈ। ਸਰੀਨ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੇਂਦਰ ਸਰਕਾਰ ਵੱਲੋਂ ਲਾਭਪਾਤਰ ਪਰਿਵਾਰਾਂ ਲਈ ਭੇਜੇ ਅਨਾਜ ਨੂੰ ਬਿਨਾਂ ਕਿਸੇ ਦੇਰ ਦੇ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ। ਜਦੋਂ ਅਨੀਲ ਸਰੀਨ ਤੋਂ ਪੁੱਛਿਆ ਗਿਆ ਕਿ ਕੀ ਕੇਂਦਰ ਸਰਕਾਰ ਵੱਲੋਂ ਕਣਕ ’ਤੇ ਕੱਟ ਲਾਇਆ ਗਿਆ ਹੈ ਜਾਂ ਫਿਰ ਪੰਜਾਬ ਸਰਕਾਰ ਵੱਲੋਂ, ਉਨ੍ਹਾਂ ਕਿਹਾ ਕਿ ਅਜਿਹਾ ਕੁਝ ਨਹੀਂ ਹੈ। ਇਥੇ ਕੁਝ ਹੋਰ ਹੀ ਮਾਮਲਾ ਹੈ, ਜਿਸ ਬਾਰੇ ਉਹ ਬਾਅਦ ’ਚ ਵਿਸਥਾਰ ਨਾਲ ਗੱਲ ਕਰਨਗੇ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਲਈ ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ

ਕੀ ਕਹਿੰਦੇ ਹਨ ਅਧਿਕਾਰੀ

ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੀ ਕੰਟ੍ਰੋਲਰ ਮੈਡਮ ਮੀਨਾਕਸ਼ੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਉਕਤ ਮਾਮਲੇ ’ਤੇ ਐੱਫ. ਸੀ. ਆਈ. ਨੂੰ ਪੱਤਰ ਭੇਜਿਆ ਹੈ ਕਿ ਲਾਭਪਾਤਰ ਪਰਿਵਾਰਾਂ ਨੂੰ ਦਿੱਤਾ ਜਾਣ ਵਾਲਾ ਅਨਾਜ ਬਿਨਾਂ ਕਿਸੇ ਕੱਟ ਤੋਂ ਜਾਰੀ ਕੀਤਾ ਜਾਵੇ ਤਾਂਕਿ ਕੋਈ ਵੀ ਪਰਿਵਾਰ ਸਰਕਾਰ ਦੀ ਵਡਮੁੱਲੀ ਯੋਜਨਾ ਦੇ ਲਾਭ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਯੋਜਨਾ ’ਤੇ ਲੱਗੇ ਕੱਟ ਸਬੰਧੀ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ : ਇੰਗਲੈਂਡ ਦੀ ਕਿਰਨਦੀਪ ਕੌਰ ਨਾਲ ਵਿਆਹ ਦੇ ਬੰਧਨ ’ਚ ਬੱਝੇ ਅੰਮ੍ਰਿਤਪਾਲ ਸਿੰਘ, ਦੇਖੋ ਅੰਦਰਲੀਆਂ ਤਸਵੀਰਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News