ਵਟਸਐਪ ’ਤੇ ਹੋਈ ਲੜਾਈ ਨੇ ਪਾਇਆ ਪੁਆੜਾ, ਗੁੱਸੇ ’ਚ ਆਏ ਪਤੀ ਨੇ ਤੋੜਿਆ ਕੈਨੇਡਾ ਜਾਣ ਦਾ ਸੁਫ਼ਨਾ
Sunday, Oct 10, 2021 - 12:59 PM (IST)
 
            
            ਮੁੱਲਾਂਪੁਰ ਦਾਖਾ (ਕਾਲੀਆ) : ਪਿਛਲੇ ਸਾਲ ਵਿਆਹੇ ਲਾੜੇ ਨੇ ਆਪਣੀ ਪਤਨੀ ਨਾਲ ਵਟਸਐਪ ’ਤੇ ਝਗੜਾ ਕਰ ਕੇ ਕੈਨੇਡਾ ਬੁਲਾਉਣ ਵਾਲੀ ਫਾਈਲ ਹੀ ਬੰਦ ਕਰਵਾ ਦਿੱਤੀ। ਇਸ ਦੇ ਚੱਲਦੇ ਅਜੇ ਸਿੰਘ ਮਾਨ ਵਾਸੀ ਗੁੜ੍ਹੇ ਹਾਲ ਵਾਸੀ ਕੈਨੇਡਾ ਖ਼ਿਲਾਫ਼ ਥਾਣਾ ਦਾਖਾ ਪੁਲਸ ਨੇ ਜ਼ੇਰੇ ਧਾਰਾ 498 ਅਧੀਨ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਨਿਹੰਗ ਸਿੰਘ ਦੇ ਬਾਣੇ ’ਚ ਆਏ ਹਰਿਆਣਾ ਦੇ ਵਿਅਕਤੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਚਲਾਈ ਗੋਲ਼ੀ
ਪਤਨੀ ਮਨਜੀਤ ਕੌਰ ਨੇ ਆਪਣੇ ਬਿਆਨਾਂ ’ਚ ਦੋਸ਼ ਲਾਇਆ ਕਿ ਉਸ ਦਾ ਵਿਆਹ 15 ਜਨਵਰੀ 2020 ਨੂੰ ਅਜੇ ਸਿੰਘ ਨਾਲ ਹੋਇਆ ਸੀ ਅਤੇ 26 ਫਰਵਰੀ 2020 ਨੂੰ ਅਜੇ ਸਿੰਘ ਪਰਿਵਾਰ ਸਮੇਤ ਕੈਨੇਡਾ ਚਲਾ ਗਿਆ। ਪਤੀ ਅਜੇ ਸਿੰਘ ਨਾਲ ਵਟਸਐਪ ’ਤੇ ਉਸ ਦਾ ਝਗੜਾ ਹੋ ਗਿਆ ਅਤੇ ਉਸ ਨੇ ਮੇਰੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਅਤੇ ਉਸ ਦੀ ਕੈਨੇਡਾ ਬੁਲਾਉਣ ਵਾਲੀ ਫਾਈਲ ’ਤੇ ਰੋਕ ਲਾ ਦਿੱਤੀ ਅਤੇ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ, ਜਿਸ ਦੀ ਪੜਤਾਲ ਉਪ ਪੁਲਸ ਕਪਤਾਨ ਵੱਲੋਂ ਕੀਤੀ ਗਈ ਅਤੇ ਐੱਸ. ਐੱਸ. ਪੀ. ਦੇ ਹੁਕਮਾਂ ’ਤੇ ਕੇਸ ਦਰਜ ਕੀਤਾ ਗਿਆ ਹੈ, ਜਿਸ ਦੀ ਜਾਂਚ ਏ. ਐੱਸ. ਆਈ. ਪ੍ਰੀਤਮ ਮਸੀਹ ਕਰ ਰਹੇ ਹਨ।
ਇਹ ਵੀ ਪੜ੍ਹੋ : ਭਾਣਜੇ ਦੇ ਮਾਮੀ ਨਾਲ ਬਣ ਗਏ ਨਾਜਾਇਜ਼ ਸੰਬੰਧ, ਵਿਰੋਧ ਕਰਨ ’ਤੇ ਮਾਮੇ ਦਾ ਬੇਰਹਿਮੀ ਨਾਲ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            