ਵਟਸਐਪ ਯੂਜ਼ਰਜ਼ ਲਈ ਅਹਿਮ ਖ਼ਬਰ, ਹੁਣ ਇਸ ਪ੍ਰੇਸ਼ਾਨੀ ਤੋਂ ਮਿਲੇਗਾ ਛੁਟਕਾਰਾ
Monday, Feb 20, 2023 - 04:41 PM (IST)
ਨਵੀਂ ਦਿੱਲੀ (ਭਾਸ਼ਾ) : ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵਟਸਐਪ ਨੇ ਪਿਕਚਰ-ਇਨ-ਪਿਕਚਰ ਮੋਡ ਦਾ ਨਵਾਂ ਫੀਚਰ ਐਡ ਕੀਤਾ ਹੈ।ਇਹ ਫੀਚਰ ਫ਼ਿਲਹਾਲ ਸਿਰਫ਼ ਆਈਫੋਨ ਯੂਜ਼ਰਜ਼ ਹੀ ਇਸਤੇਮਾਲ ਕਰ ਸਕਣਗੇ। ਇਹ ਫੀਚਰ ਯੂਜ਼ਰਜ਼ ਨੂੰ ਕੋਈ ਐਪ ਬ੍ਰਾਊਜ਼ ਕਰਦੇ ਸਮੇਂ ਜਾਂ ਆਪਣੇ ਆਈਫੋਨ 'ਤੇ ਹੋਰ ਸੇਵਾਵਾਂ ਦੀ ਵਰਤੋਂ ਕਰਦੇ ਸਮੇਂ ਵੀਡੀਓ ਕਾਲਾਂ ਨੂੰ ਜਾਰੀ ਰੱਖਣ ਦੀ ਆਗਿਆ ਦਿੰਦਾ ਹੈ। ਪਹਿਲਾਂ, ਜੇਕਰ ਕੋਈ ਵਟਸਐਪ ਯੂਜ਼ਰ ਵੀਡੀਓ ਕਾਲ ਦੌਰਾਨ ਹੋਰ ਐਪਸ ਦੀ ਵਰਤੋਂ ਕਰਨਾ ਚਾਹੁੰਦਾ ਸੀ, ਇਸ ਲਈ ਉਸ ਨੂੰ ਕਾਲ ਤੋਂ ਬਾਹਰ ਨਿਕਲਣਾ ਪੈਂਦਾ ਸੀ ਅਤੇ ਗੱਲਬਾਤ ਬੰਦ ਕਰਨੀ ਪੈਂਦੀ ਸੀ।
ਇਹ ਵੀ ਪੜ੍ਹੋ– ਨਵੇਂ iPhone 'ਚ ਮਿਲੇਗਾ Type-C ਪੋਰਟ ਪਰ ਨਹੀਂ ਚੱਲੇਗਾ ਐਂਡਰਾਇਡ ਵਾਲਾ ਚਾਰਜਰ, ਜਾਣੋ ਕਾਰਨ
ਨਵੇਂ ਫੀਚਰ ਅਨੁਸਾਰ ਹੁਣ ਆਈਫੋਨ ਯੂਜ਼ਰ ਕਾਲ ਦੌਰਾਨ ਹੋਮ ਬਟਨ ਨੂੰ ਟੈਪ ਕਰ ਸਕਦੇ ਹਨ ਅਤੇ ਵੀਡੀਓ ਉਨ੍ਹਾਂ ਦੀ ਸਕ੍ਰੀਨ 'ਤੇ ਇਕ ਛੋਟੀ ਵਿੰਡੋ ਵਿਚ ਚੱਲਦੀ ਰਹੇਗੀ। ਫਿਰ ਯੂਜ਼ਰਜ਼ ਆਪਣੀ ਗੱਲਬਾਤ ਨੂੰ ਵੇਖਣ ਅਤੇ ਸੁਣਨ ਦੇ ਨਾਲ ਹੋਰ ਐਪਸ ਜਾਂ ਸਹੂਲਤਾਂ 'ਤੇ ਸਵਿਚ ਕਰ ਸਕਦੇ ਹਨ।
ਇਹ ਵੀ ਪੜ੍ਹੋ– ਇਨ੍ਹਾਂ ਮੋਬਾਇਲ ਐਪਸ 'ਚ ਮਿਲਿਆ ਖ਼ਤਰਨਾਕ ਵਾਇਰਸ, ਤੁਰੰਤ ਕਰੋ ਡਿਲੀਟ ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਵਟਸਐਪ ਦੇ 3 ਨਵੇਂ ਫੀਚਰਜ਼
ਪਿਛਲੇ ਦਿਨੀਂ ਵਟਸਐਪ ਨੇ ਇਕੱਠੇ 3 ਨਵੇਂ ਫੀਚਰਜ਼ ਪੇਸ਼ ਕੀਤੇ ਸਨ। ਵਟਸਐਪ ਦੇ ਇਹ ਸਾਰੇ ਫੀਚਰਜ਼ ਐਂਡਰਾਇਡ ਯੂਜ਼ਰਜ਼ ਲਈ ਸਨ। ਵਟਸਐਪ ਦੇ ਨਵੇਂ ਫੀਚਰਜ਼ 'ਚ ਡਾਕਿਊਮੈਂਟ ਕੈਪਸ਼ਨ, ਵੱਡਾ ਗਰੁੱਪ ਸਬਜੈਕਟ ਅਤੇ ਡਿਸਕ੍ਰਿਪਸ਼ਨ ਸ਼ਾਮਲ ਸਨ। ਨਵੇਂ ਅਪਡੇਟ ਤੋਂ ਬਾਅਦ ਹੁਣ ਤੁਸੀਂ ਵਟਸਐਪ 'ਤੇ 100 ਮੀਡੀਆ ਫਾਈਲਾਂ ਇਕੱਠੀਆਂ ਭੇਜ ਸਕੋਗੇ। ਦੱਸ ਦੇਈਏ ਕਿ ਪਹਿਲਾਂ ਇਕ ਵਾਰ 'ਚ ਸਿਰਫ 30 ਫਾਈਲਾਂ ਨੂੰ ਹੀ ਸੈਂਡ ਕੀਤੀਆਂ ਜਾ ਸਕਦੀਆਂ ਸਨ। ਨਵੀਂ ਅਪਡੇਟ ਤੋਂ ਬਾਅਦ ਹੁਣ ਜਦੋਂ ਕਿਸੇ ਡਾਕਿਊਮੈਂਟ ਨੂੰ ਸ਼ੇਅਰ ਕਰੋਗੇ ਤਾਂ ਕੈਪਸ਼ਨ ਵੀ ਲਿਖ ਸਕੋਗੇ। ਪਹਿਲਾਂ ਸਿਰਫ਼ ਫੋਟੋ ਅਤੇ ਵੀਡੀਓ ਦੇ ਨਾਲ ਕੈਪਸ਼ਨ ਦਾ ਆਪਸ਼ਨ ਆਉਂਦਾ ਸੀ। ਪਹਿਲਾਂ ਛੋਟੇ ਕੈਪਸ਼ਨ ਦਾ ਆਪਸ਼ਨ ਸੀ ਪਰ ਹੁਣ ਮੀਡੀਆ ਫਾਈਲ ਦੇ ਨਾਲ ਵੱਡੇ ਕੈਪਸ਼ਨ ਵੀ ਲਿਖ ਸਕੋਗੇ। ਕੈਪਸ਼ਨ 'ਚ ਤੁਸੀਂ ਸ਼ੇਅਰ ਹੋਣ ਵਾਲੀ ਫਾਈਲ ਬਾਰੇ ਪੂਰੀ ਜਾਣਕਾਰੀ ਦੇ ਸਕੋਗੇ। ਇਸ ਤੋਂ ਇਲਾਵਾ ਵਟਸਐਪ ਨੇ ਨਵੇਂ ਅਪਡੇਟ ਦੇ ਨਾਲ ਅਵਤਾਰ ਸਟੀਕਰ ਨੂੰ ਵੀ ਪੇਸ਼ ਕੀਤਾ ਹੈ। ਹੁਣ ਅਵਤਾਰ ਨੂੰ ਐਡਿਟ ਕਰਨ ਲਈ 36 ਤਰ੍ਹਾਂ ਦੇ ਸਟੀਕਰ ਮਿਲਣਗੇ।
ਇਹ ਵੀ ਪੜ੍ਹੋ– ਸੈਮਸੰਗ ਨੂੰ ਟੱਕਰ ਦੇਣ ਲਈ Oppo ਨੇ ਲਾਂਚ ਕੀਤਾ ਫੋਲਡੇਬਲ ਫੋਨ, ਜਾਣੋ ਕੀਮਤ ਤੇ ਫੀਚਰਜ਼
ਨੋਟ : ਵਟਸਐਪ ਦੇ ਨਵੇਂ ਫੀਚਰ ਪਿਕਚਰ-ਇਨ-ਪਿਕਚਰ ਮੋਡ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ