ਸੋਨਾ ਅਤੇ ਇਸ ਦੇ ਗਹਿਣਿਆਂ ਦੇ ਪ੍ਰਤੀ ਕੀ ਸੋਚਦੀਆਂ ਹਨ ਜਨਾਨੀਆਂ, ਇਕ ਰਿਪੋਰਟ

Thursday, May 28, 2020 - 06:41 PM (IST)

ਸੋਨਾ ਅਤੇ ਇਸ ਦੇ ਗਹਿਣਿਆਂ ਦੇ ਪ੍ਰਤੀ ਕੀ ਸੋਚਦੀਆਂ ਹਨ ਜਨਾਨੀਆਂ, ਇਕ ਰਿਪੋਰਟ

ਨਵੀਂ ਦਿੱਲੀ — ਸੋਨਾ ਹਜ਼ਾਰਾਂ ਸਾਲਾਂ ਤੋਂ ਭਾਰਤੀ ਸੱਭਿਆਚਾਰ ਦਾ ਮੁੱਖ ਅੰਗ ਰਿਹਾ ਹੈ। ਭਾਰਤ ਨੂੰ ਪੁਰਾਤਣ ਸਮੇਂ ਤੋਂ ਸੋਨੇ ਦੀ ਚਿੜ੍ਹੀ ਦੇ ਨਾਂ ਨਾਲ ਵੀ ਨਵਾਜਿਆ ਜਾਂਦਾ ਰਿਹਾ ਹੈ। ਰਾਜੇ-ਮਹਾਰਾਜੇ ਤੱਕ ਆਪਣੀ ਆਰਥਿਕਤਾ ਨੂੰ ਮਜ਼ਬੂਤ ਰੱਖਣ ਲਈ ਆਪਣੇ ਖਜ਼ਾਨੇ ਵਿਚ ਸੋਨਾ ਰੱਖਦੇ ਸਨ।  

ਇਸ ਤੋਂ ਇਲਾਵਾ ਸੋਨੇ ਦੇ ਗਹਿਣਿਆਂ ਵੱਲ ਜਨਾਨੀਆਂ ਦੀ ਖਿੱਚ ਕਿਸੇ ਲੁਕੀ ਹੋਈ ਨਹੀਂ ਹੈ। ਵੈਸੇ ਸ਼ਾਇਦ ਹੀ ਕੋਈ ਭਾਰਤੀ ਜਨਾਨੀ ਹੋਵੇਗੀ ਜੋ ਕਿ ਸੋਨੇ ਦੇ ਗਹਿਣਿਆਂ ਨੂੰ ਪਸੰਦ ਨਾ ਕਰਦੀ ਹੋਵੇ। ਸਾਰੀਆਂ ਜਨਾਨੀਆਂ ਆਪਣੇ ਕੋਲ ਭਾਂਤ-ਭਾਂਤ ਦੇ ਗਹਿਣੇ ਰੱਖਣਾ ਚਾਹੁੰਦੀਆਂ ਹਨ। ਪਰ ਇਨ੍ਹਾਂ ਗਹਿਣਿਆਂ ਨੂੰ ਖਰੀਦਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਹੈ। ਗੋਲਡ ਕੌਂਸਲ ਦੀ ਇਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਤਕਰੀਬਨ 37 ਫੀਸਦੀ ਭਾਰਤੀ ਜਨਾਨੀਆਂ ਨੇ ਕਦੇ ਵੀ ਸੋਨੇ ਦੇ ਗਹਿਣਿਆਂ ਦੀ ਖਰੀਦ ਨਹੀਂ ਕੀਤੀ। ਪਰ ਅਜਿਹਾ ਕਰਨ ਦੀ ਇੱਛਾ ਉਨ੍ਹਾਂ ਅੰਦਰ ਲੰਮੇ ਸਮੇਂ ਤੋਂ ਪਲ ਰਹੀ ਹੈ ਅਤੇ ਇਹ ਆਸ ਵੀ ਹੈ ਕਿ ਉੁਹ ਭਵਿੱਖ ਵਿਚ ਸੋਨਾ ਜਾਂ ਸੋਨੇ ਦੇ ਗਹਿਣਿਆਂ ਦੀ ਖਰੀਦ ਜ਼ਰੂਰ ਕਰਨਗੀਆਂ।

PunjabKesari

ਵਰਲਡ ਗੋਲਡ ਕੌਂਸਲ(ਡਬਲਯੂਜੀਸੀ) ਦੀ ਰਿਪੋਰਟ ਕਹਿੰਦੀ ਹੈ ਕਿ ਇਨ੍ਹਾਂ ਸੰਭਾਵਿਤ ਖਰੀਦਦਾਰਾਂ ਵਿਚੋਂ ਬਹੁਤੇ ਦੇਸ਼ ਦੇ ਪੇਂਡੂ ਖੇਤਰ ਦੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ, 'ਤਕਰੀਬਨ 37 ਪ੍ਰਤੀਸ਼ਤ ਜਨਾਨੀਆਂ ਸੋਨੇ ਦੀਆਂ ਸੰਭਾਵਿਤ ਖਰੀਦਦਾਰ ਹਨ ਅਤੇ ਸੋਨੇ ਦੇ ਉਦਯੋਗ ਲਈ ਇਕ ਵੱਡਾ ਨਿਸ਼ਾਨਾ ਬਣ ਸਕਦੀਆਂ ਹਨ।' ਇਨ੍ਹÎਾਂ ਵਿਚੋਂ 44 ਪ੍ਰਤੀਸ਼ਤ ਪੇਂਡੂ ਇਲਾਕਿਆਂ ਤੋਂ ਹਨ ਜਦੋਂਕਿ 30 ਪ੍ਰਤੀਸ਼ਤ ਤੀਵੀਆਂ ਸ਼ਹਿਰੀ ਖੇਤਰਾਂ ਦੀਆਂ ਹਨ। ਇਹ ਪ੍ਰਚੂਨ ਗਹਿਣਿਆਂ ਦੇ ਕਾਰੋਬਾਰੀਆਂ ਲਈ ਕਮਾਲ ਦੀ ਸੰਭਾਵਨਾ ਪੈਦਾ ਕਰਦਾ ਹੈ।

ਇਹ ਵੀ ਪੜ੍ਹੋ: ਤਾਲਾਬੰਦੀ 'ਚ UCO Bank ਨੇ ਦਿੱਤੀ ਆਪਣੇ ਗਾਹਕਾਂ ਨੂੰ ਰਾਹਤ, ਵਿਆਜ ਦਰਾਂ 'ਚ ਕੀਤੀ ਕਟੌਤੀ

ਇਹ ਨਤੀਜਾ ਡਬਲਯੂਜੀਸੀ ਦੀ 'ਰਿਟੇਲ ਗੋਲਡ ਇਨਸਾਈਟ: ਇੰਡੀਆ ਜਵੈਲਰੀ ਰਿਪੋਰਟ' ਵਿਚ ਸਾਹਮਣੇ ਆਇਆ ਹੈ। ਇਹ ਸਰਵੇ ਗਲੋਬਲ ਰਿਸਰਚ ਏਜੰਸੀ ਹਾਲ ਐਂਡ ਪਾਰਟਨਰਜ਼ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਇਸ ਨੇ 18 ਤੋਂ 65 ਸਾਲ ਦੇ 6,000 ਤੋਂ ਵੱਧ ਲੋਕਾਂ ਨਾਲ ਗੱਲਬਾਤ ਕੀਤੀ। ਨਾ ਸਿਰਫ ਭਾਰਤ ਵਿਚ ਸਗੋਂ ਚੀਨ ਅਤੇ ਅਮਰੀਕਾ ਵਿਚ ਵੀ ਗਾਹਕਾਂ ਨਾਲ ਗੱਲਬਾਤ ਕੀਤੀ ਗਈ।

ਜਵਾਨ ਕੁੜੀਆਂ ਪੀਲੀ ਧਾਤ ਤੋਂ ਪੂਰੀ ਤਰ੍ਹਾਂ ਖੁਸ਼ ਨਹੀਂ

ਭਾਰਤੀ ਜਨਾਨੀਆਂ ਆਮ ਤੌਰ 'ਤੇ ਸੋਨਾ ਖਰੀਦਦੀਆਂ ਹਨ। ਇਹ ਉਨ੍ਹਾਂ ਦੀ ਚੋਣ ਹੈ ਕਿਉਂਕਿ ਇਹ ਸਮੇਂ ਦੇ ਨਾਲ ਟਿਕਾਊ ਹੈ ਅਤੇ ਇੱਕ ਵਧੀਆ ਵਿੱਤੀ ਨਿਵੇਸ਼ ਦੇ ਨਾਲ-ਨਾਲ ਪਰਿਵਾਰਕ ਵਿਰਾਸਤ ਅਤੇ ਸਮਾਜਿਕ ਤੌਰ ਤੇ ਸਵੀਕਾਰਨਯੋਗ ਉਤਪਾਦ ਹੈ। ਇਸ ਵਿਚ ਖਰੀਦਣ ਅਤੇ ਵੇਚਣ ਦਾ ਤਜਰਬਾ ਵੀ ਵਧੀਆ ਰਹਿੰਦਾ ਹੈ। ਹਾਲਾਂਕਿ ਸਰਵੇਖਣ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਇਹ ਪੀਲੀ ਧਾਤ ਇਸ ਸਮੇਂ ਮੁਟਿਆਰਾਂ ਦੇ ਮਾਨ-ਸਨਮਾਨ ਅਤੇ ਫੈਸ਼ਨ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦੀ ਹੈ।

ਇਹ ਵੀ ਪੜ੍ਹੋ: ਬੀਮਾ ਕੰਪਨੀਆਂ ਵਧਾ ਸਕਦੀਆਂ ਹਨ ਪ੍ਰੀਮੀਅਮ, ਗਾਹਕਾਂ 'ਤੇ ਪਵੇਗਾ ਇਸ ਦਾ ਬੋਝ

ਸਰਵੇਖਣ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ 18 ਤੋਂ 24 ਸਾਲ ਦੇ ਵਿਚਕਾਰ 33 ਪ੍ਰਤੀਸ਼ਤ ਮੁਟਿਆਰਾਂ ਸੋਨੇ ਦੇ ਗਹਿਣਿਆਂ ਨੂੰ ਖਰੀਦਣਾ ਜਾਰੀ ਰੱਖਦੀਆਂ ਹਨ। ਭਵਿੱਖ ਲਈ ਉਨ੍ਹਾਂ ਨੂੰ ਇਹ ਖਰੀਦਣ ਦੀ ਇੱਛਾ ਵੀ ਕਮਜ਼ੋਰ ਹੋ ਰਹੀ ਹੈ। ਖ਼ਾਸਕਰ ਸ਼ਹਿਰੀ ਖੇਤਰ ਦੀਆਂ ਜਨਾਨੀਆਂ ਜ਼ਿਆਦਾ ਨਹੀਂ ਸੋਚਦੀਆਂ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਵਾਨ ਤੀਵੀਂਆਂ ਸੋਨੇ ਦੇ ਗਹਿਣਿਆਂ ਪ੍ਰਤੀ ਬਹੁਤ ਜ਼ਿਆਦਾ ਸੰਵੇਦਨਸ਼ੀਲ ਨਹੀਂ ਹਨ ਅਤੇ ਇਸ ਨਾਲ ਭਵਿੱਖ ਵਿਚ ਸੋਨੇ ਦੇ ਉਦਯੋਗ ਨੂੰ ਇਕ ਸੰਭਾਵਿਤ ਖ਼ਤਰਾ ਹੋ ਸਕਦਾ ਹੈ।


author

Harinder Kaur

Content Editor

Related News