ਜੇ ਵੀਕਐਂਡ ''ਤੇ ਬਣਾ ਰਹੇ ਘੁੰਮਣ ਜਾਣ ਦਾ ਪਲਾਨ ਤਾਂ ਥੋੜਾ ਸਾਵਧਾਨ, ਜਾਰੀ ਹੋਈ ਚਿਤਾਵਨੀ

Wednesday, Aug 14, 2024 - 06:21 PM (IST)

ਚੰਡੀਗੜ੍ਹ (ਰੋਹਾਲ) : ਮਾਨਸੂਨ ਦੇ ਆਉਣ ਤੋਂ ਬਾਅਦ ਜੁਲਾਈ ’ਚ ਘੱਟ ਮੀਂਹ ਪਿਆ ਪਰ ਅਗਸਤ ਮਹੀਨੇ ’ਚ ਹੁਣ ਤੱਕ ਚੰਗਾ ਮੀਂਹ ਪਿਆ ਹੈ। ਆਉਣ ਵਾਲੇ ਦਿਨਾਂ ’ਚ ਆਜ਼ਾਦੀ ਦਿਵਸ ਅਤੇ ਵੀਕੈਂਡ ਦੀਆਂ ਛੁੱਟੀਆਂ ਦੌਰਾਨ ਚੰਡੀਗੜ੍ਹ ਸਮੇਤ ਟ੍ਰਾਈਸਿਟੀ ’ਚ ਮੁੜ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਹਫ਼ਤੇ ਦੇ ਸ਼ੁਰੂ ’ਚ 11 ਅਗਸਤ ਜਿਹਾ ਮੀਂਹ ਨਹੀਂ ਪਵੇਗਾ ਪਰ ਆਉਣ ਵਾਲੀਆਂ ਛੁੱਟੀਆਂ ’ਚ ਚੰਡੀਗੜ੍ਹ ’ਚ ਫਿਰ ਮੀਂਹ ਦੀਆਂ ਵਾਛੜਾਂ ਵਰ੍ਹ ਸਕਦੀਆਂ ਹਨ। ਜੇਕਰ ਤੁਸੀਂ ਇਨ੍ਹਾਂ ਛੁੱਟੀਆਂ ’ਚ ਪਹਾੜਾਂ ਦੀ ਸੈਰ ਕਰਨ ਦਾ ਪਲਾਨ ਬਣਾ ਰਹੇ ਹੋ ਤਾਂ ਥੋੜੀ ਸਾਵਧਾਨੀ ਜ਼ਰੂਰ ਵਰਤੋ ਜਾਂ ਜਾਣ ਤੋਂ ਬਚੋ ਕਿਉਂਕਿ 15 ਤੋਂ 17 ਅਗਸਤ ਤੱਕ ਹਿਮਾਚਲ ਅਤੇ ਉਤਰਾਖੰਡ ’ਚ ਭਾਰੀ ਮੀਂਹ ਦੀ ਸੰਭਾਵਨਾ ਹੈ। ਚੰਡੀਗੜ੍ਹ ’ਚ ਪਿਛਲੇ ਦਿਨੀਂ ਪਏ ਮੀਂਹ ਦਾ ਅਸਰ ਹਾਲੇ ਤੱਕ ਬਣਿਆ ਹੋਇਆ ਹੈ ਅਤੇ ਤਾਪਮਾਨ ’ਚ ਵਾਧਾ ਨਾ ਹੋਣ ਕਾਰਨ ਹੁੰਮਸ ਤੋਂ ਵੀ ਰਾਹਤ ਹੈ। ਆਉਣ ਵਾਲੇ 3 ਦਿਨਾਂ ’ਚ ਸ਼ਹਿਰ ਦਾ ਤਾਪਮਾਨ 35 ਡਿਗਰੀ ਤੋਂ ਥੱਲੇ ਹੀ ਰਹੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਘਟਨਾ, ਆਪਣੀਆਂ ਹੀ ਨਾਬਾਲਗ ਧੀਆਂ 'ਤੇ ਪਿਓ ਨੇ ਰੱਖੀ ਮਾੜੀ ਅੱਖ, ਪਤਨੀ ਨੇ ਕੀਤਾ ਕਤਲ

ਕਿਤੇ ਵਰ੍ਹੇ ਬੱਦਲ, ਕਿਤੇ ਰਿਹਾ ਸੋਕਾ

ਮੰਗਲਵਾਰ ਨੂੰ ਵੀ ਦਿਨ ਭਰ ਹਲਕੇ ਬੱਦਲਾਂ ਅਤੇ ਧੁੱਪ ਤੋਂ ਬਾਅਦ ਸ਼ਾਮ 5 ਵਜੇ ਦੇ ਕਰੀਬ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਮੀਂਹ ਪਿਆ। ਮੌਸਮ ਕੇਂਦਰ ਸੈਕਟਰ-39 ’ਚ ਵੀ 2 ਮਿਲੀਮੀਟਰ ਮੀਂਹ ਪਿਆ ਪਰ ਜ਼ਿਆਦਾਤਰ ਹਿੱਸਿਆਂ ’ਚ ਮੀਂਹ ਨਹੀਂ ਪਿਆ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 35.2 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 27.3 ਡਿਗਰੀ ਦਰਜ ਕੀਤਾ ਗਿਆ। ਸ਼ਹਿਰ ਦੀ ਹਵਾ ’ਚ ਨਮੀ ਘੱਟ ਹੋਣ ਕਾਰਨ ਫਿਲਹਾਲ ਲੋਕਾਂ ਨੂੰ ਹੁੰਮਸ ਤੋਂ ਰਾਹਤ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਚੰਡੀਗੜ੍ਹ ’ਚ ਹੁਣ ਮਾਨਸੂਨ ਦੀ 19 ਫੀਸਦੀ ਘੱਟ ਬਾਰਿਸ਼

ਐਤਵਾਰ ਤੋਂ ਪਹਿਲਾਂ ਇਸ ਵਾਰ ਮਾਨਸੂਨ ਸੀਜ਼ਨ ’ਚ ਪੈਣ ਵਾਲੇ ਮੀਂਹ ’ਚ 45 ਤੋਂ 55 ਫ਼ੀਸਦੀ ਦੀ ਕਮੀ ਚੱਲ ਰਹੀ ਹੈ। ਐਤਵਾਰ ਨੂੰ 24 ਘੰਟਿਆਂ ’ਚ 124 ਮਿਲੀਮੀਟਰ ਮੀਂਹ ਪੈਣ ਤੋਂ ਬਾਅਦ ਹੁਣ ਇਸ ਸੀਜ਼ਨ ’ਚ 19 ਫੀਸਦੀ ਮੀਂਹ ਦੀ ਕਮੀ ਰਹਿ ਗਈ ਹੈ। ਹੁਣ ਤੱਕ ਚੰਡੀਗੜ੍ਹ ’ਚ 459 ਮਿਲੀਮੀਟਰ ਮੀਂਹ ਪੈ ਚੁੱਕਿਆ ਹੈ। ਆਉਣ ਵਾਲੇ ਦਿਨਾਂ ’ਚ ਵੀ ਸ਼ਹਿਰ ’ਚ ਚੰਗਾ ਮੀਂਹ ਪੈਣ ਦੀ ਸੰਭਾਵਨਾ ਨਾਲ ਇਹ ਕਮੀ ਪੂਰੀ ਹੋ ਸਕਦੀ ਹੈ। ਆਮ ਤੌਰ ’ਤੇ, ਜੇਕਰ ਕਿਸੇ ਸੂਬੇ ਜਾਂ ਹਿੱਸੇ ’ਚ 20 ਫ਼ੀਸਦੀ ਤੋਂ ਘੱਟ ਮੀਂਹ ਪੈਂਦਾ ਹੈ ਤਾਂ ਮਾਨਸੂਨ ਨੂੰ ਆਮ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਅਹਿਮ ਫ਼ੈਸਲਿਆਂ 'ਤੇ ਲੱਗੀ ਮੋਹਰ, ਔਰਤਾਂ ਲਈ ਵੱਡਾ ਐਲਾਨ

ਸ਼ੁੱਕਰਵਾਰ ਤੋਂ ਐਤਵਾਰ ਤੱਕ ਆ ਸਕਦੇ ਹਨ ਮੀਂਹ ਦੇ ਸਪੈੱਲ

ਸ਼ਿਮਲਾ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਰਹਿ ਚੁੱਕੇ ਅਤੇ ਹੁਣ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਸੁਰਿੰਦਰ ਪਾਲ ਦੱਸਦੇ ਹਨ ਕਿ ਚੰਡੀਗੜ੍ਹ ’ਚ ਸ਼ੁੱਕਰਵਾਰ ਤੋਂ ਐਤਵਾਰ ਤੱਕ ਸ਼ਹਿਰ ’ਚ ਫਿਰ ਮੀਂਹ ਦੇ ਕੁਝ ਸਪੈੱਲ ਆ ਸਕਦੇ ਹਨ। ਅਗਸਤ ਦੇ ਮਹੀਨੇ ’ਚ ਹਾਲੇ ਮੀਂਹ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਤੀਜਿਆਂ ਦਾ ਐਲਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News