ਫ਼ਿਰੋਜ਼ਪੁਰ ''ਚ ਨਵੀਂ ਵਿਆਹੀ ਲਾੜੀ ਦਾ ਕਾਰਾ, ਸੱਤ ਫੇਰੇ ਲੈਣ ਮਗਰੋਂ ਨਕਦੀ ਤੇ ਗਹਿਣੇ ਲੈ ਕੇ ਫ਼ਰਾਰ

Saturday, May 15, 2021 - 07:03 PM (IST)

ਫ਼ਿਰੋਜ਼ਪੁਰ ''ਚ ਨਵੀਂ ਵਿਆਹੀ ਲਾੜੀ ਦਾ ਕਾਰਾ, ਸੱਤ ਫੇਰੇ ਲੈਣ ਮਗਰੋਂ ਨਕਦੀ ਤੇ ਗਹਿਣੇ ਲੈ ਕੇ ਫ਼ਰਾਰ

ਫਿਰੋਜ਼ਪੁਰ (ਜ. ਬ.)–ਫਿਰੋਜ਼ਪੁਰ ਛਾਉਣੀ ਵਿਚ ਇਕ ਦੁਲਹਨ ਵਿਆਹ ਦੇ ਸੱਤ ਫੇਰੇ ਲੈ ਕੇ ਗਹਿਣੇ ਅਤੇ 80 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਈ।ਪੀੜਤ ਲਾੜੇ ਭਗਤ ਸਿੰਘ ਪੁੱਤਰ ਸੁੰਦਰ ਸਿੰਘ ਨੇ ਦੱਸਿਆ ਕਿ ਉਹ ਹਰਿਆਣਾ ਦੇ ਕੈਥਲ ਦਾ ਰਹਿਣ ਵਾਲਾ ਹੈ। ਉਸ ਦਾ ਰਿਸ਼ਤਾ ਫਿਰੋਜ਼ਪੁਰ ਵਿਚ ਕੁਝ ਵਿਚੋਲਿਆਂ ਦੀ ਮਦਦ ਨਾਲ ਅਮਰਜੀਤ ਕੌਰ ਨਾਲ ਤੈਅ ਹੋਇਆ ਸੀ।

ਇਹ ਵੀ ਪੜ੍ਹੋ: ਬਰਨਾਲਾ: ਸਿਹਤ ਵਿਭਾਗ ਦਾ ਸ਼ਰਮਨਾਕ ਕਾਰਾ, ਡੈੱਡ ਬਾਡੀ ਬੈੱਡ ’ਤੇ ਮਰੀਜ਼ ਤੜਪ ਰਿਹੈ ਜ਼ਮੀਨ ’ਤੇ

ਭਗਤ ਸਿੰਘ ਨੇ ਦੱਸਿਆ ਕਿ ਉਸ ਦੇ ਵਿਆਹ ਦੀ ਤਾਰੀਖ 13 ਮਈ 2021 ਤੈਅ ਕੀਤੀ ਗਈ। ਭਗਤ ਸਿੰਘ ਨੇ ਦੱਸਿਆ ਕਿ 14 ਮਈ ਦੀ ਸਵੇਰ ਨੂੰ ਉਸਦਾ ਵਿਆਹ ਫਿਰੋਜ਼ਪੁਰ ’ਚ ਅਮਰਜੀਤ ਕੌਰ ਦੇ ਨਾਲ ਹੋ ਗਿਆ ਪਰ ਫੇਰੇ ਲੈਣ ਤੋਂ ਬਾਅਦ ਕੁੜੀ ਆਪਣੇ ਰਿਸ਼ਤੇਦਾਰਾਂ ਨਾਲ ਇਹ ਕਹਿ ਕੇ ਗੁਰੂ ਘਰੋਂ ਬਾਹਰ ਗਈ ਕਿ ਉਸ ਨੇ ਆਪਣੇ ਲਈ ਕੁਝ ਖਰੀਦਦਾਰੀ ਕਰਨੀ ਹੈ। ਭਗਤ ਸਿੰਘ ਨੇ ਦੋਸ਼ ਲਾਇਆ ਕਿ ਕੁੜੀ ਅਤੇ ਉਸ ਦੇ ਰਿਸ਼ਤੇਦਾਰ 80 ਹਜ਼ਾਰ ਰੁਪਏ ਤੇ ਗਹਿਣੇ ਲੈ ਕੇ ਦੇਖਦੇ ਹੀ ਦੇਖਦੇ ਗੁਰੂ ਘਰ ਤੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ:  ਮੀਡੀਆ ਸਾਹਮਣੇ ਆਈ ਥਾਣੇਦਾਰ ਦੀ ਹਵਸ ਦਾ ਸ਼ਿਕਾਰ ਹੋਈ ਬੀਬੀ, ਦਿੱਤਾ ਵੱਡਾ ਬਿਆਨ

ਭਗਤ ਸਿੰਘ ਨੇ ਇਸ ਬਾਬਤ ਸੂਚਨਾ ਥਾਣਾ ਛਾਉਣੀ ਪੁਲਸ ਨੂੰ ਦੇ ਦਿੱਤੀ ਗਈ ਹੈ। ਥਾਣਾ ਮੁਖੀ ਕ੍ਰਿਪਾਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਆਖਿਆ ਕਿ ਫ਼ਿਲਹਾਲ ਇਸ ਸਬੰਧੀ ਮਾਮਲੇ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ ਪਰ ਫ਼ਿਲਹਾਲ ਇਸ ਸਬੰਧੀ ਅਜੇ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਗ੍ਰਿਫ਼ਤਾਰੀ ਹੋ ਸਕੀ ਹੈ।

ਇਹ ਵੀ ਪੜ੍ਹੋ: ਫ਼ਿਰੋਜ਼ਪੁਰ 'ਚ ਡਾਕਟਰਾਂ ਦਾ ਕਮਾਲ, ਲਾਇਆ ਹਵਾ 'ਚੋਂ ਮੈਡੀਕਲ ਆਕਸੀਜਨ ਤਿਆਰ ਕਰਨ ਵਾਲਾ ਪਲਾਂਟ


author

Shyna

Content Editor

Related News