ਵਿਆਹ ਸਮਾਗਮ 'ਚ ਕਿਵੇਂ ਜਮ ਕੇ ਵਰ੍ਹੀਆਂ ਕੁਰਸੀਆਂ ਤੇ ਪਲੇਟਾਂ (ਵੀਡੀਓ)
Friday, Feb 09, 2018 - 02:52 PM (IST)
ਗੁਰਦਾਸਪੁਰ (ਗੁਰਪ੍ਰੀਤ ਚਾਵਲਾ) - ਗੁਰਦਾਸਪੁਰ ਦੇ ਕਲਾਨੌਰ ਦੇ ਇਕ ਪੈਲੇਸ 'ਚ ਵਿਆਹ ਸਮਾਗਮ ਦੌਰਾਨ ਲੜਕੀ ਤੇ ਲੜਕਾ ਪਰਿਵਾਰ ਵੱਲੋਂ ਇਕ ਦੂਜੇ 'ਤੇ ਜਮ ਕੇ ਕੁਰਸੀਆਂ ਤੇ ਪਲੇਟਾਂ ਵਰਾਹੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅਸਲ 'ਚ ਵਿਆਹ ਸਮਾਗਮ ਦੌਰਾਨ ਲੜਕਾ ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਵਿਚਕਾਰ ਤਿੰਨ ਵਾਰ ਟਕਰਾਅ ਹੋਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਲੜਕੇ ਪਰਿਵਾਰ ਵੱਲੋਂ ਆਏ ਇਕ ਲੜਕੇ ਵੱਲੋਂ ਲੜਕੀ ਪਰਿਵਾਰ ਦੇ ਕਿਸੇ ਮੈਂਬਰ ਦੀ ਫੋਟੋ ਖਿੱਚੀ ਗਈ, ਜਿਸ ਕਾਰਨ ਦੇਖਦੇ ਹੀ ਦੇਖਦੇ ਇਹ ਵਿਆਹ ਸਮਾਗਮ ਜੰਗ ਦਾ ਅਖਾੜਾ ਬਣ ਗਿਆ ਤੇ ਦੋਵਾਂ ਪਰਿਵਾਰਾਂ ਵੱਲੋਂ ਬੈਠਣ ਲਈ ਰੱਖੀਆਂ ਕੁਰਸੀਆਂ ਤੇ ਪਲੇਟਾਂ ਇਕ ਦੂਜੇ 'ਤੇ ਸੁੱਟੀਆਂ ਗਈਆਂ। ਜਦੋਂ ਪੈਲੇਸ 'ਚ ਇਹ ਸਭ ਹੋ ਰਿਹਾ ਸੀ ਤਾਂ ਲੜਕਾ ਲੜਕੀ ਪੈਲੇਸ 'ਚ ਲਾਵਾਂ ਲੈਣ ਗਏ ਹੋਏ ਸਨ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਡੋਲੀ ਨੂੰ ਆਪਣੀ ਨਿਗਰਾਨੀ 'ਚ ਭੇਜਿਆ ਗਿਆ।