ਵਿਆਹ ਵਾਲੇ ਘਰ ਸ਼ਗਨਾਂ ਦੀ ਥਾਂ ਪਏ ਵੈਣ, ਇਕੱਠਿਆਂ ਬਲੀ ਜੀਜੇ-ਸਾਲੇ ਦੀ ਚਿਤਾ

02/29/2020 6:57:07 PM

ਗੜ੍ਹਦੀਵਾਲਾ (ਜਤਿੰਦਰ) : ਹੁਸ਼ਿਆਰਪੁਰ-ਦਸੂਹਾ ਮੇਨ ਰੋਡ 'ਤੇ ਪੈਂਦੇ ਪਿੰਡ ਭਾਨਾ ਪੁੱਲ ਨੇੜੇ ਵਿਆਹ ਤੋਂ ਵਾਪਸ ਪਰਤ ਰਹੀ ਕਾਰ ਨਾਲ ਵਾਪਰੇ ਭਿਆਨਕ ਹਾਦਸੇ, ਜਿਸ ਵਿਚ 4 ਨੌਜਵਾਨਾਂ ਦੀ ਮੌਤ ਹੋ ਗਈ ਸੀ, ਜਿਨ੍ਹਾ ਵਿਚ ਲਾੜੇ ਦਾ ਭਰਾ ਰਾਜੇਸ਼ ਕੁਮਾਰ ਪੁੱਤਰ ਕੁਲਦੀਪ ਸਿੰਘ ਅਤੇ ਜੀਜਾ ਮਨਪ੍ਰੀਤ ਸਿੰਘ ਵੀ ਸ਼ਾਮਲ ਸੀ ਦਾ ਸਸਕਾਰ ਪਿੰਡ ਫਤਿਹਪੁਰ ਵਿਖੇ ਕਰ ਦਿੱਤਾ ਗਿਆ। ਮ੍ਰਿਤਕ ਆਪਸ 'ਚ ਜੀਜਾ-ਸਾਲਾ ਸਨ ਜਦਕਿ ਚਾਰੇ ਮ੍ਰਿਤਕ ਰਿਸ਼ਤੇਦਾਰ ਸਨ। ਮ੍ਰਿਤਕ ਰਾਜੇਸ਼ ਕੁਮਾਰ ਵਾਸੀ ਪਿੰਡ ਫਤਹਿਪੁਰ ਜੋ 18 ਯੈÎੱਕ ਰਾਈਫਲ ਆਰਮੀ ਦਾ ਜਵਾਨ ਸੀ ਅਤੇ ਜੰਮੂ ਪਠਾਨਕੋਟ ਵਿਖੇ ਤਾਇਨਾਤ ਸੀ ਦਾ ਸਸਕਾਰ ਫੌਜੀ ਸਨਮਾਨਾਂ ਨੇ ਕੀਤਾ ਗਿਆ।

PunjabKesari

ਇਸ ਮੌਕੇ ਰਾਜੇਸ਼ ਕੁਮਾਰ ਦੇ ਸਸਕਾਰ ਮੌਕੇ ਸੈਨਿਕ ਟੁੱਕੜੀ ਵਲੋਂ ਮ੍ਰਿਤਕ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਮ੍ਰਿਤਕ ਦੇ ਵੱਡੇ ਭਰਾ ਰਮਨ ਕੁਮਾਰ ਵਲੋਂ ਰਜ਼ੇਸ ਕੁਮਾਰ ਅਤੇ ਮਨਪ੍ਰੀਤ ਸਿੰਘ ਦੀਆਂ ਚਿਖਾਵਾਂ ਨੂੰ ਅਗਨੀ ਭੇਂਟ ਕੀਤੀ ਗਈ। ਇਸ ਦੌਰਾਨ ਮ੍ਰਿਤਕਾਂ ਦਾ ਪਰਿਵਾਰਕ ਮੈਂਬਰਾਂ ਦਾ ਵਿਰਲਾਪ ਵੇਖਿਆ ਨਹੀਂ ਸੀ ਜਾ ਰਿਹਾ। 

PunjabKesari

ਇਸ ਮੌਕੇ ਕਾਂਗਰਸ ਬਲਾਕ ਪ੍ਰਧਾਨ ਕੈਪਟਨ ਬਹਾਦਰ ਸਿੰਘ, ਪ੍ਰਸ਼ਾਸਨ ਵਲੋਂ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਨਿਰਮਲ ਸਿੰਘ, ਥਾਣੇਦਾਰ ਪਰਮਜੀਤ ਸਿੰਘ ਬਾਹਲਾ, ਥਾਣੇਦਾਰ ਹਰਵਿੰਦਰ ਸਿੰਘ, 8- ਡੋਗਰਾ ਰੈਜੀਮੈਂਟ ਮਮੂਨਕੈਂਟ ਪਠਾਨਕੋਟ ਤੋਂ ਆਰਮੀ ਅਧਿਕਾਰੀ ਅਮਿਤ ਕੁਮਾਰ ਸਮੇਤ ਪੁੱਜੇ ਆਰਮੀ ਦੇ ਅਫਸਰਾਂ ਵਲੋਂ ਮ੍ਰਿਤਕ ਰਜ਼ੇਸ ਕੁਮਾਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਬਲਾਕ ਸੰਮਤੀ ਮੈਂਬਰ ਕੈਪਟਨ ਰਣਜੀਤ ਸਿੰਘ, ਸਰਪੰਚ ਕੇਵਲ ਕ੍ਰਿਸ਼ਨ, ਸਰਪੰਚ ਕੁਲਵੀਰ ਸਿੰਘ, ਪਟਵਾਰੀ ਮਨਪ੍ਰੀਤ ਕੁਮਾਰ, ਮਹੇਸ਼ ਕੁਮਾਰ, ਵਿਜੈ ਕੁਮਾਰ ਸਣੇ ਵੱਡੀ ਗਿਣਤੀ ਲੋਕ ਹਾਜ਼ਰ ਸਨ।

PunjabKesari


Gurminder Singh

Content Editor

Related News