ਵਿਆਹ ਸਮਾਗਮ ''ਚੋਂ ਬੈਗ ਸਮੇਤ ਰਿਵਾਲਵਰ ਚੋਰੀ, ਮਾਮਲਾ ਦਰਜ

Saturday, Mar 31, 2018 - 03:16 PM (IST)

ਵਿਆਹ ਸਮਾਗਮ ''ਚੋਂ ਬੈਗ ਸਮੇਤ ਰਿਵਾਲਵਰ ਚੋਰੀ, ਮਾਮਲਾ ਦਰਜ

ਬਟਾਲਾ (ਬੇਰੀ) : ਵਿਆਹ ਸਮਾਰੋਹ 'ਚੋਂ ਬੈਗ ਸਮੇਤ ਰਿਵਾਲਵਰ ਚੋਰੀ ਹੋਣ ਦੇ ਮਾਮਲੇ 'ਚ ਸਿਵਲ ਲਾਈਨ ਵਿਚ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਸ਼ਾਮ ਸਿੰਘ ਪੁੱਤਰ ਸਵ. ਬਲਦੇਵ ਸਿੰਘ ਵਾਸੀ ਭੰਡਾਰੀ ਗੇਟ ਬਟਾਲਾ ਨੇ ਦੱਸਿਆ ਕਿ ਉਹ ਆਪਣੇ ਦੋਸਤ ਦੇ ਲੜਕੇ ਮਨਰਾਜ ਸਿੰਘ ਦੇ ਵਿਆਹ ਸਮਾਗਮ 'ਚ ਢੀਂਡਸਾ ਪੈਲੇਸ ਬਟਾਲਾ 'ਚ ਗਿਆ ਸੀ ਅਤੇ ਮੈਂ ਆਪਣੇ ਲਾਇਸੈਂਸੀ ਰਿਵਾਲਵਰ 32 ਬੋਰ ਸਮੇਤ ਐਮਨਿਸ਼ਨ ਬੀ ਨਾਲ ਲੈ ਕੇ ਗਿਆ ਸੀ ਪਰ ਰਿਵਾਲਵਰ ਦਾ ਪੇਚ ਖਰਾਬ ਹੋਣ ਨਾਲ ਮੈਂ ਆਪਣਾ ਰਿਵਾਲਵਰ ਛੋਟੇ ਬੈਗ 'ਚ ਪਾ ਕੇ ਨਾਲ ਵਾਲੀ ਕੁਰਸੀ ਦੇ ਨੇੜੇ ਰੱਖਿਆ ਸੀ ਕਿਸੇ ਵਿਅਕਤੀ ਨੇ ਮੇਰਾ ਇਹ ਰਿਵਾਲਵਰ ਬੈਗ ਸਮੇਤ ਚੋਰੀ ਕਰ ਲਿਆ।
ਉਕਤ ਮਾਮਲੇ ਸੰਬੰਧੀ ਏ.ਐੱਸ.ਆਈ ਕੈਲਾਸ਼ ਚੰਦਰ ਨੇ ਥਾਣਾ ਸਿਵਲ ਲਾਈਨ 'ਚ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।


Related News