ਪੰਜਾਬ ''ਚ ਬਿਜਲੀ ਨੂੰ ਲੈ ਕੇ ਨਵੇਂ ਨਿਯਮ ਲਾਗੂ, ਜਾਰੀ ਹੋਇਆ ਨੋਟੀਫ਼ਿਕੇਸ਼ਨ

Monday, Nov 18, 2024 - 11:19 AM (IST)

ਪੰਜਾਬ ''ਚ ਬਿਜਲੀ ਨੂੰ ਲੈ ਕੇ ਨਵੇਂ ਨਿਯਮ ਲਾਗੂ, ਜਾਰੀ ਹੋਇਆ ਨੋਟੀਫ਼ਿਕੇਸ਼ਨ

ਚੰਡੀਗੜ੍ਹ: ਪੰਜਾਬ ਵਿਚ ਬਿਜਲੀ ਕੁਨੈਕਸ਼ਨਾਂ ਨੂੰ ਲੈ ਕੇ ਨਵੇਂ ਨਿਯਮ ਲਾਗੂ ਹੋ ਗਏ ਹਨ। ਵਿਭਾਗ ਵੱਲੋਂ ਇਸ ਦੀ ਨੋਟੀਫ਼ਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਹੈ। ਇਸ ਨਾਲ ਹੁਣ ਨਾ ਸਿਰਫ਼ ਘਰ ਲਈ ਬਿਜਲੀ ਕੁਨੈਕਸ਼ਨ ਲੈਣ ਵਾਲੇ ਨਿਯਮਾਂ ਵਿਚ ਤਬਦੀਲੀ ਆ ਜਾਵੇਗੀ, ਸਗੋਂ ਇਲੈਕਟ੍ਰਾਨਿਕ ਕਾਰਾਂ ਲੈਣ ਵਾਲਿਆਂ ਨੂੰ ਵੀ ਫ਼ਾਇਦਾ ਹੋਵੇਗਾ। ਇਸ ਦੇ ਨਾਲ ਹੀ ਚੈਰੀਟੇਬਲ ਹਸਪਤਾਲ, ਉਦਯੋਗ, ਖੇਤੀ ਤੇ ਸਾਲਿਡ ਵੇਸਟ ਮੈਨੇਜਮੈਂਟ ਪਲਾੰਟ 1000 ਕਿਲੋਵਾਟ ਵਾਧੂ ਬਿਜਲੀ ਲੋਡ ਲੈ ਸਕਣਗੇ, ਉਹ ਵੀ ਆਪਣਾ ਸਬ ਸਟੇਸ਼ਨ ਬਣਵਾਏ ਬਗੈਰ। ਹੁਣ 7 ਕਿੱਲੋਵਾਟ ਤਕ ਹੀ ਸਿੰਗਲ ਫੇਜ਼ ਮੀਟਰ ਲੱਗ ਸਕੇਗਾ, ਇਸ ਮਗਰੋਂ ਥ੍ਰੀ ਫੇਜ਼ ਮੀਟਰ ਲੱਗੇਗਾ। ਪਹਿਲਾਂ ਇਹ ਹੱਦ 10 ਕਿੱਲੋਵਾਟ ਸੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹੇ ਰਹਿਣਗੇ ਹਾਲਾਤ

ਨਵੇਂ ਨਿਯਮਾਂ ਮੁਤਾਬਕ ਹੁਣ ਹਰ ਪਿੰਡ ਵਿਚ ਲਾਲ ਲਕੀਰ ਵਿਚ ਪੈਣ ਵਾਲੇ ਘਰਾਂ ਤੇ ਦੁਕਾਨਾਂ ਨੂੰ ਬਿਜਲੀ ਕੁਨੈਕਸ਼ਸ਼ਨ ਲੈਣ ਲਈ ਹੁਣ ਪੰਚਾਇਤਾਂ ਵੱਲੋਂ ਜਾਰੀ ਪੱਤਰ ਮਨਜ਼ੂਰ ਹੋਵੇਗਾ। ਉਨ੍ਹਾਂ ਨੂੰ ਆਪਣੀ ਪੰਚਾਇਤ ਤੋਂ ਆਕਿਊਪੈਂਸੀ ਸਰਟੀਫ਼ਿਕੇਟ ਲੈਣਾ ਹੋਵੇਗਾ। ਇਹ ਪੱਤਰ ਪਾਵਰਕਾਮ ਨੂੰ ਅਰਜ਼ੀ ਦੇ ਨਾਲ ਦੇਣਾ ਲਾਜ਼ਮੀ ਹੋਵੇਗਾ। ਜਿਹੜੇ ਲੋਕ ਕਿਰਾਏ ਦੀ ਇਮਾਰਤ ਵਿਚ, ਫਲੈਟ ਜਾਂ ਕਿਸੇ ਵਪਾਰਕ ਬਿਲਡਿੰਗ ਵਿਚ ਰਹਿੰਦੇ ਹਨ ਤੇ ਆਪਣੀ ਕਾਰ ਚਾਰਜਿੰਗ ਦਾ ਹਿਸਾਬ ਵੱਖਰਾ ਰੱਖਣਾ ਚਾਹੁੰਦੇ ਹਨ ਤਾਂ ਉਹ ਵੱਖਰਾ ਈ.ਵੀ. ਚਾਰਜਿੰਗ ਕੁਨੈਕਸ਼ਨ ਵੀ ਲੈ ਸਕਦੇ ਹਨ। ਚਾਰਜਿੰਗ ਸਟੇਸ਼ਨ ਬਣਾਉਣ ਲਈ ਵੱਖਰਾ ਕੁਨੈਕਸ਼ਨ ਮਿਲ ਸਕੇਗਾ। 

ਨਿਰਧਾਰਤ ਸਮੇਂ ਅੰਦਰ ਮਿਲੇਗਾ ਬਿਜਲੀ ਕੁਨੈਕਸ਼ਨ 

ਖਪਤਕਾਰ ਨੂੰ ਘਰ, ਦੁਕਾਨ, ਦਫ਼ਤਰ ਆਦਿ ਦਾ ਕੁਨੈਕਸ਼ਨ ਦੇਣ ਲਈ 5 ਦਿਨਾਂ ਦੇ ਅੰਦਰ ਡਿਮਾਂਡ ਲੈਟਰ ਜਾਰੀ ਕਰ ਦਿੱਤਾ ਜਾਵੇਗਾ। 11 ਕੇ.ਵੀ. ਲਾਈਨ 'ਤੇ 10 ਦਿਨ ਅਤੇ 33 ਕੇ.ਵੀ. ਲਾਈਨ 'ਤੇ 20 ਦਿਨ ਨਿਰਧਾਰਤ ਕੀਤੇ ਗਏ ਹਨ। ਜੇਕਰ ਕੋਈ ਖਾਸ ਸਮੱਸਿਆ ਹੈ ਤਾਂ ਵਾਧੂ ਸਮਾਂ ਲੱਗੇਗਾ। ਨਵੀਆਂ ਕਾਲੋਨੀਆਂ ਵਿਚ ਪਲਾਟ ਦੇ ਆਕਾਰ ਅਨੁਸਾਰ ਤਾਰਾਂ ਵਿਛਾਉਣੀਆਂ ਪੈਣਗੀਆਂ। 250-350 ਵਰਗ ਗਜ਼ ਦੇ ਘਰੇਲੂ ਪਲਾਟ ਲਈ ਲੋਡ ਸਮਰੱਥਾ 12 ਕੇ.ਵੀ. ਤੱਕ ਹੋਣੀ ਚਾਹੀਦੀ ਹੈ, 350 ਵਰਗ ਗਜ਼ ਦੇ ਫਲੈਟ ਲਈ ਲੋਡ ਸਮਰੱਥਾ 4 ਕੇ.ਵੀ. ਤੱਕ ਹੋਣੀ ਚਾਹੀਦੀ ਹੈ। 250 ਵਰਗ ਗਜ਼ ਦੇ ਉਦਯੋਗਿਕ ਪਲਾਟ ਲਈ ਇਹ 15 ਕਿਲੋਵਾਟ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਕੂਲ ਬੱਸ ਨਾਲ ਵਾਪਰਿਆ ਹਾਦਸਾ

ਇਨ੍ਹਾਂ ਕਾਗਜ਼ਾਂ ਨਾਲ ਕਰੋ ਅਪਲਾਈ

ਕੁਨੈਕਸ਼ਨ ਦੀ ਅਰਜ਼ੀ ਲਈ ਨਾਲ ਵੋਟਰ ਆਈ.ਡੀ. ਕਾਰਡ, ਪਾਸਪੋਰਟ, ਰਾਸ਼ਨ ਕਾਰਡ, ਡਰਾਈਵਿੰਗ ਲਾਇਸੈਂਸ, ਸਰਕਾਰੀ ਵਿਭਾਗ ਜਾਂ ਪੀ.ਐੱਸ.ਯੂ. ਦਾ ਪਛਾਣ ਪੱਤਰ, ਪੈਨ ਕਾਰਡ, ਗਜ਼ਟਿਡ ਅਧਿਕਾਰੀ ਜਾਂ ਤਹਿਸੀਲਦਾਰ ਤੋਂ ਫੋਟੋ ਪਛਾਣ ਪੱਤਰ, ਮਾਲਕੀ ਜਾਂ ਕਬਜ਼ਾ ਦਿਖਾਉਣ ਲਈ ਰਜਿਸਟਰੀ, ਤਾਜ਼ਾ ਜਮ੍ਹਾਂਬੰਦੀ ਜਾਂ ਗਿਰਦਾਵਰੀ ਲਗਾਏ ਜਾ ਸਕਦੇ ਹਨ। ਜੇਕਰ ਕੋਈ ਮਕਾਨ ਜਾਂ ਵਪਾਰਕ ਜਾਇਦਾਦ ਲਾਲ ਲਕੀਰ ਵਿਚ ਆਉਂਦੀ ਹੈ ਤਾਂ ਉਹ ਜਨਰਲ ਪਾਵਰ ਆਫ਼ ਅਟਾਰਨੀ, ਕਬਜ਼ਾ ਪੱਤਰ ਦੇ ਨਾਲ ਅਲਾਟਮੈਂਟ ਦਾ ਪੱਤਰ, ਤਾਜ਼ੇ ਪਾਣੀ ਦੀ ਸਪਲਾਈ ਦੀ ਕਾਪੀ, ਟੈਲੀਫੋਨ, ਮਿਊਂਸੀਪਲ ਟੈਕਸ ਬਿੱਲ, ਗੈਸ ਕੁਨੈਕਸ਼ਨ ਦੀ ਕਾਪੀ ਲਗਾ ਸਕਦੇ ਹਨ। 

EV ਚਾਰਜਿੰਗ ਲਈ ਬਿਜਲੀ ਕੁਨੈਕਸ਼ਨ ਦੀ ਨਵੀਂ ਕੈਟੇਗਰੀ

ਸਿੰਗਲ ਫੇਜ਼ ਕੁਨੈਕਸ਼ਨ: ਇੰਡਸਟਰੀ ਨੂੰ 7 ਕੇ.ਵੀ.ਏ. ਤਕ ਸਿੰਗਲ ਫੇਜ਼ ਤਕ ਕੁਨੈਕਸ਼ਨ ਮਿਲੇਗਾ। ਇਸ ਵਿਚ ਇਲੈਕਟ੍ਰਿਕ ਵਾਹਨ ਵੀ ਸ਼ਾਮਲ ਹੈ। ਖੇਤੀਬਾੜੀ ਦਾ 2 BHP ਤਕ ਲੋਡ ਸਿੰਗਲ ਫੇਜ਼ ਕੁਨੈਕਸ਼ਨ ਨਾਲ ਚੱਲ ਸਕੇਗਾ। 

ਥ੍ਰੀ ਫੇਜ਼ ਕੁਨੈਕਸ਼ਨ: ਇਸ ਦਾ ਲੋਡ 7 ਕਿਲੋਵਾਟ ਤੋਂ 100 ਕੇ.ਵੀ.ਏ. ਤਕ ਹੋਵੇਗਾ। ਇਸ ਵਿਚ ਈ.ਵੀ., ਘਰੇਲੂ, ਉਦਯੋਗ, ਵਪਾਰਕ ਅਤੇ 2 ਤੋਂ 134 BHP ਦੇ ਖੇਤੀਬਾੜੀ ਕੁਨੈਕਸ਼ਨ, ਸਟਰੀਟ ਲਾਈਟਾਂ, ਬਲਕ ਸਪਲਾਈ ਕੁਨੈਕਸ਼ਨ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ - ਵਿਆਹ ਸਮਾਗਮਾਂ 'ਤੇ ਲੱਗੀ ਪਾਬੰਦੀ! ਅਕਤੂਬਰ ਤੋਂ ਦਸੰਬਰ ਤਕ ਰਹੇਗੀ ਰੋਕ

ਲਾਰਜ ਸਪਲਾਈ ਕੁਨੈਕਸ਼ਨ: ਇਸ ਨਾਲ ਉਦਯੋਗਿਕ ਖਪਤਕਾਰ ਨੂੰ 11 ਕੇ.ਵੀ. ਲਾਈਨਾਂ ਤੋਂ ਹੀ ਬਿਜਲੀ ਮਿਲ ਜਾਵੇਗੀ। ਇਸ ਲਈ ਵੱਖਰਾ ਸਬ-ਸਟੇਸ਼ਨ ਬਣਾਉਣ ਦੀ ਲੋੜ ਨਹੀਂ ਹੈ। ਇਸ ਵਿਚ ਹਾਈ ਪਾਵਰ ਐਗਰੀਕਲਚਰ ਕੁਨੈਕਸ਼ਨ, ਚੈਰੀਟੇਬਲ ਹਸਪਤਾਲ, ਕੰਪੋਸਟ ਪਲਾਂਟ, ਸਾਲਿਡ ਵੇਸਟ ਪਲਾਂਟ ਆਦਿ ਸ਼ਾਮਲ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News