ਮੌਸਮ ਨੇ ਲਈ ਕਰਵਟ : ਲੁਧਿਆਣਾ ਤੇ ਨੇੜਲੇ ਦੇ ਇਲਾਕਿਆਂ ’ਚ ਪੈਣ ਲੱਗੀ ਧੁੰਦ

Tuesday, Nov 09, 2021 - 03:39 PM (IST)

ਲੁਧਿਆਣਾ (ਸਲੂਜਾ) : ਮੌਸਮ ਦੇ ਕਰਵਟ ਲੈਣ ਨਾਲ ਦੇਰ ਰਾਤ ਅਤੇ ਸਵੇਰ ਦੇ ਸਮੇਂ ਲੁਧਿਆਣਾ ਅਤੇ ਨੇੜਲੇ ਖੁੱਲ੍ਹੇ ਇਲਾਕਿਆਂ ’ਚ ਧੁੰਦ ਪੈਣ ਲੱਗੀ ਹੈ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਣ ਲੱਗੀ ਹੈ। ਦੇਰ ਰਾਤ ਅਤੇ ਸੂਰਜ ਨਿਕਲਣ ਤੋਂ ਪਹਿਲਾਂ ਧੁੰਦ ਵਿਚਕਾਰ ਵਾਹਨ ਚਾਲਕਾਂ ਨੂੰ ਡਿੱਪਰਾਂ ਦੇ ਸਹਾਰੇ ਚੱਲਣਾ ਪੈ ਰਿਹਾ ਹੈ। ਲੁਧਿਆਣਾ ਦੀ ਸਿੱਧਵਾਂ ਨਹਿਰ ਦੀ ਗੱਲ ਕਰੀਏ ਤਾਂ ਇੱਥੇ ਦੇਰ ਰਾਤ ਨੂੰ ਸੰਘਣੀ ਧੁੰਦ ਦਾ ਵਾਹਨ ਚਾਲਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ।

ਸੂਰਜ ਦੇਵਤਾ ਦੇ ਆਪਣੇ ਰੰਗ ’ਚ ਨਿਕਲਣ ਦਾ ਲੁਧਿਆਣਾ ਨਿਵਾਸੀ ਭਰਪੂਰ ਆਨੰਦ ਲੈ ਰਹੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਵੱਧ ਤੋਂ ਵੱਧ ਤਾਪਮਾਨ 28.6 ਅਤੇ ਘੱਟੋ-ਘੱਟ 11.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਸਵੇਰ ਸਮੇਂ ਹਵਾ ਵਿਚ ਨਮੀ ਦੀ ਮਾਤਰਾ 95 ਫ਼ੀਸਦੀ ਅਤੇ ਸ਼ਾਮ ਨੂੰ 23 ਫ਼ੀਸਦੀ ਰਹੀ। ਮੌਸਮ ਮਾਹਿਰਾਂ ਨੇ ਦੱਸਿਆ ਕਿ ਆਉਣ ਵਾਲੇ 24 ਘੰਟਿਆਂ ਦੌਰਾਨ ਮੌਸਮ ਦਾ ਮਿਜਾਜ਼ ਸਥਾਨਕ ਨਗਰੀ ’ਚ ਖ਼ੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ।


Babita

Content Editor

Related News