ਗਮਾਡਾ ਨੇ ਜਰਮਨ ਦੀ ਕੰਪਨੀ ਨੂੰ ''ਵਾਟਰ ਟ੍ਰੀਟਮੈਂਟ ਪਲਾਂਟ'' ਦਾ ਦਿੱਤਾ ਠੇਕਾ

Monday, Jul 15, 2019 - 12:59 PM (IST)

ਗਮਾਡਾ ਨੇ ਜਰਮਨ ਦੀ ਕੰਪਨੀ ਨੂੰ ''ਵਾਟਰ ਟ੍ਰੀਟਮੈਂਟ ਪਲਾਂਟ'' ਦਾ ਦਿੱਤਾ ਠੇਕਾ

ਮੋਹਾਲੀ (ਨਿਆਮੀਆਂ) : ਇਲਾਕੇ ਦੇ ਵਸਨੀਕਾਂ ਦੀਆਂ ਪਾਣੀ ਸਬੰਧੀ ਔਂਕੜਾਂ ਨੂੰ ਖਤਮ ਕਰਨ ਲਈ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਨੇ ਜਰਮਨੀ ਆਧਾਰਿਤ ਮੈਸਰਜ਼ ਵੇਓਲੀਆ ਪ੍ਰਾਈਵੇਟ ਲਿਮਟਿਡ ਕੰਪਨੀ ਨੂੰ ਪਿੰਡ ਸਿੰਘ ਪੁਰਾ ਵਿਖੇ ਵਾਟਰ ਟਰੀਟਮੈਂਟ ਪਲਾਂਟ ਸਥਾਪਿਤ ਕਰਨ ਦਾ ਠੇਕਾ ਦਿੱਤਾ ਹੈ, ਜਿਸ ਤਹਿਤ ਮੋਹਾਲੀ ਸ਼ਹਿਰ ਨੂੰ ਭਾਖੜਾ ਮੇਨ ਲਾਈਨ ਤੋਂ ਸੋਧੇ ਨਹਿਰੀ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ। ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਇਹ ਮਲਟੀਨੈਸ਼ਨਲ ਕੰਪਨੀ ਵਾਟਰ ਟਰੀਟਮੈਂਟ ਪਲਾਂਟ ਦਾ ਨਿਰਮਾਣ ਦਸੰਬਰ, 2020 ਤੱਕ ਪੂਬਰਾ ਕਰੇਗੀ ਅਤੇ 33 ਏਕੜ 'ਤੇ ਉਸਾਰੇ ਜਾਣ ਵਾਲੇ ਇਸ ਪਲਾਂਟ 'ਤੇ 115 ਕਰੋੜ ਰੁਪਏ ਦਾ ਖਰਚਾ ਆਵੇਗਾ।

ਇਸ ਦੇ ਨਿਰਮਾਣ ਨਾਲ ਜ਼ਿਲਾ ਮੋਹਾਲੀ ਦੇ ਵਾਸੀਆਂ ਨੂੰ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਸਰਕਾਰੀਆ ਨੇ ਦੱਸਿਆ ਕਿ ਗਮਾਡਾ ਬਹੁਤ ਜਲਦੀ ਕਜੌਲੀ ਵਾਟਰ ਵਰਕਸ ਤੋਂ ਡਿਸਟ੍ਰੀਬਿਊਸ਼ਨ ਮੇਨ ਪਾਈਪ ਲਾਈਨ ਵਿਛਾਉਣ ਲਈ ਟੈਂਡਰ ਜਾਰੀ ਕਰੇਗਾ। ਉਨ੍ਹਾਂ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਡਿਗਣ ਨਾਲ ਟਿਊਬਵੈੱਲ ਬੇਅਸਰ ਹੋ ਰਹੇ ਹਨ, ਇਸ ਨਾਲ ਨਹਿਰੀ ਪਾਣੀ ਦੀ ਸਪਲਾਈ ਹੀ ਇਕ ਵਧੀਆ ਬਦਲ ਹੈ।


author

Babita

Content Editor

Related News