ਪਾਣੀ ਦੇ ਟੈਂਕ ਦੀ ਸਫ਼ਾਈ ਕਰਦੇ ਚਾਚੇ-ਭਤੀਜੇ ਨਾਲ ਵਾਪਰੀ ਅਣਹੋਣੀ, ਪਰਿਵਾਰ 'ਚ ਵਿਛੇ ਸੱਥਰ

Friday, Oct 02, 2020 - 02:05 PM (IST)

ਚੰਡੀਗੜ੍ਹ (ਸੰਦੀਪ)— ਸੈਕਟਰ-27 ਦੀ ਕੋਠੀ 'ਚ ਪਾਣੀ ਦੇ ਟੈਂਕ ਦੀ ਸਫ਼ਾਈ ਕਰਨ ਉਤਰੇ ਚਾਚੇ ਅਤੇ ਭਤੀਜੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਦੋਹਾਂ ਦੀ ਪਛਾਣ ਧਨਾਸ ਸਥਿਤ ਹਾਊਸਿੰਗ ਬੋਰਡ ਕਾਲੋਨੀ 'ਚ ਰਹਿਣ ਵਾਲੇ ਜਤਿੰਦਰ (23) ਅਤੇ ਉਸ ਦੇ ਭਤੀਜੇ ਬੀਰੂ (18) ਦੇ ਤੌਰ 'ਤੇ ਹੋਈ ਹੈ।

PunjabKesari

ਪੁਲਸ ਦੀ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਪਾਣੀ ਦੇ ਟੈਂਕ 'ਚ ਮੋਟਰ ਲੱਗੀ ਸੀ, ਉਸ 'ਚ ਅਚਾਨਕ ਕਰੰਟ ਆਉਣ ਨਾਲ ਹੀ ਦੋਹਾਂ ਦੀ ਮੌਤ ਹੋਈ ਹੈ। ਸੈਕਟਰ-26 ਥਾਣਾ ਪੁਲਸ ਨੇ ਮ੍ਰਿਤਕ ਜਤਿੰਦਰ ਦੇ ਵੱਡੇ ਭਰਾ ਅੰਮ੍ਰਿਤ ਦੀ ਸ਼ਿਕਾਇਤ ਅਤੇ ਜਾਂਚ ਦੇ ਆਧਾਰ 'ਤੇ ਕੋਠੀ ਮਾਲਕ ਰਾਮ ਅਵਤਾਰ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ-304 ਏ ਤਹਿਤ ਕੇਸ ਦਰਜ ਕਰ ਲਿਆ ਹੈ, ਉੱਥੇ ਹੀ ਦੂਜੇ ਪਾਸੇ ਪੁਲਸ ਨੇ ਇਸ ਤਰ੍ਹਾਂ ਕੋਠੀ 'ਚ ਬਣਾਏ ਗਏ ਟੈਂਕ ਅਤੇ ਉਸ 'ਚ ਲਾਈ ਗਈ ਪਾਣੀ ਦੀ ਮੋਟਰ ਬਾਰੇ ਵੀ ਰਿਪੋਰਟ ਤਿਆਰ ਕੀਤੀ ਹੈ, ਜਿਸ ਨੂੰ ਛੇਤੀ ਹੀ ਡੀ. ਸੀ. ਦਫ਼ਤਰ 'ਚ ਸਬੰਧਤ ਵਿੰਗ ਨੂੰ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ: ਪਾਕਿ ਦੀ ਗੋਲੀਬਾਰੀ ਦਾ ਜਵਾਬ ਦਿੰਦੇ ਟਾਂਡਾ ਦਾ ਫ਼ੌਜੀ ਨੌਜਵਾਨ ਸ਼ਹੀਦ, ਸਦਮੇ 'ਚ ਡੁੱਬਾ ਪਰਿਵਾਰ

PunjabKesari

2 ਟੈਂਕ ਸਾਫ ਕਰ ਦਿੱਤੇ ਸਨ, ਤੀਜੇ ਦੀ ਸਫ਼ਾਈ ਕਰਦੇ ਸਮੇਂ ਲੱਗਾ ਕਰੰਟ
ਪੁਲਸ ਅਨੁਸਾਰ ਜਤਿੰਦਰ ਅਤੇ ਬੀਰੂ ਦੋਵੇਂ ਸਵੇਰ ਦੇ ਸਮੇਂ ਸੈਕਟਰ-27 ਸਥਿਤ ਰਾਮ ਅਵਤਾਰ ਦੀ ਕੋਠੀ 'ਚ ਪਾਣੀ ਦੇ ਟੈਂਕ ਨੂੰ ਸਾਫ਼ ਕਰਨ ਪਹੁੰਚੇ ਸਨ। ਸਫ਼ਾਈ ਕਰਦੇ ਸਮੇਂ ਟੈਂਕ 'ਚ ਲੱਗੀ ਪਾਣੀ ਦੀ ਮੋਟਰ ਦੀਆਂ ਤਾਰਾਂ 'ਚ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਉਨ੍ਹਾਂ ਨੂੰ ਕਰੰਟ ਲੱਗ ਗਿਆ। ਮੋਟਰ ਦੀ ਤਾਰ ਕੱਟ ਕੇ ਤੁਰੰਤ ਦੋਹਾਂ ਨੂੰ ਟੈਂਕ 'ਚੋਂ ਬਾਹਰ ਕੱਢਿਆ ਗਿਆ।
ਕਰੰਟ ਲੱਗਣ ਨਾਲ ਦੋਹਾਂ ਦੇ ਬੇਹੋਸ਼ ਹੋਣ 'ਤੇ ਜਾਣਕਾਰੀ ਰਾਮ ਅਵਤਾਰ ਨੇ ਤੁਰੰਤ ਪੁਲਸ ਕੰਟਰੋਲ ਰੂਮ 'ਤੇ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਜਤਿੰਦਰ ਅਤੇ ਬੀਰੂ ਨੂੰ ਤੁਰੰਤ ਜੀ. ਐੱਮ. ਐੱਸ. ਐੱਚ.-16 ਪਹੁੰਚਾਇਆ, ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਦੋਨਾਂ ਨੂੰ ਮ੍ਰਿਤਕ ਦੱਸਿਆ।

ਦਰਿੰਦਿਆਂ ਦੀ ਹੈਵਾਨੀਅਤ: ਗੈਂਗਰੇਪ ਤੋਂ ਬਾਅਦ ਵਾਇਰਲ ਕੀਤੀ ਵੀਡੀਓ, ਦੁਖੀ ਪੀੜਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ

PunjabKesari
 

ਸਦਮੇ 'ਚ ਪਰਿਵਾਰ
ਜਤਿੰਦਰ ਦੇ ਵੱਡੇ ਭਰਾ ਅੰਮ੍ਰਿਤ ਲਾਲ ਨੇ ਦੱਸਿਆ ਕਿ ਉਹ ਪਲੰਬਰ ਦਾ ਕੰਮ ਕਰਦੇ ਹਨ, ਉਨ੍ਹਾਂ ਦਾ ਛੋਟਾ ਭਰਾ ਜਤਿੰਦਰ ਵੀ ਪਲੰਬਰ ਦਾ ਹੀ ਕੰਮ ਕਰਦਾ ਸੀ। ਦੁਪਹਿਰ ਦੇ ਸਮੇਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੇ ਭਰਾ ਜਤਿੰਦਰ ਅਤੇ ਬੇਟੇ ਵੀਰੂ ਦਾ ਐਕਸੀਡੈਂਟ ਹੋ ਗਿਆ ਹੈ, ਉਹ ਤੁਰੰਤ ਸੈਕਟਰ-26 ਥਾਣੇ ਪਹੁੰਚੇ। ਜਦੋਂ ਪਤਾ ਲੱਗਾ ਕਿ ਦੋਹਾਂ ਦੀ ਮੌਤ ਹੋ ਗਈ ਹੈ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਪੂਰਾ ਪਰਿਵਾਰ ਚਾਚੇ ਅਤੇ ਭਤੀਜੇ ਦੀ ਮੌਤ ਦੀ ਖ਼ਬਰ ਸੁਣਦੇ ਹੀ ਸਦਮੇ 'ਚ ਆ ਗਿਆ ਅਤੇ ਸਾਰੇ ਵਿਰਲਾਪ 'ਚ ਬੇਹਾਲ ਹੋ ਗਏ।

ਰਾਜੌਰੀ ’ਚ ਸ਼ਹੀਦ ਹੋਏ ਫ਼ੌਜੀ ਕਰਨੈਲ ਸਿੰਘ ਦੇ ਪਰਿਵਾਰ ਲਈ ਕੈਪਟਨ ਦਾ ਵੱਡਾ ਐਲਾਨ

ਆਈ. ਟੀ. ਆਈ. ਵਿਚ ਹਾਲ ਹੀ 'ਚ ਲਿਆ ਸੀ ਦਾਖ਼ਲਾ
ਬੀਰੂ ਨੇ ਹਾਲ ਹੀ 'ਚ ਸੈਕਟਰ 28 ਸਥਿਤ ਆਈ. ਟੀ. ਆਈ. ਵਿਚ ਇਕ ਕੋਰਸ 'ਚ ਦਾਖ਼ਲਾ ਲਿਆ ਸੀ। ਘਰੋਂ ਬਾਹਰ ਘੁੰਮਣ ਲਈ ਆਉਣ ਦੇ ਬਹਾਨੇ ਹੀ ਉਹ ਆਪਣੇ ਚਾਚੇ ਜਤਿੰਦਰ ਨਾਲ ਸੈਕਟਰ-27 ਸਥਿਤ ਕੋਠੀ 'ਚ ਆਇਆ ਸੀ। ਚਾਚੇ ਦੀ ਮੱਦਦ ਕਰਨ ਲਈ ਉਹ ਉਸ ਨਾਲ ਪਾਣੀ 'ਚ ਟੈਂਕ ਵਿਚ ਉਤਰਿਆ ਸੀ।

ਇਹ ਵੀ ਪੜ੍ਹੋ: ਰੋਡ ਸ਼ੋਅ ਦੌਰਾਨ ਬਿਕਰਮ ਮਜੀਠੀਆ ਨੇ ਕੈਪਟਨ ’ਤੇ ਲਾਏ ਰਗੜ੍ਹੇ

3 ਸਾਲ ਦੇ ਮਾਸੂਮ ਦੇ ਸਿਰ ਤੋਂ ਖੁਸ ਗਿਆ ਪਿਤਾ ਦਾ ਸਹਾਰਾ
ਜਤਿੰਦਰ ਆਪਣੇ ਵੱਡੇ ਭਰਾ ਅੰਮ੍ਰਿਤ ਲਾਲ ਨਾਲ ਸਾਂਝੇ ਪਰਿਵਾਰ 'ਚ ਰਹਿੰਦਾ ਸੀ। ਦੋਵੇਂ ਭਰਾ ਅਤੇ ਉਨ੍ਹਾਂ ਦੇ ਬੱਚੇ ਇਕੱਠੇ ਹੀ ਰਹਿੰਦੇ ਸਨ। ਜਤਿੰਦਰ ਦਾ ਪੁੱਤਰ ਹਾਲੇ ਸਿਰਫ਼ 3 ਸਾਲ ਦਾ ਹੀ ਹੈ। ਜਤਿੰਦਰ ਬੁੜੈਲ ਸਥਿਤ ਇਕ ਦੁਕਾਨਦਾਰ ਲਈ ਪਲੰਬਰ ਦਾ ਕੰਮ ਕਰਦਾ ਸੀ। ਟੈਂਕ ਸਾਫ਼ ਕਰਵਾਉਣ ਦੇ ਕੰਮ ਲਈ ਉਸ ਦੀ ਬੁੱਧਵਾਰ ਨੂੰ ਗੱਲ ਹੋਈ ਸੀ ਅਤੇ ਸੈਕਟਰ-27 ਸਥਿਤ ਕੋਠੀ 'ਚ ਅੰਡਰ ਗਰਾਊਂਡ ਟੈਂਕ ਸਾਫ਼ ਕਰਨ ਲਈ ਵੀਰਵਾਰ ਸਵੇਰੇ ਹੀ ਉਹ ਆਪਣੇ ਭਤੀਜੇ ਬੀਰੂ ਨੂੰ ਨਾਲ ਲੈ ਕੇ ਇੱਥੇ ਆਇਆ ਸੀ। ਦੋਨਾਂ ਨੇ 2 ਟੈਂਕ ਸਾਫ਼ ਕਰ ਦਿੱਤੇ ਸਨ ਅਤੇ ਤੀਜੇ ਟੈਂਕ ਦੀ ਸਫਾਈ ਕਰਦੇ ਸਮੇਂ ਹੀ ਉਨ੍ਹਾਂ ਨਾਲ ਇਹ ਹਾਦਸਾ ਹੋ ਗਿਆ।

ਨਸ਼ੇ ’ਚ ਟੱਲੀ ਨੌਜਵਾਨਾਂ ਨੇ ਪਤੀ ਦੇ ਸਾਹਮਣੇ ਪਤਨੀ ਨੂੰ ਕੀਤੇ ਭੱਦੇ ਕੁਮੈਂਟ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ


shivani attri

Content Editor

Related News