ਮੋਹਾਲੀ 'ਚ ਛੇਤੀ ਮਿਲੇਗੀ ਟਰਸ਼ਰੀ ਵਾਟਰ ਦੀ ਸਪਲਾਈ

Monday, Apr 17, 2023 - 12:39 PM (IST)

ਮੋਹਾਲੀ 'ਚ ਛੇਤੀ ਮਿਲੇਗੀ ਟਰਸ਼ਰੀ ਵਾਟਰ ਦੀ ਸਪਲਾਈ

ਮੋਹਾਲੀ (ਸੰਦੀਪ, ਪਰਦੀਪ) : ਗਮਾਡਾ ਛੇਤੀ ਹੀ ਘਰਾਂ 'ਚ ਟਰਸ਼ਰੀ ਵਾਟਰ ਦੀ ਸਪਲਾਈ ਦੇਣ ਜਾ ਰਿਹਾ ਹੈ। ਆਪਣੀ ਇਸ ਯੋਜਨਾ ਤਹਿਤ ਗਮਾਡਾ ਸੈਕਟਰ-83 ਸਥਿਤ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਸਮਰੱਥਾ 10 ਤੋਂ ਵਧਾ ਕੇ 15 ਐੱਮ. ਜੀ. ਡੀ. ਕਰਨ ਜਾ ਰਿਹਾ ਹੈ। ਇਸ ਪਲਾਂਟ 'ਚ ਤਿਆਰ ਹੋਣ ਵਾਲੇ ਟਰਸ਼ਰੀ ਵਾਟਰ ਨੂੰ ਮੋਹਾਲੀ ਦੇ ਵੱਖ-ਵੱਖ ਸੈਕਟਰਾਂ 'ਚ ਸਪਲਾਈ ਕੀਤਾ ਜਾਵੇਗਾ, ਤਾਂ ਕਿ ਲੋਕ ਬਾਗਵਾਨੀ 'ਚ ਵਰਤ ਸਕਣ।

ਅਧਿਕਾਰੀਆਂ ਦੀ ਮੰਨੀਏ ਤਾਂ ਛੇਤੀ ਹੀ ਯੋਜਨਾ ਨੂੰ ਅਮਲੀਜਾਮਾ ਪੁਆਇਆ ਜਾਵੇਗਾ। ਟਰਸ਼ਰੀ ਵਾਟਰ ਦੀ ਸਪਲਾਈ ਤੋਂ ਬਾਅਦ ਕਾਫ਼ੀ ਹੱਦ ਤੱਕ ਪੀਣ ਵਾਲਾ ਪਾਣੀ ਬਚਾਇਆ ਜਾ ਸਕੇਗਾ। ਅਜੇ ਲੋਕ ਪੀਣ ਵਾਲਾ ਪਾਣੀ ਹੀ ਬਾਗਵਾਨੀ ਅਤੇ ਪਾਰਕ 'ਚ ਵਰਤਦੇ ਹਨ। ਪ੍ਰਾਜੈਕਟ ਦੇ ਟਰਸ਼ਰੀ ਵਾਟਰ ਦੀ ਵਰਤੋਂ ਬਾਗਵਾਨੀ ਲਈ ਕੀਤੀ ਜਾ ਸਕੇਗੀ।
ਇਨ੍ਹਾਂ ਸੈਕਟਰਾਂ ’ਚ ਸਭ ਤੋਂ ਪਹਿਲਾਂ ਮਿਲੇਗੀ ਸਪਲਾਈ
ਅਧਿਕਾਰੀਆਂ ਦੀ ਮੰਨੀਏ ਤਾਂ ਗਮਾਡਾ ਨੇ ਏਅਰੋਸਿਟੀ 'ਚ ਪਹਿਲਾਂ ਤੋਂ ਹੀ ਟਰਸ਼ਰੀ ਵਾਟਰ ਦੀ ਸਪਲਾਈ ਨਾਲ ਸਬੰਧਿਤ ਪਾਈਪ ਲਾਈਨ ਵਿਛਾਈ ਹੋਈ ਹੈ। ਅਜਿਹੇ 'ਚ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਸਮਰੱਥਾ 15 ਐੱਮ. ਜੀ. ਡੀ. ਕੀਤੇ ਜਾਣ ਤੋਂ ਬਾਅਦ ਪਹਿਲੇ ਪੜਾਅ ਵਿਚ ਏਅਰੋਸਿਟੀ ਦੇ ਘਰਾਂ 'ਚ ਸਪਲਾਈ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਨਾਲ ਲੱਗਦੇ ਸੈਕਟਰਾਂ ਨੂੰ ਦੂਜੇ ਪੜਾਅ 'ਚ ਟਰਸ਼ਰੀ ਵਾਟਰ ਦੀ ਸਪਲਾਈ ਦਿੱਤੇ ਜਾਣ ਦੀ ਯੋਜਨਾ ਹੈ। ਤੀਸਰੇ ਪੜਾਅ 'ਚ ਹੋਰ ਸੈਕਟਰਾਂ 'ਚ ਲਾਈਨ ਵਿਛਾ ਕੇ ਟਰਸ਼ਰੀ ਵਾਟਰ ਸਪਲਾਈ ਦੀ ਸਪਲਾਈ ਦਿੱਤੀ ਜਾਵੇਗੀ।


author

Babita

Content Editor

Related News