ਵਾਟਰ ਵਰਕਸ ਦੀ ਟੈਂਕੀ ਬਣੀ ਜਾਨ ਦਾ ਖੌਅ

Sunday, Jun 10, 2018 - 07:57 AM (IST)

ਸੰਦੌਡ਼ (ਰਿਖੀ) – ਪਿੰਡ ਸ਼ੇਰਗੜ੍ਹ ਚੀਮਾ ਦੀ ਅਾਬਾਦੀ ਦੇ ਬਿਲਕੁਲ ਵਿਚਕਾਰ ਕਰੀਬ 30 ਸਾਲ ਪਹਿਲਾਂ ਬਣੀ ਵਾਟਰ ਵਰਕਸ ਦੀ ਟੈਂਕੀ ਦੀ ਹਾਲਤ ਖਸਤਾ ਹੋ ਚੁੱਕੀ ਹੈ,  ਜੋ ਪਿਛਲੇ ਕਈ ਸਾਲਾਂ ਤੋਂ ਡਿਗੂੰ-ਡਿਗੂੰ ਕਰ ਰਹੀ ਹੈ ਪਰ ਸਬੰਧਤ ਵਿਭਾਗ ਕਿਸੇ ਵੱਡੇ ਹਾਦਸੇ ਦੀ ਉਡੀਕ ਕਰਦਾ  ਜਾਪਦਾ ਹੈ। ਇਹ ਟੈਂਕੀ ਇਸ ਕਦਰ ਕੰਡਮ ਹੋ ਚੁੱਕੀ ਹੈ ਕਿ ਕਰੀਬ ਸਾਲ ਪਹਿਲਾਂ ਇਸਦੀਆਂ ਪੌਡ਼ੀਆਂ ਆਪਣੇ ਆਪ  ਟੁੱਟ ਕੇ ਡਿੱਗ ਗਈਆਂ ਸਨ, ਜਿਸ ਕਾਰਨ ਇਸਦੇ ਆਲੇ-ਦੁਆਲੇ ਵੱਸਦੇ ਲੋਕਾਂ ’ਚ ਸਹਿਮ ਦਾ ਮਾਹੌਲ ਹੈ। ਲੋਕ ਮੌਤ ਦੇ ਸਾਏ ਹੇਠ ਦਿਨ ਕੱਟਣ ਲਈ ਮਜਬੂਰ ਹਨ। ਦੱਸਣਯੋਗ ਹੈ ਕਿ ਇਸ ਟੈਂਕੀ ਦੇ ਕੰਡਮ ਹੋਣ ਕਾਰਨ ਪਾਣੀ ਦੀ ਸਪਲਾਈ ਹੁਣ ਸਿੱਧੀ ਮੋਟਰ ਤੋਂ ਦਿੱਤੀ ਜਾ ਰਹੀ ਹੈ, ਜਿਸ ਕਾਰਨ ਲੋਕਾਂ  ਦੇ  ਘਰਾਂ ਤੱਕ ਪੂਰੀ ਮਾਤਰਾ ’ਚ ਪਾਣੀ ਪਹੁੰਚਦਾ ਵੀ ਨਹੀਂ।
ਟੈਂਕੀ ਨੂੰ ਢਾਹੁਣ ਸਬੰਧੀ ਚੱਲ ਰਹੀ ਐ ਕਾਗਜ਼ੀ ਕਾਰਵਾਈ : ਜੇ. ਈ.
ਇਸ ਸਬੰਧੀ ਜੇ. ਈ. ਵਾਟਰ ਵਰਕਸ ਕੁਲਵਿੰਦਰ ਸਿੰਘ ਨੇ ਕਿਹਾ ਕਿ ਇਸ ਖਸਤਾ ਹਾਲਤ ਟੈਂਕੀ ਸਬੰਧੀ ਗਰਾਊਂਡ ਲੈਵਲ ਦੀ ਵਿਭਾਗੀ ਕਾਰਵਾਈ ਚਲਾਈ ਗਈ ਹੈ। ਟੈਂਕੀ ਨੂੰ ਢਾਹੁਣ ਸਬੰਧੀ ਕਾਗਜ਼ੀ ਕਾਰਵਾਈ ਚੱਲ ਰਹੀ ਹੈ।
6 ਮਹੀਨਿਅਾਂ ਤੱਕ ਨਵੀਂ ਬਣਾ ਦਿੱਤੀ ਜਾਵੇਗੀ ਟੈਂਕੀ : ਐਕਸੀਅਨ
ਇਸ ਸਬੰਧੀ ਐਕਸੀਅਨ  ਮਾਲੇਰਕੋਟਲਾ ਬਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਟੈਂਕੀ ਨੂੰ ਬਣਿਅਾਂ  30 ਸਾਲ ਤੋਂ ਜ਼ਿਆਦਾ ਹੋ ਚੁੱਕੇ ਹਨ। ਇਸਦੀ ਮਿਆਦ ਖਤਮ ਹੋ ਚੁੱਕੀ ਹੈ। ਇਸਦਾ ਮਤਾ ਪੰਚਾਇਤ ਤੋਂ ਪਵਾ ਲਿਆ ਹੈ ਅਤੇ 6 ਮਹੀਨਿਆਂ ਤੱਕ ਇਸਦਾ ਨਵਨਿਰਮਾਣ ਸ਼ੁਰੂ ਕਰ ਦਿੱਤਾ ਜਾਵੇਗਾ।


Related News