ਘਰੇਲੂ ਝਗੜੇ ਤੋਂ ਪ੍ਰੇਸ਼ਾਨ ਹੋ ਕੇ ਔਰਤ ਦੇਣ ਲੱਗੀ ਸੀ ਜਾਨ, ਟ੍ਰੈਫਿਕ ਕਰਮਚਾਰੀ ਨੇ ਇੰਝ ਬਚਾਈ ਜਾਨ

Monday, Oct 07, 2024 - 05:48 AM (IST)

ਘਰੇਲੂ ਝਗੜੇ ਤੋਂ ਪ੍ਰੇਸ਼ਾਨ ਹੋ ਕੇ ਔਰਤ ਦੇਣ ਲੱਗੀ ਸੀ ਜਾਨ, ਟ੍ਰੈਫਿਕ ਕਰਮਚਾਰੀ ਨੇ ਇੰਝ ਬਚਾਈ ਜਾਨ

ਲੁਧਿਆਣਾ (ਸੰਨੀ)- ਪਰਿਵਾਰਕ ਸਮੱਸਿਆ ਕਾਰਨ ਨਹਿਰ ’ਚ ਛਾਲ ਲਗਾ ਕੇ ਆਪਣੀ ਜਾਨ ਦੇਣ ਜਾ ਰਹੀ ਇਕ ਔਰਤ ਨੂੰ ਟ੍ਰੈਫਿਕ ਕਰਮਚਾਰੀ ਨੇ ਆਪਣੀ ਸੂਝ-ਬੂਝ ਨਾਲ ਸਮਝਾ ਕੇ ਬਚਾ ਲਿਆ। ਮਾਮਲਾ ਗਿੱਲ ਨਹਿਰ ਪੁਲ ਦਾ ਹੈ।

ਨਹਿਰ ਦੇ ਪੁਲ ’ਤੇ ਟ੍ਰੈਫਿਕ ਕਰਮਚਾਰੀ ਸੁਖਦੇਵ ਸਿੰਘ ਅਤੇ ਏ.ਐੱਸ.ਆਈ. ਤਲਵਿੰਦਰ ਸਿੰਘ ਦੇ ਨਾਲ ਡਿਊਟੀ ’ਤੇ ਤਾਇਨਾਤ ਸੀ। ਇੰਨੇ ’ਚ ਉਨ੍ਹਾਂ ਨੂੰ ਸ਼ੋਰ ਸੁਣਾਈ ਦਿੱਤਾ ਕਿ ਇਕ ਮਹਿਲਾ ਨਹਿਰ ਦੇ ਕਿਨਾਰੇ ਪੁੱਜ ਕੇ ਛਾਲ ਲਗਾਉਣ ਜਾ ਰਹੀ ਹੈ। ਸੁਖਦੇਵ ਸਿੰਘ ਨੇ ਤੁਰੰਤ ਉਥੇ ਪੁੱਜ ਕੇ ਮਹਿਲਾ ਨੂੰ ਹੱਥ ਨਾਲ ਫੜ ਕੇ ਬਚਾ ਲਿਆ ਅਤੇ ਆਪਣੇ ਜੀਵਨ ਦਾ ਮਹੱਤਵ ਸਮਝਾਇਆ।

PunjabKesari

ਦੱਸਿਆ ਜਾ ਰਿਹਾ ਹੈ ਕਿ ਮਹਿਲਾ ਘਰੇਲੂ ਕਲੇਸ਼ ਕਾਰਨ ਪ੍ਰੇਸ਼ਾਨ ਸੀ ਅਤੇ ਆਪਣੀ ਜਾਨ ਦੇਣ ਲਈ ਨਹਿਰ ’ਚ ਛਾਲ ਲਗਾਉਣ ਆਈ ਸੀ। ਇਸ ਤੋਂ ਬਾਅਦ ਲੋਕਾਂ ਨੇ ਉਸ ਦੇ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਫੋਨ ’ਤੇ ਸੂਚਿਤ ਕਰ ਕੇ ਮਹਿਲਾ ਨੂੰ ਉਨ੍ਹਾਂ ਹਵਾਲੇ ਕਰ ਦਿੱਤਾ। ਉਥੇ ਖੇਤਰ ’ਚ ਸੁਖਦੇਵ ਸਿੰਘ ਨੂੰ ਇਸ ਸਾਹਸੀ ਕਦਮ ਦੀ ਪ੍ਰਸ਼ੰਸਾ ਕਰ ਰਹੇ ਹਨ।

ਇਹ ਵੀ ਪੜ੍ਹੋ- ਮੁਲਜ਼ਮਾਂ ਨੂੰ ਫੜਨ ਗਈ ਪੁਲਸ ਟੀਮ ਨੂੰ ਪਿੰਡ ਵਾਲਿਆਂ ਨੇ ਪਾ ਲਿਆ ਘੇਰਾ, ਜਾਨ ਬਚਾਉਣ ਲਈ ਮੁਲਾਜ਼ਮਾਂ ਜੋ ਕੀਤਾ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News