ਅੱਧੀ ਰਾਤ ਨੂੰ ਪਾਣੀ ਪੀਣ ਉੱਠੀ 12 ਸਾਲਾ ਬੱਚੀ ਨੂੰ ਲੜਿਆ ਸੱਪ, ਝਾੜ ਫੂਕ ਦੇ ਚੱਕਰਾਂ 'ਚ ਗਈ ਜਾਨ
Tuesday, Jun 29, 2021 - 11:17 AM (IST)
ਜਲੰਧਰ (ਜ. ਬ.): ਭਗਤ ਸਿੰਘ ਕਾਲੋਨੀ ਵਿਚ ਬੀਤੀ ਦੇਰ ਰਾਤ ਪਾਣੀ ਪੀਣ ਉੱਠੀ 12 ਸਾਲਾ ਬੱਚੀ ਨੂੰ ਸੱਪ ਨੇ ਡੱਸ ਲਿਆ। ਨਾਬਾਲਗਾ ਕਾਫੀ ਸਮਾਂ ਤੜਫਦੀ ਰਹੀ ਪਰ ਉਸਦੇ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲਿਜਾਣ ਦੀ ਥਾਂ ਝਾੜ-ਫੂਕ ਕਰਵਾਉਣ ਵਿਚ ਸਮਾਂ ਬਰਬਾਦ ਕਰਦੇ ਰਹੇ। ਫਰਕ ਨਾ ਪੈਣ ’ਤੇ ਅੱਧੇ ਘੰਟੇ ਬਾਅਦ ਉਹ ਨਾਬਾਲਗਾ ਨੂੰ ਹਸਪਤਾਲ ਲੈ ਕੇ ਗਏ ਪਰ ਰਸਤੇ ਵਿਚ ਬੇਹੋਸ਼ ਹੋਈ ਵਰਸ਼ਾ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ ’ਚ ਗੁੰਡਾਗਰਦੀ ਦਾ ਨੰਗਾ ਨਾਚ, ਬੇਸਬਾਲਾਂ ਨਾਲ ਦੁਕਾਨ ਮਾਲਕ ਤੇ ਪੁੱਤਰਾਂ ’ਤੇ ਕੀਤਾ ਹਮਲਾ
ਵਰਸ਼ਾ (12) ਦੇ ਪਿਤਾ ਸੰਜੀਤ ਰਾਮ ਦਿਹਾੜੀ ਕਰਦੇ ਹਨ। ਸਾਰਾ ਪਰਿਵਾਰ ਭਗਤ ਸਿੰਘ ਕਾਲੋਨੀ ਵਿਖੇ ਖਾਲੀ ਪਲਾਟ ਵਿਚ ਬਣੀ ਝੁੱਗੀ ਵਿਚ ਰਹਿੰਦਾ ਹੈ। ਸੰਜੀਤ ਰਾਮ ਨੇ ਦੱਸਿਆ ਕਿ ਰਾਤ 2 ਵਜੇ ਵਰਸ਼ਾ ਪਾਣੀ ਪੀਣ ਲਈ ਉੱਠੀ ਸੀ। ਅਚਾਨਕ ਉਸਦੀ ਚੀਕ ਸੁਣ ਕੇ ਉਨ੍ਹਾਂ ਦੇਖਿਆ ਤਾਂ ਉਹ ਜ਼ਮੀਨ ’ਤੇ ਡਿੱਗੀ ਹੋਈ ਸੀ। ਉਨ੍ਹਾਂ ਉਥੇ ਇਕ ਸੱਪ ਵੀ ਦੇਖਿਆ, ਜਿਸ ਨੇ ਵਰਸ਼ਾ ਦੀ ਉਂਗਲ ਨੂੰ ਡੱਸ ਲਿਆ ਸੀ। ਪਰਿਵਾਰਕ ਮੈਂਬਰ ਵਰਸ਼ਾ ਨੂੰ ਠੀਕ ਕਰਨ ਲਈ ਝਾੜ-ਫੂਕ ਕਰਨ ਲੱਗੇ ਪਰ ਉਸਦੀ ਹਾਲਤ ਖਰਾਬ ਹੁੰਦੀ ਗਈ। ਅੱਧੇ ਘੰਟੇ ਬਾਅਦ ਵਰਸ਼ਾ ਨੂੰ ਪਰਿਵਾਰਕ ਮੈਂਬਰ ਆਟੋ ਦਾ ਪ੍ਰਬੰਧ ਕਰ ਕੇ ਨਿੱਜੀ ਹਸਪਤਾਲ ਲੈ ਕੇ ਗਏ ਪਰ ਉਨ੍ਹਾਂ ਉਸ ਨੂੰ ਦਾਖਲ ਨਹੀਂ ਕੀਤਾ।ਪਰਿਵਾਰਕ ਮੈਂਬਰ ਫਿਰ ਉਸ ਨੂੰ ਸਿਵਲ ਹਸਪਤਾਲ ਲੈ ਕੇ ਗਏ ਪਰ ਉਸ ਦੀ ਰਾਹ ਵਿਚ ਹੀ ਉਸ ਦੀ ਮੌਤ ਹੋ ਗਈ। ਵਰਸ਼ਾ ਦੀ ਮੌਤ ਤੋਂ ਬਾਅਦ ਲੋਕਾਂ ਨੇ ਸਪੇਰਾ ਬੁਲਾਇਆ, ਜਿਸ ਨੇ ਸੰਜੀਤ ਰਾਮ ਦੀ ਝੁੱਗੀ ਵਿਚੋਂ 2 ਸੱਪ ਫੜ੍ਹੇ।
ਇਹ ਵੀ ਪੜ੍ਹੋ: ਕਾਂਗਰਸ ਦੀ ਖਾਨਾਜੰਗੀ ਅਤੇ ਕੁੰਵਰ ਵਿਜੇ ਪ੍ਰਤਾਪ ਦੀ ‘ਆਪ’ ’ਚ ਐਂਟਰੀ ਨੇ ਪੰਜਾਬ ਦੀ ਸਿਆਸਤ ਹਿਲਾਈ