ਨਹਿਰ ’ਚ ਵਧ ਰਹੇ ਪਾਣੀ ਦੇ ਪੱਧਰ ਕਾਰਨ ਪਿੰਡਾਂ ਦੇ ਲੋਕਾਂ ’ਚ ਸਹਿਮ

Sunday, Jul 01, 2018 - 05:07 AM (IST)

ਨਹਿਰ ’ਚ ਵਧ ਰਹੇ ਪਾਣੀ ਦੇ ਪੱਧਰ ਕਾਰਨ ਪਿੰਡਾਂ ਦੇ ਲੋਕਾਂ ’ਚ ਸਹਿਮ

ਫਤਿਹਗਡ਼੍ਹ ਸਾਹਿਬ, (ਜਗਦੇਵ)- ਬਰਸਾਤਾਂ ਸ਼ੁਰੂ ਹੋਣ ਕਾਰਨ ਦਿਨ-ਪ੍ਰਤੀ-ਦਿਨ ਨਹਿਰਾਂ ’ਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਓਵਰ ਫਲੋਅ ਵੱਲ ਵਧਦਾ ਜਾ ਰਿਹਾ ਹੈ, ਜਿਸ ਕਾਰਨ ਜ਼ਿਲਾ ਫਤਿਹਗਡ਼੍ਹ ਸਾਹਿਬ ’ਚ ਦਰਜਨਾਂ ਪਿੰਡਾਂ ਦੇ  ਲੋਕਾਂ ’ਚ ਸਹਿਮ ਦੇਖਣ ਨੂੰ ਮਿਲ ਰਿਹਾ ਹੈ। ਜਗ ਬਾਣੀ ਦੀ ਟੀਮ ਵੱਲੋਂ ਜਦੋਂ ਹਰਲਾਲਪੁਰ ਤੇ ਸ਼ਹਿਜ਼ਾਦਪੁਰ ਨਹਿਰੀ ਪੁਲਾਂ ਦਾ ਦੌਰਾ ਕੀਤਾ ਗਿਆ ਤਾਂ ਪਿੰਡ ਨਿਵਾਸੀਆਂ ਜੋਗਿੰਦਰ ਸਿੰਘ ਸਾਬਕਾ ਸਰਪੰਚ ਹਰਲਾਲਪੁਰ ਤੇ ਪਿੰਡ ਸ਼ਹਿਜ਼ਾਦਪੁਰ ਦੇ  ਹਰਜਿੰਦਰ ਸਿੰਘ, ਹਰਜਾਪ ਸਿੰਘ, ਬਲਵਿੰਦਰ ਸਿੰਘ, ਸਵਰਨ ਸਿੰਘ, ਮਨਪ੍ਰੀਤ ਸਿੰਘ, ਬਲਜੀਤ ਸਿੰਘ  ਨੇ ਦੱਸਿਆ ਕਿ ਨਹਿਰੀ ਵਿਭਾਗ ਵਲੋਂ ਨਹਿਰਾਂ ’ਚ ਸਫਾਈ ਨਾ ਕਰਵਾਉਣ ਕਾਰਨ ਵੱਡੇ-ਵੱਡੇ ਦਰੱਖਤ ਨਹਿਰਾਂ ਦੇ ਕਿਨਾਰਿਆਂ ’ਤੇ ਖਡ਼੍ਹੇ ਹਨ  ਜੋ  ਕਈ  ਵਾਰ  ਡਿੱਗ ਜਾਣ ਕਾਰਨ ਪੁਲਾਂ ਥੱਲੇ ਪਾਣੀ  ਜਮ੍ਹਾ ਹੋਣ  ਦਾ  ਕਾਰਨ  ਬਣਦੇ  ਹਨ।   ਪਿੰਡ ਨਿਵਾਸੀਆਂ  ਨੇ ਨਹਿਰ ’ਚ ਪਏ ਪਾਡ਼ ਵੀ ਦਿਖਾਏ, ਜੋ ਕਿਸੇ ਵੀ ਸਮੇਂ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। 
ਪਿੰਡ ਨਿਵਾਸੀਆਂ ਨੇ ਕਿਹਾ ਕਿ ਨਹਿਰਾਂ  ਦੀ ਸਫਾਈ ਦਾ ਮਾਮਲਾ ਉਨ੍ਹਾਂ ਵੱਲੋਂ ਕਈ ਵਾਰ ਉਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਗਿਆ ਪਰ ਅਜੇ ਤੱਕ ਕੋਈ ਕਾਰਵਾਈ  ਦੇਖਣ ਨੂੰ ਨਹੀਂ ਮਿਲੀ।
 ਜ਼ਿਕਰਯੋਗ ਹੈ ਕਿ ਫਤਿਹਗਡ਼੍ਹ ਸਾਹਿਬ ਦੇ ਪਿੰਡ ਬੁਚਡ਼ੇ ਲਾਗੇ ਸਰਹਿੰਦ ਭਾਖਡ਼ਾ ਨਹਿਰ ’ਚ ਅਜਿਹਾ ਹੀ ਇਕ ਮਾਮਲਾ ਕੁਝ ਦਿਨ ਪਹਿਲਾਂ ਸਾਹਮਣੇ ਆਇਆ ਸੀ, ਜਿਥੇ ਤੇਜ਼ ਹਨੇਰੀ ਤੇ ਤੂਫਾਨ ਆਉਣ ਕਾਰਨ ਨਹਿਰ ’ਚ ਦਰੱਖਤ ਟੁੱਟ  ਕੇ ਡਿੱਗ ਗਏ ਸਨ  ਜਿਸ ਕਾਰਨ ਨਹਿਰ ਦਾ ਪਾਣੀ  ਓਵਰ ਫਲੋਅ ਹੋ ਗਿਆ ਸੀ। ਪਿੰਡ ਵਾਸੀਅਾਂ ਦੀ ਮੰਗ ਹੈ ਕਿ ਸਬੰਧਤ ਮਹਿਕਮਾ ਉਪਰੋਕਤ ਸਮੱਸਿਆ ਦੇ ਹੱਲ ਲਈ ਵਿਸ਼ੇਸ਼ ਧਿਆਨ ਦੇਵੇ। 
 


Related News