ਰਾਵੀ ਦਰਿਆ ਨੇ ਉਡਾਈ ਪਿੰਡਾਂ ਦੇ ਲੋਕਾਂ ਦੀ ਨੀਂਦ, ਹਾਲਾਤ ਤੋਂ ਡਰੇ ਰਾਤ ਭਰ ਪਹਿਰਾ ਦੇਣ ਨੂੰ ਮਜਬੂਰ

Thursday, Jul 20, 2023 - 04:56 AM (IST)

ਰਾਵੀ ਦਰਿਆ ਨੇ ਉਡਾਈ ਪਿੰਡਾਂ ਦੇ ਲੋਕਾਂ ਦੀ ਨੀਂਦ, ਹਾਲਾਤ ਤੋਂ ਡਰੇ ਰਾਤ ਭਰ ਪਹਿਰਾ ਦੇਣ ਨੂੰ ਮਜਬੂਰ

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਬੀਤੀ ਸਵੇਰ ਤੋਂ ਜ਼ਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ 'ਚ ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਰਾਵੀ ਦਰਿਆ ਨਾਲ ਲੱਗਦੇ ਸਰਹੱਦੀ ਇਲਾਕੇ ਦੇ ਪਿੰਡਾਂ 'ਚ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਕਿ ਉੱਜ ਦਰਿਆ ਦਾ 2.60 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸੀ। ਇਹ ਪਾਣੀ ਰਾਵੀ ਦਰਿਆ 'ਚ ਆ ਮਿਲਿਆ, ਜਿਸ ਨਾਲ ਦੀਨਾਨਗਰ ਦੇ ਮਕੋੜਾ ਪਤਨ 'ਚ ਰਾਵੀ ਦਰਿਆ ਦੇ ਪਾਰ ਕਰੀਬ 7 ਪਿੰਡਾਂ ਦਾ ਸੰਪਰਕ ਪੰਜਾਬ ਨਾਲੋਂ ਬਿਲਕੁਲ ਟੁੱਟ ਗਿਆ।

ਇਹ ਵੀ ਪੜ੍ਹੋ : ਟਰੈਕਟਰ ਚਾਲਕ ਨੇ ਨੌਜਵਾਨ ਨੂੰ ਮਾਰੀ ਟੱਕਰ, ਹਸਪਤਾਲ ਲਿਜਾਣ ਦੀ ਬਜਾਏ ਖੇਤਾਂ ’ਚ ਸੁੱਟਿਆ, ਲਾਸ਼ ਕੁੱਤਿਆਂ ਨੇ ਨੋਚੀ

ਉਥੇ ਹੀ ਦੇਰ ਸ਼ਾਮ ਜਦ ਉਹੀ ਰਾਵੀ ਦਰਿਆ ਦਾ ਪੱਧਰ ਡੇਰਾ ਬਾਬਾ ਨਾਨਕ ਨੇੜੇ ਵਧਿਆ ਤਾਂ ਪ੍ਰਸ਼ਾਸਨ ਨੇ ਲੋਕਾਂ ਨੂੰ ਅਲਰਟ ਤਾਂ ਜਾਰੀ ਕੀਤਾ ਹੀ ਸੀ ਪਰ ਪਾਣੀ ਜਿਵੇਂ-ਜਿਵੇਂ ਵਧਣ ਲੱਗਾ ਤਾਂ ਉਨ੍ਹਾਂ ਨੂੰ ਇਹ ਡਰ ਸਤਾਉਣ ਲੱਗਾ ਕਿ ਫ਼ਸਲਾਂ ਤਾਂ ਉਨ੍ਹਾਂ ਦੀਆਂ ਪਾਣੀ ਦੀ ਮਾਰ ਹੇਠ ਆ ਹੀ ਗਈਆਂ ਹਨ, ਹੁਣ ਡਰ ਹੈ ਕਿ ਪਾਣੀ ਘਰਾਂ ਵੱਲ ਨਾ ਰੁੱਖ ਕਰ ਲਾਵੇ। ਇਸੇ ਕਰਕੇ ਕਲਾਨੌਰ ਨੇੜੇ ਸਰਹੱਦੀ ਪਿੰਡ ਅਦਿਆਂ 'ਚ ਇਹ ਹਾਲਾਤ ਹਨ ਕਿ ਰਾਵੀ ਦਰਿਆ ਦਾ ਪਾਣੀ ਧੁੱਸੀ ਬੰਨ੍ਹ ਤੋਂ ਪਾਰ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ। ਦੇਰ ਰਾਤ ਤੱਕ ਪੂਰੇ ਪਿੰਡ ਦੇ ਲੋਕ ਜਾਗ ਕੇ ਕੱਟ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਹਾਲਾਤ ਸੰਨ 1988 ਅਤੇ 90 ਦੇ ਦਹਾਕੇ 'ਚ ਬਣੇ ਸਨ, ਉਦੋਂ ਪਾਣੀ ਚੜ੍ਹਿਆ ਤਾਂ ਪੂਰਾ ਇਲਾਕਾ ਹੀ ਡੁੱਬ ਗਿਆ ਸੀ।

PunjabKesari

ਇਹ ਵੀ ਪੜ੍ਹੋ : ਪੰਜਾਬ 'ਚ 22 ਜੇਲ੍ਹ ਸੁਪਰਡੈਂਟਾਂ ਦੇ ਤਬਾਦਲੇ, ਜਾਣੋ ਸਰਕਾਰ ਨੇ ਕਿਉਂ ਲਿਆ ਫ਼ੈਸਲਾ

ਇਸੇ ਡਰ ਤੋਂ ਉਹ ਪਿੰਡ 'ਚ ਪਾਣੀ ਦੇ ਵੱਧ ਰਹੇ ਪੱਧਰ ਦੀ ਨਿਗਰਾਨੀ ਕਰ ਰਹੇ ਹਨ ਅਤੇ ਠੀਕਰੀ ਪਹਿਰੇ ਲਗਾਏ ਹੋਏ ਹਨ ਕਿ ਕਿਤੇ ਘਰਾਂ 'ਚ ਸੁੱਤੇ ਪਏ ਮਾੜੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਾਵੇ। ਉਥੇ ਹੀ ਇਨ੍ਹਾਂ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਰਾਵੀ ਦਰਿਆ ਦਾ ਰੁੱਖ ਉਨ੍ਹਾਂ ਦੇ ਪਿੰਡਾਂ ਵੱਲ ਹੋ ਗਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਇਸ ਹਾਲਾਤ ਨਾਲ ਲੜਨ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਹਨ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਰੇਤ ਦੀਆਂ ਬੋਰੀਆਂ ਤੇ ਉਹ ਖੁਦ ਮਿੱਟੀ ਦੀਆਂ ਬੋਰੀਆਂ ਭਰ ਕੇ ਆਰਜ਼ੀ ਬੰਨ੍ਹ ਬਣਾ ਰਹੇ ਹਨ ਤਾਂ ਕਿ ਉਹ ਤੇ ਉਨ੍ਹਾਂ ਦੇ ਘਰ ਡੁੱਬਣ ਤੋਂ ਬਚ ਸਕਣ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News