ਸ਼ਹਿਰ ’ਚ ਵਰਖਾ ਨਾਲ ਹੋਇਆ ਜਲ-ਥਲ

Thursday, Jul 26, 2018 - 02:39 AM (IST)

ਸ਼ਹਿਰ ’ਚ ਵਰਖਾ ਨਾਲ ਹੋਇਆ ਜਲ-ਥਲ

ਪਟਿਆਲਾ, (ਬਲਜਿੰਦਰ)- ਸ਼ਹਿਰ ਦੇ ਅੱਧੇ ਹਿੱਸੇ ਵਿਚ ਅੱਜ ਸਵੇਰੇ ਜ਼ਬਰਦਸਤ ਬਾਰਿਸ਼ ਹੋਈ।  ਕਈ ਇਲਾਕਿਆਂ ਵਿਚ ਪਾਣੀ ਭਰ ਗਿਆ। ਖਾਸ ਗੱਲ ਇਹ ਰਹੀ ਕਿ ਅੱਜ ਬਰਸਾਤ ਪਟਿਆਲਾ ਦਿਹਾਤੀ ਦੇ ਇਲਾਕਿਆਂ ਵਿਚ ਹੀ ਹੋਈ। ਪਟਿਆਲਾ ਸ਼ਹਿਰੀ ਵਿਧਾਨ ਸਭਾ ਵਿਚ ਪੈਂਦੇ ਇਲਾਕਿਆਂ ਵਿਚ ਸਿਰਫ ਕਿਣਮਿਣ ਹੀ ਹੋਈ। ਬਰਸਾਤ ਸਿਰਫ ਇਕ ਘੰਟਾ ਹੀ ਹੋਈ। ਛਰਾਟੇ ਨਾਲ ਪਏ ਮੀਂਹ ਦੇ ਨਾਲ ਤ੍ਰਿਪਡ਼ੀ ਅਤੇ ਆਸ-ਪਾਸ ਦੇ ਕਈ ਇਲਾਕਿਆਂ ਦੇ ਘਰਾਂ ਵਿਚ ਪਾਣੀ  ਦਾਖਲ  ਹੋ   ਗਿਆ। ਸਡ਼ਕਾਂ ’ਤੇ ਫੁੱਟ-ਫੁੱਟ ਤੋਂ ਜ਼ਿਆਦਾ ਪਾਣੀ ਖੜ੍ਹ ਗਿਆ। ਲਗਾਤਾਰ ਪੈ ਰਹੀ ਗਰਮੀ ਦੇ ਕਾਰਨ ਅੱਜ ਸਵੇਰੇ ਹੀ ਹੋਈ ਭਿਆਨਕ ਗਰਮੀ ਤੋਂ ਲੋਕਾਂ ਨੇ ਰਾਹਤ ਵੀ ਮਹਿਸੂਸ ਕੀਤੀ।  ਬਰਸਾਤ ਦੇ ਨਾਲ ਗਰਮੀ ਅਤੇ ਹੁੰਮਸ ਵੀ ਆਪਣਾ ਪੂਰਾ ਜਲਵਾ ਦਿਖਾ ਰਿਹਾ ਹੈ। 
 ®ਦੂਜੇ ਪਾਸੇ ਲਗਾਤਾਰ ਹੋ ਰਹੀ ਭਾਰੀ ਬਰਸਾਤ ਦੇ ਬਾਵਜੂਦ ਵੀ ਨਗਰ ਨਿਗਮ ਵੱਲੋਂ ਪਾਣੀ ਨਿਕਾਸੀ ਨੂੰ ਲੈ ਕੇ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਸ਼ਹਿਰ ਦੇ ਲਗਭਗ ਸਾਰੇ ਇਲਾਕਿਆ ਵਿਚ ਥੋੜ੍ਹੀ ਜਿਹੀ ਬਰਸਾਤ ਤੋਂ ਬਾਅਦ ਪਾਣੀ ਭਰਨਾ ਆਮ ਗੱਲ ਹੋ ਗਈ ਹੈ। ਵਾਰ-ਵਾਰ ਮੁੱਦਾ ਉਠਾਏ ਜਾਣ ਦੇ ਬਾਵਜੂਦ ਵੀ ਸ਼ਹਿਰ ਵਿਚ ਨਗਰ ਨਿਗਮ ਵੱਲੋਂ ਪਾਣੀ ਦੀ ਨਿਕਾਸੀ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਪਟਿਆਲਾ ਵਿਚ ਕਈ ਸਾਲਾਂ ਬਾਅਦ ਹੋ ਰਹੀ ਬਰਸਾਤ  ਕਾਰਨ ਪਾਣੀ ਦੀ ਨਿਕਾਸੀ ਕਈ ਰਸਤੇ ਰੁਕ ਗਏ ਹਨ। ਇਸ ਨਾਲ ਕਈ ਇਲਾਕਿਆਂ ਵਿਚ ਥੋੜ੍ਹੀ  ਜਿਹੀ ਬਰਸਾਤ ਤੋਂ ਬਾਅਦ ਹੀ ਪਾਣੀ ਭਰ ਜਾਂਦਾ ਹੈ।  ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ Îਨਗਰ ਨਿਗਮ ਵੱਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। 
ਪਿੰਡ ਚੌਰਾ ਦੇ ਸਰਕਾਰੀ ਹਾਈ ਸਕੂਲ ਨੂੰ ਜਾਣ ਵਾਲੇ ਰਸਤੇ ’ਚ ਪਾਣੀ ਭਰਿਆPunjabKesari
 ਅੱਜ ਹੋਈ ਬਰਸਾਤ ਦੇ ਦੌਰਾਨ ਸਰਕਾਰੀ ਹਾਈ ਸਕੂਲ ਪਿੰਡ ਚੌਰਾ ਦੇ ਰਸਤੇ ਵਿਚ ਪਾਣੀ ਭਰ ਗਿਆ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਤੇਜਿੰਦਰ ਮਹਿਤਾ, ਚੇਤਨ ਸਿੰਘ ਜੋਡ਼ੇਮਾਜਰਾ ਪ੍ਰਧਾਨ ਪਟਿਆਲਾ ਦਿਹਾਤੀ ਅਤੇ ਜਰਨੈਲ ਸਿੰਘ ਮਨੂੰ ਜਨਰਲ ਸਕੱਤਰ ਪਹੁੰਚ ਗਏ। ਉਨ੍ਹਾਂ  ਸਰਕਾਰ ਦੀ ਇਸ ਮਾਮਲੇ ’ਤੇ ਖੁੱਲ੍ਹ ਕੇ ਖਿਚਾਈ ਕੀਤੀ। ਉਨ੍ਹਾਂ ਬੱਚਿਆਂ ਦੇ ਸਕੂਲ ਜਾਣ ਵਿਚ  ਵੀ ਮਦਦ ਕੀਤੀ।
 ਮੌਸਮ ਮਾਹਰਾਂ ਮੁਤਾਬਕ ਅਗਲੇ ਪੰਜ ਦਿਨ ਇੰਦਰ ਦੇਵਤਾ ਰਹਿਣਗੇ ਮਿਹਰਬਾਨ
 ਮੌਸਮ ਮਾਹਰਾਂ ਦੇ ਮੁਤਾਬਕ ਅਗਲੇ ਪੰਜ ਦਿਨ ਤੱਕ ਇੰਦਰ ਦੇਵਤਾ ਇਸੇ ਤਰ੍ਹਾਂ ਮਿਹਰਬਾਨ ਰਹਿਣਗੇ।  ਆਉਣ ਵਾਲੇ ਦਿਨਾਂ ਵਿਚ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਹੈ। ਪਿਛਲੇ ਕਈ ਦਿਨਾਂ ਤੋਂ ਵੀ ਲਗਾਤਾਰ ਬਰਸਾਤ ਹੋ ਰਹੀ ਹੈ। 


Related News