ਏਅਰ ਇੰਡੀਆ ਦੀ ਛੱਤ ਤੋਂ ਟਪਕਿਆ ਪਾਣੀ, ਸਹੂਲਤਾਂ ਤੋਂ ਸੱਖਣੀ ਯਾਤਰੀਆਂ ਦੀ ਪ੍ਰੇਸ਼ਾਨੀ ਦਾ ਸਬੱਬ ਬਣੀ ਏਅਰਲਾਈਨਜ਼
Monday, Jan 30, 2023 - 11:39 AM (IST)
ਅੰਮ੍ਰਿਤਸਰ (ਬਾਠ)- ਹਵਾਈ ਯਾਤਰਾ ਦੇ ਸ਼ੌਕੀਨਾ ਨੂੰ ਅਜੇ ਵੀ ਭਾਰਤ ਦੀ ਏਅਰ ਇੰਡੀਆ ਰਾਸ ਨਹੀਂ ਆ ਰਹੀ। ਭਾਵੇਂ ਕਿ ਇਸ ਏਅਰਲਾਈਨਜ਼ ਦਾ ਸਾਰਾ ਪ੍ਰਬੰਧ 27 ਜਨਵਰੀ 2022 ਨੂੰ ਕਰਜ਼ੇ ਨਾਲ ਲੱਦੀ ਏਅਰਲਾਈਨਜ਼ ਦਾ ਸਰਕਾਰ ਤੋਂ ਪ੍ਰਾਈਵੇਟ ਹੱਥਾਂ ਵਿਚ ਜਾ ਰਿਹਾ ਹੈ ਪਰ ਅੱਜ ਵੀ ਹਰ ਰੋਜ਼ ਇਹ ਏਅਰਲਾਈਨਜ਼ ਆਪਣੀਆਂ ਕਮੀਆਂ ਕਾਰਨ ਸੁਰਖੀਆਂ ਵਿਚ ਰਹਿੰਦੀ ਹੈ। ਕਦੀ ਉਤਰਦਿਆਂ ਸਮੇਂ ਲੈਂਡਿੰਗ ਗੇਅਰ ਦਾ ਕੰਮ ਕਰਨਾ, ਜਹਾਜ਼ ਵਿਚ ਸੱਪ ਦਾ ਵੜ ਜਾਣਾ, ਮੁਸਾਫ਼ਰਾਂ ਦਾ ਨਸ਼ੇ ਦੀ ਹਾਲਤ ਵਿਚ ਵਾਸ਼ਰੂਮ ਵਿਚ ਸਿਗਰਟ ਦਾ ਪੀਣਾ, ਫਲਾਈਟ ਵਿਚ ਨਾਲ ਦੀ ਔਰਤ ਯਾਤਰੀ ਦੇ ਕੰਬਲ ਤੇ ਮਰਦ ਯਾਤਰੀ ਵੱਲੋਂ ਪਿਸ਼ਾਬ ਕਰ ਦੇਣਾ, ਯਾਤਰੀਆਂ ਦਾ ਆਪਸ ਵਿਚ ਘਸੁੰਨ-ਮੁੱਕੀ ਹੋਣਾ, ਬਿਨ੍ਹਾਂ ਸੂਚਿਤ ਕੀਤੇ ਫ਼ਲਾਈਟ ਕੈਸਲ ਕਰਨਾ, ਲੋੜੀਂਦਾ ਖਾਣਾ ਨਾ ਦੇ ਸਕਣਾ, ਤੇ ਹੋਰ ਜ਼ਰੂਰੀ ਸਹੂਲਤਾਂ ਪ੍ਰਦਾਨ ਨਾ ਕਰਨਾ, ਇਸ ਏਅਰਲਾਈਨਜ਼ ਦੀ ਖ਼ਾਸੀਅਤ ਬਣਦੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜ ਸਾਲਾਂ ’ਚ ਵਿਜੀਲੈਂਸ ਕੋਲ ਪਹੁੰਚੀਆਂ ਚਾਰ ਲੱਖ ਸ਼ਿਕਾਇਤਾਂ, ਅਧਿਕਾਰੀਆਂ ਦੀਆਂ ਫ਼ਾਈਲਾਂ ਬਣਨੀਆਂ ਸ਼ੁਰੂ
ਜਹਾਜ਼ਾਂ ਦੀ ਹਾਲਤ ਇਨ੍ਹੀਂ ਖ਼ਸਤਾ ਹੈ ਕਿ ਜਹਾਜ਼ ਦੇ ਚੜ੍ਹਦੇ ਤੇ ਉਤਰਦੇ ਸਮੇਂ, ਜਹਾਜ਼ ਦੀ ਜ਼ੋਰਦਾਰ ਆਵਾਜ਼ ਨਾਲ ਜਹਾਜ਼ ਦੀ ਸਾਰੀ ਬਾਡੀ ਹਿਲ ਜਾਂਦੀ ਹੈ। ਮੁਸਾਫ਼ਰਾਂ ਦੇ ਦਿਲ ਦੀ ਧੜਕਣ ਵੱਧ ਜਾਂਦੀ ਹੈ। ਏਅਰਹੋਸਟੈਸ ਮੈਂਬਰਾਂ ਦਾ ਜ਼ਿਆਦਾ ਉਮਰ ਦਾ ਹੋਣਾ, ਬਾਥਰੂਮਾਂ ਦੀ ਸਫ਼ਾਈ ਦਾ ਠੀਕ ਨਾ ਹੋਣਾ, ਕਰਿਊ ਮੈਂਬਰਾਂ ਦਾ ਮੁਸਾਫ਼ਰਾਂ ਨਾਲ ਅਪਭੱਦਰ ਬੋਲ ਚਾਲ, ਪਾਣੀ ਮੰਗਣ ਤੇ ਵੀ ਨਾ ਮਿਲਣਾ ਆਦਿ ਏਅਰਲਾਈਨਜ਼ ਪ੍ਰਤੀ ਲੋਕਾਂ ਦਾ ਮਨ ਉਕਤਾ ਦਿੰਦਾ ਹੈ। ਲੋਕਾਂ ਨੂੰ ਬਹੁਤ ਆਸ ਸੀ ਕਿ ਸਰਕਾਰੀ ਅਦਾਰੇ ਤੋਂ ਇਹ ਇੰਡੀਅਨ ਏਅਰਲਾਈਨਜ਼ ਦਾ ਅਦਾਰਾ ਪ੍ਰਾਈਵੇਟ ਹੱਥਾਂ ਵਿਚ ਜਾਣ ਨਾਲ ਇਸ ਏੇਅਰਲਾਈਨਜ਼ ਦੀਆਂ ਸੇਵਾਵਾਂ ਵਿਚ ਸੁਧਾਰ ਹੋ ਜਾਵੇਗਾ, ਸਗੋਂ ਆਏ ਦਿਨ ਨਿੱਤ ਨਵੀਆਂ ਖ਼ਬਰਾਂ ਨੇ ਯਾਤਰੀਆਂ ਦੇ ਮੰਨ ਵਿਚ ਕਈ ਸ਼ੰਕੇ ਪੈਦਾ ਕਰ ਦਿੱਤੇ ਹਨ।
ਬੀਤੇ ਦਿਨ ਜਦ ਇਹ ਪੱਤਰਕਾਰ ਹੀਥਰੋ ਹਵਾਈ ਅੱਡੇ ਤੋਂ ਫਲਾਈਟ ਏ. ਆਈ. 170 ਤੋਂ ਅੰਮ੍ਰਿਤਸਰ ਦੀ ਉਡਾਨ ਵਿਚ ਆ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਜਹਾਜ਼ ਚੜ੍ਹਣ ਸਮੇਂ ਅਗਲੀਆਂ ਸੀਟਾਂ ’ਤੇ ਹਫ਼ੜਾ ਦਫ਼ੜੀ ਮਚ ਗਈ। ਜਦ ਜਹਾਜ਼ ਦੀ ਛੱਤ ਤੋਂ ਪਾਣੀ ਟਿੱਪ-ਟਿੱਪ ਕਰ ਕੇ ਮੁਸਾਫ਼ਰਾਂ ਉਪਰ ਡਿੱਗਣ ਲੱਗਾ, ਜਿਸ ਔਰਤ ਯਾਤਰੀ ’ਤੇ ਇਹ ਪਾਣੀ ਟੱਪਕ ਰਿਹਾ ਸੀ, ਉਸ ਵੱਲੋਂ ਜਹਾਜ਼ੀ ਅਮਲੇ ਵੱਲੋਂ ਆਪਣੀ ਕਮੀ ਨੂੰ ਲੁਕਾਉਣ ਲਈ ਉਸ ਔਰਤ ਯਾਤਰੀ ਨੂੰ ਬਿਜਨੈੱਸ ਕਲਾਸ ਵਿਚ ਤਬਦੀਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਪਾਕਿਸਤਾਨ 'ਚ ਵਾਪਰਿਆ ਬੱਸ ਹਾਦਸਾ, ਕਰੀਬ 39 ਲੋਕਾਂ ਦੀ ਮੌਤ
ਇਸ ਪੱਤਰਕਾਰ ਦੀ ਟਰਾਂਟੋਂ ਤੋਂ ਦਿੱਲੀ ਤੇ ਇਸ ਹੀਥਰੋਂ ਹਵਾਈ ਅੱਡੇ ਤੋਂ ਉਡਾਨ ਭਰਦੇ ਸਮੇਂ ਉਪਰ ਲਗਾਏ ਟੀ. ਵੀ. ਨਹੀਂ ਚਲ ਰਹੇ ਸੀ ਤੇ ਨਾ ਹੀ ਮੋਬਾਇਲ ਚਾਰਜ਼ਜ ਸਾਕਟ ਚਲ ਰਹੀਆਂ ਸਨ। ਅਜਿਹੇ ਕਾਰਨ ਮੁਸਾਫ਼ਰ ਯਾਤਰੀਆਂ ਨੂੰ ਟਾਈ ਪਾਸ ਕਰਨਾ ਔਖਾ ਹੋ ਰਿਹਾ ਸੀ। ਭਾਵੇਂ ਕਿ ਫ਼ਲਾਈਟ ਲੰਡਨ ਤੋਂ ਅੰਮ੍ਰਿਤਸਰ ਆ ਰਹੀ ਸੀ ਪਰ ਮੋਨੀਟਰ ਅੰਮ੍ਰਿਤਸਰ ਦੀ ਜਗ੍ਹਾ ਦਿੱਲੀ ਹੀ ਡੈਸਟੀਨੈਸ਼ਲ ਸ਼ੋਅ ਕਰ ਰਿਹਾ ਸੀ। ਜਹਾਜ਼ ਵਿਚ ਜ਼ਿਆਦਾਤਰ ਉਮਰ ਦੇ ਮਰਦ ਹੋਸਟ ਹੀ ਸਨ। ਠੰਡ ਕਾਰਨ ਕੋਈ ਕੰਬਲ ਦੀ ਵਿਵਸਥਾ ਵੀ ਨਹੀਂ ਸੀ। ਚਿਕਨ ਕਹਿ ਕੇ ਹੋਰ ਕਿਸੇ ਜਾਨਵਰ ਦਾ ਮੀਟ ਪਰੋਸਿਆ ਜਾ ਰਿਹਾ ਸੀ। ਭਾਵੇਂ ਹੀ ਇੰਡੀਅਨ ਏਅਰਲਾਈਨਜ਼ ਨੇ 500 ਨਵੇਂ ਜਹਾਜ਼ਾਂ ਦਾ ਆਰਡਰ ਦਿੱਤਾ ਹੈ ਪਰ ਪਤਾ ਲੱਗਦਾ ਹੈ ਕਿ ਨਵਾਂ ਸਟਾਫ਼ ਤੇ ਨਵੇਂ ਜਹਾਜ਼ਾਂ ਨੂੰ ਆਉਣ ਤੇ ਕਾਫ਼ੀ ਸਮਾਂ ਲੱਗੇਗਾ। ਉਨ੍ਹੀਂ ਦੇਰ ਤੱਕ ਇਸ ਜਹਾਜ਼ 'ਚ ਯਾਤਰਾ ਕਰਨ ਵਾਲਿਆਂ ਨੂੰ ਹਰ ਰੋਜ਼ ਨਵੀਆਂ ਮੁਸੀਬਤਾਂ ਝੱਲਣੀਆਂ ਪੈਂਣਗੀਆਂ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।