ਵਿਸ਼ਵ ਜਲ ਦਿਵਸ ''ਤੇ ਵਿਸ਼ੇਸ਼ : ਜੇ ਨਾ ਬਚਾਇਆ ਪਾਣੀ ਤਾਂ ਸਮਝੋ ਖਤਮ ਕਹਾਣੀ

Tuesday, Mar 27, 2018 - 12:24 AM (IST)

ਵਿਸ਼ਵ ਜਲ ਦਿਵਸ ''ਤੇ ਵਿਸ਼ੇਸ਼ : ਜੇ ਨਾ ਬਚਾਇਆ ਪਾਣੀ ਤਾਂ ਸਮਝੋ ਖਤਮ ਕਹਾਣੀ

ਜਲਾਲਾਬਾਦ(ਬੰਟੀ)—ਧਰਤੀ ਹੇਠਾਂ ਦਿਨੋ-ਦਿਨ ਪਾਣੀ ਦਾ ਪੱਧਰ ਥੱਲੇ ਵੱਲ ਨੂੰ ਜਾ ਰਿਹਾ ਹੈ, ਜੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ, ਜਿਸ ਦਾ ਖਮਿਆਜ਼ਾ ਆਉਣ ਵਾਲੀ ਪੀੜ੍ਹੀ ਨੂੰ ਭੁਗਤਣਾ ਪਾਵੇਗਾ ਹੈ। ਜ਼ਿਕਰਯੋਗ ਹੈ ਕਿ ਇਸ ਗੰਭੀਰ ਵਿਸ਼ੇ 'ਤੇ ਜਿਥੇ ਹਰ ਇਨਸਾਨ ਨੂੰ ਸੁਚੇਤ ਰਹਿਣ ਦੀ ਲੋੜ ਹੈ, ਉਥੇ ਹੀ ਪਾਣੀ ਦੇ ਬਚਾਅ ਲਈ ਅਹਿਮ ਉਪਰਾਲੇ ਕਰਦੇ ਰਹਿਣਾ ਅਤਿ ਜ਼ਰੂਰੀ ਹੈ। ਭਾਵੇਂ ਸਰਕਾਰਾਂ 'ਪਾਣੀ ਦੀ ਬੂੰਦ-ਬੂੰਦ ਬਚਾਓ' ਦੇ ਨਾਅਰੇ ਅਧੀਨ ਵੱਖ-ਵੱਖ ਸੈਮੀਨਾਰਾਂ ਅਤੇ ਇਸ਼ਤਿਹਾਰਬਾਜ਼ੀ ਰਾਹੀਂ ਲੱਖਾਂ ਰੁਖਏ ਖਰਚ ਕਰ ਕੇ ਲੋਕਾਂ ਨੂੰ ਪਾਣÎੀ ਬਚਾਉਣ ਲਈ ਜਾਗਰੂਕ ਕਰ ਰਹੀਆਂ ਹਨ ਪਰ ਲੋਕਾਂ ਦੇ ਇਸ ਸਮੱਸਿਆ ਵੱਲ ਜ਼ਿਆਦਾ ਗੰਭੀਰ ਨਾ ਹੋਣ ਕਾਰਨ ਸਰਕਾਰਾਂ ਦੇ ਉਪਰਾਲੇ ਉਮੀਦ ਮੁਤਾਬਕ ਸਿਰੇ ਨਹੀਂ ਚੜ੍ਹ ਰਹੇ ਤੇ ਜੇਕਰ ਅੱਗੇ ਵੀ ਅਜਿਹਾ ਜਾਰੀ ਰਿਹਾ ਤਾਂ ਧਰਤੀ 'ਤੇ ਪਾਣੀ ਦਾ ਸੰਕਟ ਪੈਦਾ ਹੋ ਜਾਵੇਗਾ, ਜਿਸ ਦੇ ਨਤੀਜੇ ਭਿਆਨਕ ਹੋਣਗੇ ਤੇ ਉਹ ਦਿਨ ਦੂਰ ਨਹੀਂ ਜਿਸ ਦਿਨ ਵੱਡੇ ਸ਼ਹਿਰਾਂ ਦੀ ਤਰ੍ਹਾਂ ਛੋਟੇ ਸ਼ਹਿਰਾਂ ਅਤੇ ਕਸਬਿਆਂ 'ਚ ਪਾਣੀ ਮੁੱਲ ਵਿਕਣ ਲੱਗੇਗਾ।
ਕੀ ਕਹਿਣਾ ਹੈ ਸਮਾਜ ਸੇਵੀਆਂ ਦਾ
ਸਮਾਜ ਸੇਵੀ ਚੌਧਰੀ ਬੰਧੂ, ਐਡਵੋਕੇਟ ਵਿਕਾਸਦੀਪ ਚੌਧਰੀ (ਵਿੱਕੀ), ਪਰਮੋਧ ਚੌਧਰੀ, ਬੁੱਧੀਜੀਵੀ ਅਨੀਸ਼ ਸਿਡਾਨਾ, ਸੰਦੀਪ ਮੁਟਨੇਜਾ (ਟੀਟੂ) ਪੰਜੇ ਕੇ ਤੇ ਪ੍ਰਿੰਸ ਖੈੜਾ ਨੇ ਕਿਹਾ ਕਿ ਪਾਣੀ ਦੀ ਬੜੀ ਬੁਰੀ ਤਰ੍ਹਾਂ ਦੁਰਵਰਤੋਂ ਕੀਤੀ ਜਾ ਰਹੀ ਹੈ। ਜਿਸ ਬਾਰੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਤੇ ਦੂਜੇ ਪਾਸੇ ਚਿੰਤਾ ਦਾ ਵਿਸ਼ਾ ਇਹ ਹੈ ਕਿ ਨਾਜਾਇਜ਼ ਤੌਰ 'ਤੇ ਘਰ-ਘਰ 'ਚ ਸ਼ਰੇਆਮ ਖੋਦੇ ਜਾ ਰਹੇ ਸਮਰਸੀਬਲ ਬੋਰਾਂ ਕਾਰਨ ਪਾਣੀ ਦਾ ਪੱਧਰ ਬੜੀ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ, ਜਿਸ ਵੱਲ ਸਬੰਧਤ ਵਿਭਾਗ ਦਾ ਬਿਲਕੁਲ ਵੀ ਧਿਆਨ ਨਹੀਂ ਹੈ, ਲੋੜ ਹੈ ਵਿਭਾਗੀ ਅਧਿਕਾਰੀਆਂ ਨੂੰ ਇਸ ਵੱਲ ਪਹਿਲ ਦੇ ਆਧਾਰ 'ਤੇ ਧਿਆਨ ਦੇਣ ਦੀ, ਨਹੀਂ ਤਾਂ ਜੋ ਪਾਣੀ ਦਾ ਸੰਕਟ ਕੁਝ ਦਹਾਕਿਆਂ ਬਾਅਦ ਆਉਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ, ਉਹ ਆਇਆ ਹੀ ਸਮਝੋ। 


Related News