ਬਿਨਾਂ ਇਜਾਜ਼ਤ ਦੇ ਪਾਰਕ ''ਚ ਚੱਲ ਰਿਹਾ ਸੀ ਡੀ. ਜੇ.

Tuesday, Sep 19, 2017 - 06:09 AM (IST)

ਬਿਨਾਂ ਇਜਾਜ਼ਤ ਦੇ ਪਾਰਕ ''ਚ ਚੱਲ ਰਿਹਾ ਸੀ ਡੀ. ਜੇ.

ਮੋਹਾਲੀ,  (ਰਾਣਾ)-  ਫੇਜ਼-1 ਦੇ ਪਾਰਕ ਵਿਚ ਦੋ ਦਿਨਾਂ ਤੋਂ ਕਾਫੀ ਵੱਡਾ ਟੈਂਟ ਲਗਾ ਕੇ ਉਸ ਵਿਚ ਡੀ. ਜੇ. ਚਲਾਇਆ ਜਾ ਰਿਹਾ ਸੀ। ਕੁਝ ਹੀ ਦੂਰੀ 'ਤੇ ਫੇਜ਼-1 ਥਾਣਾ ਹੈ ਪਰ ਥਾਣੇ ਦੀ ਨਜ਼ਰ ਉਸ 'ਤੇ ਨਹੀਂ ਪਈ ਤੇ ਪਾਰਕ ਵੀ ਸੜਕ ਕਿਨਾਰੇ ਹੀ ਹੈ। ਡੀ. ਜੇ. ਵੱਜਣ ਨਾਲ ਨੇੜਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਪੁਲਸ ਕੰਟ੍ਰੋਲ ਰੂਮ 'ਤੇ ਕਾਲ ਕੀਤੀ ਗਈ। ਇਸ ਤੋਂ ਬਾਅਦ ਮੌਕੇ 'ਤੇ ਪੀ. ਸੀ. ਆਰ. ਪਹੁੰਚੀ ਪਰ ਉਨ੍ਹਾਂ ਦੇ ਕਹਿਣ 'ਤੇ ਵੀ ਕਾਫ਼ੀ ਦੇਰ ਬਾਅਦ ਤਕ ਡੀ. ਜੇ. ਚੱੱਲਦਾ ਰਿਹਾ।
ਡੀ. ਜੇ. 'ਤੇ ਖੂਬ ਹੋ ਰਿਹਾ ਸੀ ਡਾਂਸ : ਜਾਣਕਾਰੀ ਮੁਤਾਬਿਕ ਫੇਜ਼-1 ਮੋਟਰ ਮਾਰਕੀਟ ਦੇ ਸਾਹਮਣੇ ਬਣੇ ਪਾਰਕ ਵਿਚ ਇਕ ਟੈਂਟ ਵਿਚ ਡੀ. ਜੇ. ਲੱਗਿਆ ਹੋਇਆ ਸੀ, ਜਿਸ 'ਤੇ ਲੜਕੇ ਨੱਚ ਰਹੇ ਸਨ ਤੇ ਦੋ ਲੜਕਿਆਂ ਨੇ ਮਹਿਲਾਵਾਂ ਦੇ ਕੱਪੜੇ ਪਹਿਨੇ ਹੋਏ ਸਨ। ਡਾਂਸ ਦੇਖਣ ਲਈ ਉਥੇ ਕਾਫ਼ੀ ਭੀੜ ਲੱਗੀ ਹੋਈ ਸੀ। ਸ਼ਿਕਾਇਤ ਮਗਰੋਂ ਉਥੇ ਪੀ. ਸੀ. ਆਰ. ਪਹੁੰਚੀ, ਜਿਸ ਮਗਰੋਂ ਪੁਲਸ ਕਰਮੀਆਂ ਦੇ ਕਹਿਣ ਤੋਂ ਬਾਅਦ ਵੀ ਕਾਫੀ ਦੇਰ ਤਕ ਡੀ. ਜੇ. ਚੱਲਦਾ ਰਿਹਾ। ਪੁੱਛਗਿੱਛ ਵਿਚ ਪਤਾ ਲੱਗਿਆ ਕਿ ਉਨ੍ਹਾਂ ਕੋਲ ਇਜਾਜ਼ਤ ਵੀ ਨਹੀਂ ਸੀ। ਸ਼ਿਕਾਇਤ ਕਰਨ ਵਾਲੀ ਬਜ਼ੁਰਗ ਨੇ ਦੱਸਿਆ ਕਿ ਦੋ ਦਿਨਾਂ ਤੋਂ ਪਾਰਕ ਵਿਚ ਲਗਾਤਾਰ ਡੀ. ਜੇ. ਚੱਲ ਰਿਹਾ ਹੈ, ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ। ਇਸ ਦੀ ਸ਼ਿਕਾਇਤ ਉਨ੍ਹਾਂ ਏਰੀਆ ਕੌਂਸਲਰ ਨੂੰ ਵੀ ਕੀਤੀ ਹੈ।
ਉਥੇ ਹੀ ਫੇਜ਼-1 ਥਾਣਾ ਇੰਚਾਰਜ ਸੁਖਵਿੰਦਰ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪੀ. ਸੀ. ਆਰ. ਮੌਕੇ 'ਤੇ ਪਹੁੰਚ ਗਈ ਹੋਵੇਗੀ ਪਰ ਉਨ੍ਹਾਂ ਕੋਲ ਇਸ ਮਾਮਲੇ ਦੀ ਕੋਈ ਸ਼ਿਕਾਇਤ ਨਹੀਂ ਆਈ ਹੈ, ਰਹੀ ਗੱਲ ਇਜਾਜ਼ਤ ਦੀ ਤਾਂ ਉਹ ਚੈੱਕ ਕਰਵਾਉਣਾ ਪਏਗਾ।


Related News