ਵਾਰਡ-42 ਦੇ ਇਲਾਕਾ ਨਿਵਾਸੀ ਪਾਣੀ ਦੀ ਬੂੰਦ-ਬੂੰਦ ਲਈ ਤਰਸੇ

Monday, Sep 04, 2017 - 04:56 AM (IST)

ਅੰਮ੍ਰਿਤਸਰ,   (ਦਲਜੀਤ ਸ਼ਰਮਾ)-  ਨਗਰ ਨਿਗਮ ਅਧੀਨ ਆਉਂਦੇ ਵਾਰਡ-42 ਦੇ ਇਲਾਕਾ ਹਵੇਲ ਧੰਨਾ ਸਿੰਘ ਦੇ ਲੋਕ ਪਾਣੀ ਦੀ ਬੂੰਦ-ਬੂੰਦ ਲਈ ਤਰਸ ਰਹੇ ਹਨ। 6 ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਖੇਤਰ ਵਾਸੀਆਂ ਦੀ ਨਾ ਤਾਂ ਨਿਗਮ ਤੇ ਨਾ ਹੀ ਕਾਂਗਰਸੀ ਵਿਧਾਇਕਾਂ ਨੇ ਸੁੱਧ ਲਈ ਹੈ। 
ਲੋਕਾਂ ਨੇ ਅੱਜ ਨਿਗਮ ਖਿਲਾਫ ਜਮ ਕੇ ਪਿੱਟ ਸਿਆਪਾ ਕੀਤਾ। ਇਲਾਕਾ ਨਿਵਾਸੀ ਸ਼ੰਭੂ ਨਾਥ, ਰਵਿੰਦਰ ਨਾਥ, ਵਿਦਿਆ ਸਾਗਰ ਆਦਿ ਨੇ ਦੱਸਿਆ ਕਿ ਇਲਾਕੇ ਵਿਚ ਪਿਛਲੇ 6 ਮਹੀਨਿਆਂ ਤੋਂ ਪਾਣੀ ਨਹੀਂ ਆ ਰਿਹਾ। 
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ ਹੋਰ ਨੇਤਾਵਾਂ ਅਤੇ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਸ਼ਿਕਾਇਤ ਵੀ ਕੀਤੀ ਗਈ ਪਰ ਅੱਜ ਤੱਕ ਸਮੱਸਿਆ ਦਾ ਹੱਲ ਨਹੀਂ ਹੋਇਆ। ਲੋਕਾਂ ਨੂੰ ਪਾਣੀ ਲੈਣ ਲਈ ਦੂਰ-ਦੂਰ ਜਾਣਾ ਪੈ ਰਿਹਾ ਹੈ। ਪ੍ਰਸਿੱਧ ਸਮਾਜ ਸੇਵਕ ਪੰ. ਨਰੇਸ਼ ਧੰਮੀ ਲਾਟੂ ਪ੍ਰਧਾਨ ਨੇ ਕਿਹਾ ਕਿ ਪਾਣੀ ਤੋਂ ਇਲਾਵਾ ਵਾਰਡ ਵਿਚ ਸਾਫ਼-ਸਫਾਈ ਦਾ ਵੀ ਬੁਰਾ ਹਾਲ ਹੈ। ਨਿਗਮ ਅਧਿਕਾਰੀਆਂ ਦੀ ਅਣਦੇਖੀ ਕਾਰਨ ਵਾਰਡ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਨਿਗਮ ਦੀ ਲਾਪ੍ਰਵਾਹੀ ਕਾਰਨ ਲੋਕ ਨਰਕ ਭਰਿਆ ਜੀਵਨ ਬਤੀਤ ਕਰ ਰਹੇ ਹਨ। ਪਾਣੀ ਦੀ ਸਮੱਸਿਆ ਕਾਰਨ ਕਈ ਲੋਕ ਤਾਂ ਆਪਣੇ ਘਰਾਂ ਤੋਂ ਹੀ ਦੂਰ ਚਲੇ ਗਏ ਹਨ। ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ। ਧੰਮੀ ਨੇ ਕਿਹਾ ਕਿ ਇਲਾਕੇ ਵਿਚ ਆਵਾਰਾ ਜਾਨਵਰਾਂ ਦਾ ਵੀ ਸੰਤਾਪ ਹੈ। ਨਿਗਮ ਨੂੰ ਇਸ ਸਬੰਧੀ ਕਈ ਵਾਰ ਸ਼ਿਕਾਇਤ ਵੀ ਕੀਤੀ ਹੈ ਪਰ ਸਮੱਸਿਆ ਦਾ ਹੱਲ ਨਹੀਂ ਹੋਇਆ। ਇਸ ਮੌਕੇ ਬੌਬੀ, ਰਾਕੇਸ਼, ਸੰਜੀਵ, ਅੰਮ੍ਰਿਤ, ਗੀਤਾ, ਰਚਨਾ, ਸੋਨੀਆ, ਰੂਬੀ, ਅੰਜਨਾ, ਰੇਣੂ, ਸੁਨੀਤਾ ਤੇ ਹੋਰ ਮੌਜੂਦ ਸਨ। ਇਸ ਸਬੰਧੀ ਜਦੋਂ ਵਾਰਡ ਦੇ ਕੌਂਸਲਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।


Related News