ਅਬੋਹਰ ’ਚ ਚੜ੍ਹਦੀ ਸਵੇਰ ਵਾਪਰਿਆ ਭਿਆਨਕ ਹਾਦਸਾ, ਸੈਰ ਕਰ ਰਹੀ 16 ਸਾਲਾ ਕੁੜੀ ਦੀ ਮੌਤ

09/26/2021 11:03:20 AM

ਅਬੋਹਰ (ਸੁਨੀਲ,ਰਹੇਜਾ): ਸਥਾਨਕ ਕੰਧਵਾਲਾ ਰੋਡ ਬਾਈਪਾਸ ਦੇ ਨੇੜੇ ਐਤਵਾਰ ਨੂੰ ਸਵੇਰੇ ਸੈਰ ਕਰ ਰਹੀ 16ਸਾਲਾ ਕੁੜੀ ਨੂੰ ਪਿਛੋਂ ਆ ਰਹੇ ਇਕ ਟਰਾਲੇ ਨੇ ਬੁਰੀ ਤਰ੍ਹਾਂ ਨਾਲ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ’ਚ ਉਸ ਦੇ ਨਾਲ ਸੈਰ ’ਤੇ ਜਾ ਰਹੀ 9 ਸਾਲ ਦੀ ਬੱਚੀ ਸਮੇਤ 2 ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਅਤੇ ਹੋਰ 2 ਵਾਲ-ਨਾਲ ਬੱਚ ਗਏ। 

ਇਹ ਵੀ ਪੜ੍ਹੋ :  ਪੰਜਾਬ ਦੇ ‘ਕੇਜਰੀਵਾਲ’ ਬਣੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਚੰਡੀਗੜ੍ਹ ਮੁਹੱਲਾ ਨਿਵਾਸੀ ਰਾਹੁਲ ਪੁੱਤਰ ਰਾਜ ਕੁਮਾਰ ਨੇ ਦੱਸਿਆ ਕਿ ਉਸ ਦੀ 16 ਸਾਲਾ ਭੈਣ ਨੇਹਾ ਜੋਕਿ ਕੰਨਿਆ ਸੀਨੀਅਰ ਸੈਕੇਂਡਰੀ ਸਕੂਲ ’ਚ 10ਵੀਂ ਕਲਾਸ ਦੀ ਵਿਦਿਆਰਥਣ ਹੈ, ਗਗਨਪ੍ਰੀਤ ਕੌਰ ਅਤੇ ਅਨਮੋਲ (9) ਪੁੱਤਰੀ ਦਿਲਬਾਗ ਅਤੇ ਰਾਜੀਵ ਨਗਰ ਨਿਵਾਸੀ ਜਸਵਿੰਦਰ ਸਿੰਘ ਪੁੱਤਰ ਮੋਹਨ ਲਾਲ ਪੰਜ ਜਾਣੇ ਅੱਜ ਸਵੇਰੇ ਪੌਣੇ :ਛੇ ਵਜੇ ਦੇ ਕਰੀਬ ਸੈਰ ’ਤੇ ਘਰੋਂ ਨਿਕਲੇ ਸਨ। ਰਸਤੇ ’ਚ ਅਬੋਹਰ-ਕੰਧਵਾਲਾ ਰੋਡ ਬਾਈਪਾਸ ਤੋਂ ਕੁੱਝ ਦੂਰੀ ’ਤੇ ਪਿੱਛੋਂ ਤੋਂ ਤੇਜ਼ ਰਫ਼ਤਾਰ ਟਰਾਲੇ ਨੇ ਉਨ੍ਹਾਂ ਨੂੰ ਟੱਕਰ ਮਾਰਦੇ ਹੋਏ ਨੇਹਾ ਨੂੰ ਬੁਰੀ ਤਰ੍ਹਾਂ ਨਾਲ ਕੁਚਲ ਦਿੱਤਾ, ਜਦਕਿ ਬਾਕੀ ਦੇ 4 ਝਾੜੀਆਂ ’ਚ ਜਾ ਡਿੱਗੇ।

ਇਹ ਵੀ ਪੜ੍ਹੋ : ਜਾਣੋ ਕੌਣ ਹਨ ਪੰਜਾਬ ਦੇ ਨਵੇਂ ਬਣੇ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ (ਵੀਡੀਓ)

ਹਾਦਸੇ ’ਚ ਅਨਮੋਲ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਡਾਕਟਰਾਂਨੇ ਰੈਫ਼ਰ ਕਰ ਦਿੱਤਾ ਹੈ। ਗਗਨਪ੍ਰੀਤ ਕੌਰ ਮਾਮੂਲੀ ਜ਼ਖ਼ਮੀ ਹੋਈ ਹੈ, ਜਦਕਿ ਰਾਹੁਲ ਅਥੇ ਜਸਵਿੰਦਰ ਸਿੰਘ ਵਾਲ-ਵਾਲ ਬੱਚ ਗਏ। ਸੂਚਨਾ ਮਿਲਦੇ ਹੀ ਐਂਬੂਲੈਂਸ ਚਾਲਕ ਚਿਮਨ ਅਤੇ 108 ਐਂਬੂਲੈਂਸ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਰੱਖਵਾਇਆ ਗਿਆ ਹੈ। ਸੂਚਨਾ ਮਿਲਣ ’ਤੇ ਨਗਰ ਥਾਣਾ 2 ਦੇ ਏ.ਐੱਸ.ਆਈ.ਫਤੇਹਚੰਦ ਮੌਕੇ ’ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲੈਂਦੇ ਹੋਏ ਟਰੱਕ ਚਾਲਕ ਦੇ ਖ਼ਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਅਬੋਹਰ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਛੋਟੇ ਹਾਥੀ ਅਤੇ ਕਾਰ ਦੀ ਟੱਕਰ ’ਚ 4 ਲੋਕਾਂ ਦੀ ਮੌਤ


Shyna

Content Editor

Related News