ਵਾਕ ਇਨ ਇੰਟਰਵਿਊ ਦੌਰਾਨ ਛੂ ਮੰਤਰ ਹੋਈ ਸ਼ੋਸ਼ਲ ਡਿਸਟੈਂਸਿੰਗ

06/29/2020 6:14:40 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ, ਰਿਣੀ) - ਇੱਕ ਇਸ਼ਤਿਹਾਰ ਰਾਹੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੋਵਿਡ-19 ਤਹਿਤ ਵਲੰਟੀਅਰ ਰੱਖਣ ਦੀ ਪ੍ਰਕਿਰਿਆ ਕਰਦਿਆਂ ਅੱਜ ਵਾਕ ਇਨ ਇੰਟਰਵਿਊ ਰੱਖੀ ਗਈ ਸੀ, ਜਿਸ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਖੁੱਲ੍ਹ ਕੇ ਸਾਹਮਣੇ ਆਈ ਹੈ। ਕਿਉਂਕਿ ਇਸ਼ਤਿਹਾਰ ਵਿੱਚ ਭਾਵੇਂ ਪੋਸਟਾਂ ਦੀ ਗਿਣਤੀ ਨਹੀਂ ਦਿੱਤੀ ਗਈ ਪਰ ਇੰਟਰਵਿਊ ਵਾਲੇ ਸਥਾਨ 'ਤੇ ਹਜ਼ਾਰਾਂ ਦੀ ਗਿਣਤੀ ਵਿੱਚ ਆਸ-ਪਾਸ ਦੇ ਜ਼ਿਲ੍ਹਿਆਂ ਤੋਂ ਵੀ ਨੌਜਵਾਨ ਲੜਕੇ-ਲੜਕੀਆਂ ਇਸ ਇੰਟਰਵਿਊ ਲਈ ਪੁੱਜੇ। ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਰੱਖੀ ਗਈ ਵਾਕ ਇਟ ਇੰਟਰਵਿਊ ਦੌਰਾਨ ਐਲੀਪੈਥਿਕ ਡਾਕਟਰ ਲਈ ਐੱਮ.ਬੀ.ਬੀ.ਐੱਸ, ਬੀ.ਡੀ.ਐੱਸ. ਡਾਕਟਰ ਲਈ ਬੀ.ਡੀ.ਐੱਸ., ਸਟਾਫ਼ ਨਰਸ ਲਈ ਜੀ.ਐੱਨ.ਐੱਮ ਅਤੇ ਵਾਰਡ ਅਟੈਂਡੈਂਟ ਲਈ ਬਾਰ੍ਹਵੀਂ ਸ਼੍ਰੇਣੀ ਪਾਸ ਨੂੰ ਵਾਕ ਇਨ ਇੰਟਰਵਿਊ ਦਾ ਸੱਦਾ ਗਿਆ ਸੀ। 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ’ਤੇ ਖੁੱਲ੍ਹਾ ਪੱਤਰ

ਇਸ਼ਤਿਹਾਰ 'ਚ ਦਿੱਤੇ ਸਥਾਨ ਮੁਤਾਬਿਕ ਸਵੇਰ ਤੋਂ ਹੀ ਨੌਜਵਾਨ ਲੜਕੇ-ਲੜਕੀਆਂ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪਹੁੰਚਣੇ ਸ਼ੁਰੂ ਹੋਏ ਤਾਂ ਸਥਾਨਕ ਬਠਿੰਡਾ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਅਤੇ ਕੋਟਕਪੂਰਾ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਵੰਡਕੇ ਭੇਜਿਆ ਜਾਣ ਲੱਗਿਆ ਪਰ ਹਾਲਾਤ ਇਹ ਬਣ ਗਏ ਕਿ ਹਜ਼ਾਰਾਂ ਦੀ ਗਿਣਤੀ 'ਚ ਇੰਟਰਵਿਊ ਦੇਣ ਪੁੱਜੇ ਇੰਨ੍ਹਾਂ ਨੌਜਵਾਨਾਂ ਕਾਰਨ ਦੋਵਾਂ ਸਕੂਲਾਂ 'ਚ ਭਾਰੀ ਇਕੱਠ ਹੋ ਗਿਆ, ਪਰ ਪਹਿਲੇ ਦੋ ਘੰਟੇ ਪ੍ਰਸਾਸ਼ਨ ਜਾਂ ਪੁਲਸ ਪ੍ਰਸਾਸ਼ਨ ਦਾ ਕੋਈ ਵੀ ਅਧਿਕਾਰੀ ਇੱਥੇ ਨਹੀਂ ਪੁੱਜਿਆ। ਇਕੱਠ ਕਾਰਨ ਸਥਾਨਕ ਬਠਿੰਡਾ ਰੋਡ ਅਤੇ ਕੋਟਕਪੂਰਾ ਰੋਡ ਵਿਖੇ ਟ੍ਰੈਫਿਕ ਜਾਮ ਹੋ ਗਿਆ। 

ਝੁੱਗੀਆਂ-ਝੌਪੜੀਆਂ ਦੇ ਲਾਲ ਰਾਹੁਲ ਅਤੇ ਅਮਨ ਦੀ ਸਫਲਤਾ ਕਾਬਲ-ਏ-ਤਾਰੀਫ਼

ਸਿਵਲ ਪ੍ਰਸ਼ਾਸ਼ਨ ਵੱਲੋਂ ਰੱਖੀ ਗਈ ਇਸ ਵਾਕ ਇਨ ਇੰਟਰਵਿਊ ਦੌਰਾਨ ਕੋਰੋਨਾ ਦੇ ਮਾਮਲੇ 'ਚ ਜਾਰੀ ਹਦਾਇਤਾਂ ਕਿਤੇ ਫੁਰਰ ਹੁੰਦੀਆਂ ਨਜ਼ਰ ਆਈਆਂ। ਆਖ਼ਰ ਪੁਲਸ ਨੇ ਪਹੁੰਚ ਕੇ ਇੱਥੇ ਨੌਜਵਾਨਾਂ ਨੂੰ ਕਤਾਰਾਂ ਵਿੱਚ ਖੜ੍ਹਾਇਆ ਪਰ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਨੌਜਵਾਨ ਲੜਕੇ-ਲੜਕੀਆਂ 'ਚ ਸ਼ੋਸ਼ਲ ਡਿਸਟੈਂਸ ਨਜ਼ਰੀ ਹੀ ਨਹੀਂ ਪਿਆ। ਬਾਅਦ ਦੁਪਹਿਰ ਤੱਕ ਵੱਡੀ ਗਿਣਤੀ 'ਚ ਇਸ ਇੰਟਰਵਿਊ ਲਈ ਆਏ ਨੌਜਵਾਨਾਂ ਲੜਕੇ-ਲੜਕੀਆਂ ਤੋਂ ਫਾਇਲਾਂ ਪਕੜ ਕੇ ਉਨ੍ਹਾਂ ਨੂੰ ਘਰ ਵਾਪਿਸ ਭੇਜ ਦਿੱਤਾ ਗਿਆ। ਸਕੂਲ ਦੇ ਅੰਦਰ ਵੱਡੀ ਗਿਣਤੀ 'ਚ ਪਹੁੰਚੇ ਨੌਜਵਾਨ ਲੜਕੇ ਲੜਕੀਆਂ ਜੋਂ ਆਸ ਪਾਸ ਦੇ ਜਿਲਿਆਂ ਤੋਂ ਵੀ ਪਹੁੰਚੇ ਸਨ ਕੋਰੋਨਾ ਦੀ ਇਸ ਮਹਾਮਾਰੀ 'ਚ ਮੇਲੇ ਵਰਗੇ ਇਸ ਇਕੱਠ ਦੌਰਾਨ ਖੱਜਲ ਖੁਆਰ ਹੁੰਦੇ ਰਹੇ। ਇੰਟਰਵਿਊ ਦੇਣ ਪੁੱਜੇ ਹਰਜੀਤ ਸਿੰਘ, ਰਵੀ ਕੁਮਾਰ, ਕਮਲਪ੍ਰੀਤ ਸਿੰਘ, ਹਰਨੇਕ ਸਿੰਘ ਨੇ ਕਿਹਾ ਕਿ ਬੇਸ਼ੱਕ ਉਹ ਬੇਰੁਜ਼ਗਾਰ ਹੋਣ ਕਰਕੇ ਇੰਟਰਵਿਊ ਲਈ ਆਏ ਹਨ, ਪਰ ਇੱਥੇ ਪ੍ਰਸ਼ਾਸ਼ਨ ਵੱਲੋਂ ਕਿਸੇ ਤਰ੍ਹਾਂ ਦੇ ਕੋਈ ਇੰਤਜਾਮ ਨਹੀਂ ਕੀਤੇ ਗਏ। ਕੋਰੋਨਾ ਵਰਗੀ ਭਿਆਨਕ ਬੀਮਾਰੀ ਦੇ ਚੱਲਦਿਆਂ ਐਨੇ ਇਕੱਠ ਵਿੱਚ ਆ ਕੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਉਹ ਖੁਦ ਬੀਮਾਰੀ ਨੂੰ ਸੱਦਾ ਦੇ ਰਹੇ ਹੋਣ।

ਕੋਰੋਨਾ ਕਹਿਰ: ਸੰਯੁਕਤ ਰਾਸ਼ਟਰ, ਭਾਰਤ ਤੇ ਬ੍ਰਾਜ਼ੀਲ ’ਚ ਵਧਦੇ ਅੰਕੜਿਆਂ ਕਾਰਨ ਸਿਹਤ ਮਾਹਰ ਹੋਏ ਗੰਭੀਰ (ਵੀਡੀਓ)

ਕੀ ਕਹਿਣਾ ਹੈ ਵਧੀਕ ਡਿਪਟੀ ਕਮਿਸ਼ਨਰ ਦਾ
ਇਸ ਸਬੰਧੀ ਜਦੋਂ ਵਧੀਕ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਸਬੰਧ ਵਿੱਚ ਇਹ ਵਲੰਟੀਅਰ ਰੱਖੇ ਜਾਣੇ ਹਨ, ਅਸਾਮੀਆਂ ਦੀ ਗਿਣਤੀ ਆਉਣ ਵਾਲੇ ਸਮੇਂ ਵਿੱਚ ਕੋਵਿਡ ਲਈ ਕਿਸ ਤਰ੍ਹਾਂ ਜ਼ਰੂਰਤ ਪੈਂਦੀ ਹੈ, ਉਸ 'ਤੇ ਨਿਰਭਰ ਹੈ। ਸ਼ੋਸ਼ਲ ਡਿਸਟੈਂਸ ਦੇ ਮਾਮਲੇ ਵਿੱਚ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਇਹ ਮੰਨ ਕੇ ਚੱਲਿਆ ਸੀ ਕਿ ਇੰਨ੍ਹਾਂ ਅਸਾਮੀਆਂ ਲਈ 400 ਦੇ ਕਰੀਬ ਨੌਜਵਾਨ ਲੜਕੇ-ਲੜਕੀਆਂ ਪਹੁੰਚਣਗੇ, ਪਰ ਐੱਨ ਮੌਕੇ 'ਤੇ ਆਸ ਪਾਸ ਦੇ ਜ਼ਿਲ੍ਹਿਆਂ 'ਚੋਂ ਵੀ ਨੌਜਵਾਨ ਲੜਕੇ-ਲੜਕੀਆਂ ਪਹੁੰਚਣ ਕਾਰਨ ਇਹ ਗਿਣਤੀ 3000 ਹਜ਼ਾਰ ਦੇ ਕਰੀਬ ਪੁੱਜ ਗਈ, ਜਿਸ ਕਰਕੇ ਇਹ ਸਮੱਸਿਆ ਆਈ ਹੈ। ਜਿਸ ਦੇ ਚਲਦਿਆਂ ਹੀ ਐਨ ਮੌਕੇ 'ਤੇ ਦੋ ਸਕੂਲ ਖੁਲ੍ਹਵਾ ਕੇ ਇੰਟਰਵਿਊ ਦਾ ਪ੍ਰਬੰਧ ਸਕੂਲਾਂ ਵਿੱਚ ਕੀਤਾ ਗਿਆ।

10 ਦਿਨ ਲਗਾਤਾਰ ਪੀਓ ਇਕ ਕੱਪ ‘ਕੱਦੂ ਦਾ ਰਸ’, ਦੂਰ ਹੋਣਗੇ ਇਹ ਰੋਗ


rajwinder kaur

Content Editor

Related News