ਹੋਟਲ ਕਾਰੋਬਾਰੀ ਰਾਣਾ ਨਾਲ ਖੜ੍ਹੀ ਹੋਈ ਜਾਗੋ
Friday, Jun 25, 2021 - 08:29 PM (IST)
ਜਲੰਧਰ/ਨਵੀਂ ਦਿੱਲੀ (ਚਾਵਲਾ)- ਕਿਸਾਨ ਅੰਦੋਲਨ ਵਿਚ ਸ਼ਾਮਲ ਕਿਸਾਨਾਂ ਨੂੰ ਮੁਫ਼ਤ ਭੋਜਨ ਕਰਵਾਉਣ ਕਾਰਨ ਸਰਕਾਰ ਦੀ ਨਜ਼ਰੀ ਚੜ੍ਹੇ ਹੋਟਲ ਕਾਰੋਬਾਰੀ ਰਾਮ ਸਿੰਘ ਰਾਣਾ ਦੇ ਨਾਲ ਅੱਜ ਕੁਰੂਕਸ਼ੇਤਰ ਸਥਿਤ ਉਨ੍ਹਾਂ ਦੇ ‘ਗੋਲਡਨ ਹੱਟ’ ਹੋਟਲ ਵਿਚ ਪੁੱਜ ਕੇ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਮੁਲਾਕਾਤ ਕੀਤੀ। ਨਾਲ ਹੀ ਸਰਕਾਰ ਵੱਲੋਂ ਉਨ੍ਹਾਂ ਦੇ ਵਪਾਰ ਦੀ ਕੀਤੀ ਜਾ ਰਹੀ ਕਥਿਤ ਆਰਥਿਕ ਨਾਕੇਬੰਦੀ ’ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਆਰਥਿਕ ਰੀੜ੍ਹ ਦੀ ਹੱਡੀ ਨੂੰ ਇਹ ਸਿੱਖ ਕੌਮ ਨਹੀਂ ਟੁੱਟਣ ਦੇਵੇਗੀ। ਬੀਤੇ ਦਿਨੀਂ ਰਾਣਾ ਦੀ ਰੋਂਦੇ ਹੋਏ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਰਾਣਾ ਨੇ ਦਾਅਵਾ ਕੀਤਾ ਸੀ ਕਿ ਸਰਕਾਰ ਨੇ ਕੌਮੀ ਰਾਜ ਮਾਰਗ ਸਥਿਤ ਉਨ੍ਹਾਂ ਦੇ ਹੋਟਲ ਨੂੰ ਆਉਣ ਵਾਲੇ ਰਸਤੇ ਨੂੰ ਬੰਦ ਕਰਨ ਦੀ ਨੀਅਤ ਨਾਲ ਉਨ੍ਹਾਂ ਦੇ ਹੋਟਲ ਦੇ ਅੱਗੇ ਅੜਿੱਕੇ ਖੜੇ ਕਰ ਦਿੱਤੇ ਹਨ, ਕਿਉਂਕਿ ਉਹ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਅੰਦੋਲਨ ਦੀ ਮਦਦ ਕਰ ਰਹੇ ਹਨ। ਇਸ ਲਈ ਉਨ੍ਹਾਂ ਦੇ ਹੋਟਲ ਦਾ ਰਸਤਾ ਬੰਦ ਕਰ ਕੇ ਇਹ ਲੋਕ ਆਰਥਿਕ ਨੁਕਸਾਨ ਕਰਨਾ ਚਾਹੁੰਦੇ ਹਨ।
ਇਹ ਖ਼ਬਰ ਪੜ੍ਹੋ- ਮੁਲਤਾਨ ਨੇ ਪੇਸ਼ਾਵਰ ਨੂੰ 47 ਦੌੜਾਂ ਨਾਲ ਹਰਾਇਆ, ਪਹਿਲੀ ਵਾਰ ਜਿੱਤਿਆ PSL ਦਾ ਖਿਤਾਬ
ਜੀ. ਕੇ. ਨੇ ਕਿਹਾ ਕਿ ਹਾਲਾਂਕਿ ਰਾਣਾ ਨੇ ਕਿਸਾਨ ਅੰਦੋਲਨ ਵਿਚ ਜਾਣ ਵਾਲਿਆਂ ਦੀ ਭਰਪੂਰ ਮਦਦ ਕੀਤੀ ਹੈ, ਇਸ ਲਈ ਸਿੱਖ ਕੌਮ ਰਾਣਾ ਦੇ ਨਾਲ ਖੜ੍ਹੀ ਹੋਵੇਗੀ। ਜੋ ਕੰਮ ਮੁਗ਼ਲ ਅਤੇ ਅੰਗਰੇਜ਼ ਕਰਦੇ ਸਨ, ਉਹੀ ਇਹ ਸਰਕਾਰ ਕਰ ਰਹੀ ਹੈ। ਕਿਸੇ ਦੀ ਰੋਜ਼ੀ-ਰੋਟੀ ਉੱਤੇ ਲੱਤ ਨਹੀਂ ਮਾਰਨੀ ਜਾਣੀ ਚਾਹੀਦੀ ਹੈ। ਭਾਰਤ ਲੋਕਤੰਤਰਿਕ ਦੇਸ਼ ਹੈ, ਸਾਰੀਆਂ ਨੂੰ ਆਪਣੀ ਗੱਲ ਨੂੰ ਰੱਖਣ ਦਾ ਹੱਕ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।