ਸਖਤ ਸੁਰੱਖਿਆ ਵਿਚਾਲੇ ਜ਼ਿਲਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਦਾ ਕੰਮ ਸਮਾਪਤ

09/19/2018 5:52:23 PM

ਚੰਡੀਗੜ੍ਹ : ਸੂਬੇ ਦੀਆਂ 22 ਜ਼ਿਲਾ ਪਰਿਸ਼ਦਾਂ ਅਤੇ 150 ਪੰਚਾਇਤ ਸਮਿਤੀਆਂ ਲਈ ਸਵੇਰ ਤੋਂ ਜਾਰੀ ਵੋਟਿੰਗ ਦਾ ਕੰਮ ਸਮਾਪਤ ਹੋ ਚੁੱਕਾ ਹੈ। ਦੱਸ ਦੇਈਏ ਕਿ ਸੂਬੇ ਭਰ 'ਚ 22 ਜ਼ਿਲਾ ਪਰਿਸ਼ਦਾਂ ਲਈ 354 ਅਤੇ 150 ਪੰਚਾਇਤ ਸਮਿਤੀਆਂ ਲਈ 2900 ਮੈਂਬਰ ਚੁਣੇ ਜਾਣੇ ਹਨ। ਇਨ੍ਹਾਂ ਚੋਣਾਂ ਦੀ ਪੋਲਿੰਗ ਪ੍ਰਕਿਰਿਆ ਬੈਲਟ ਪੇਪਰਾਂ ਰਾਹੀਂ ਹੋਈ, ਜਿਸ ਦਾ ਨਤੀਜਾ 22 ਸਤੰਬਰ ਨੂੰ ਐਲਾਨਿਆ ਜਾਵੇਗਾ। ਇਸ ਦੌਰਾਨ ਡੇਢ ਕਰੋੜ ਤੋਂ ਜ਼ਿਆਦਾ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਚੋਣਾਂ ਸਬੰਧੀ ਪੂਰੇ ਸੂਬੇ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ।
ਜ਼ਿਕਰਯੋਗ ਹੈ ਕਿ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੀਆਂ ਵੋਟਾਂ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਿਆ ਸੀ, ਜੋ ਕਿ ਸ਼ਾਮ ਦੇ 4 ਵਜੇ ਤੱਕ ਚੱਲਿਆ।  

10 ਵਜੇ ਤੱਕ ਹੋਏ ਇੰਨੇ ਫੀਸਦੀ ਵੋਟ

  10 ਵਜੇ ਤੱਕ ਦੀ ਵੋਟ 12 ਵਜੇ ਤੱਕ ਦੀ ਵੋਟ 2 ਵਜੇ ਤੱਕ ਦੀ ਵੋਟ
ਦੇਹਲੋਨ 11.50% 26.18% 39.70%
ਦੋਰਾਹਾ 12.35% 30.06% 45.07%
ਜਗਰਾਓ 12.00% 24.00% 37.91%
ਖੰਨਾ 8.76% 22.70% 37.62%
ਲੁਧਿਆਣਾ-1 9.74%   36.59%
ਲੁਧਿਆਣਾ-2 7.50% 27.04% 43.00%
ਮਾਛੀਵਾੜਾ 12.00% 29.41% 44.53%
ਮਲੋਟ 11.00% 26.71% 44.88%
ਪਕੋਵਾਲ 9.53% 22.91% 36.78%
ਰਾਏਕੋਟ 9.20% 23.31% 34.00%
ਸਮਰਾਲਾ 11.00% 28.24% 34.61%
ਸਿੱਧਵਾਂ ਬੈੱਟ 10.45% 31.22% 47.06%
ਸੁਧਰ 10.09% 24.61% 38.71%

 

     
ਕੁੱਲ 8.20% 19.21% 39.71%

12 ਵਜੇ ਤੱਕ ਹੋਏ ਇੰਨੇ ਫੀਸਦੀ ਵੋਟ

ਜੈਤੋ 27%
ਕੋਟਕਪੂਰਾ 27%
ਫਰੀਦਕੋਟ 25%
ਗੁਰਦਾਸਪੁਰ 26%
ਨਾਭਾ 35%
ਰੁੜਕਾ ਕਲਾਂ 28%
ਫਤਿਹਗੜ੍ਹ ਸਾਹਿਬ 35%
ਪਟਿਆਲਾ  34%
ਮੋਗਾ 25.49%
ਬੰਗਾ 34.64%
ਬਲਾਚੌਰ 23%
ਨਵਾਂਸ਼ਹਿਰ 31.37%

 


Related News