ਗੁਡ ਫਰਾਈਡੇ ''ਤੇ ਸ਼੍ਰੀਲੰਕਾ ''ਚ ਭਾਰੀ ਚੌਕਸੀ, ਚਰਚਾਂ ਦੇ ਆਲੇ-ਦੁਆਲੇ ਸੁਰੱਖਿਆ ਸਖ਼ਤ
Friday, Mar 29, 2024 - 03:56 PM (IST)
ਕੋਲੰਬੋ (ਭਾਸ਼ਾ): ਸ੍ਰੀਲੰਕਾ ਵਿਚ 'ਗੁੱਡ ਫਰਾਈਡੇ' ਮੌਕੇ ਚਰਚਾਂ ਦੇ ਆਲੇ-ਦੁਆਲੇ ਵਿਸ਼ੇਸ਼ ਚੌਕਸੀ ਰੱਖੀ ਜਾ ਰਹੀ ਹੈ ਅਤੇ ਦੇਸ਼ ਵਿਚ ਵੱਖ-ਵੱਖ ਥਾਵਾਂ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਬੁਲਾਰੇ ਨਿਹਾਲ ਥਲਦੁਵਾ ਨੇ ਦੱਸਿਆ ਕਿ 'ਗੁੱਡ ਫਰਾਈਡੇ' ਮੌਕੇ ਦੇਸ਼ ਭਰ 'ਚ 6,000 ਤੋਂ ਜ਼ਿਆਦਾ ਪੁਲਸ ਕਰਮਚਾਰੀ, 3,000 ਤੋਂ ਜ਼ਿਆਦਾ ਸਿਪਾਹੀ ਅਤੇ 400 ਤੋਂ ਜ਼ਿਆਦਾ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੇ ਮੈਂਬਰ ਤਾਇਨਾਤ ਕੀਤੇ ਗਏ ਹਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਬਾਲਟੀਮੋਰ ਪੁਲ ਦੇ ਪੁਨਰ ਨਿਰਮਾਣ ਲਈ 60 ਮਿਲੀਅਨ ਡਾਲਰ ਦੀ ਰਾਸ਼ੀ ਜਾਰੀ
ਉਨ੍ਹਾਂ ਕਿਹਾ, “ਅਸੀਂ 2,268 ਚਰਚਾਂ ਦੀ ਪਛਾਣ ਕੀਤੀ ਹੈ ਜਿੱਥੇ ਵਿਸ਼ੇਸ਼ ਸੁਰੱਖਿਆ ਲਈ ਗੁੱਡ ਫਰਾਈਡੇ ਦੀਆਂ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਹਨ।” ਪੁਲਸ ਨੇ ਚਰਚਾਂ ਦੇ ਆਲੇ-ਦੁਆਲੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਦੇਣ ਲਈ ਇੱਕ ਵਿਸ਼ੇਸ਼ ਹਾਟਲਾਈਨ ਸ਼ੁਰੂ ਕੀਤੀ ਹੈ। ਪੁਲਸ ਨੇ ਕਿਹਾ ਕਿ 2019 ਵਿੱਚ ਈਸਟਰ ਐਤਵਾਰ ਨੂੰ ਹੋਏ ਆਤਮਘਾਤੀ ਬੰਬ ਧਮਾਕੇ ਦੇ ਪੰਜ ਸਾਲ ਪੂਰੇ ਹੋਣ ਦੇ ਮੌਕੇ 'ਤੇ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ-36ਵੀਆਂ ਸਾਲਾਨਾ ਆਸਟ੍ਰੇਲੀਆਈ ਸਿੱਖ ਖੇਡਾਂ ਸ਼ਾਨਦਾਰ ਆਗਾਜ਼ ਨਾਲ ਹੋਈਆਂ ਸ਼ੁਰੂ (ਤਸਵੀਰਾਂ)
ਇਸ ਦੌਰਾਨ ਮੱਧ ਕੋਲੰਬੋ ਦੇ ਮਾਲੀਗਾਵਾਟਾ ਦੀ ਮੈਜਿਸਟ੍ਰੇਟ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੂੰ ਆਪਣਾ ਬਿਆਨ ਦਰਜ ਕਰਵਾਉਣ ਲਈ 4 ਅਪ੍ਰੈਲ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਪੁਲਸ ਦੀ ਸੀ.ਆਈ.ਡੀ ਸ਼ਾਖਾ ਨੇ 2019 ਦੇ ਈਸਟਰ ਸੰਡੇ ਬੰਬ ਹਮਲੇ ਦੌਰਾਨ ਜਨਤਕ ਟਿੱਪਣੀਆਂ ਬਾਰੇ ਪਿਛਲੇ ਹਫ਼ਤੇ ਦਰਜ ਕੀਤੇ ਸਿਰੀਸੇਨਾ ਦੇ ਬਿਆਨ ਬਾਰੇ ਅਦਾਲਤ ਨੂੰ ਸੂਚਿਤ ਕੀਤਾ ਸੀ। ਸਿਰੀਸੇਨਾ ਨੇ ਕਿਹਾ ਸੀ ਕਿ ਉਹ ਜਾਣਦੇ ਹਨ ਕਿ 2019 'ਚ ਈਸਟਰ ਐਤਵਾਰ ਨੂੰ ਧਮਾਕੇ ਕਿਸ ਨੇ ਕਰਵਾਏ ਸਨ। ਤਤਕਾਲੀ ਰਾਸ਼ਟਰਪਤੀ ਸਿਰੀਸੇਨਾ ਰੱਖਿਆ ਮੰਤਰਾਲੇ ਦਾ ਚਾਰਜ ਸੰਭਾਲ ਰਹੇ ਸਨ ਅਤੇ ਉਨ੍ਹਾਂ 'ਤੇ ਪਹਿਲਾਂ ਤੋਂ ਖੁਫੀਆ ਜਾਣਕਾਰੀ ਹੋਣ ਦੇ ਬਾਵਜੂਦ ਹਮਲਿਆਂ ਨੂੰ ਰੋਕਣ ਲਈ ਸਰਗਰਮ ਨਾ ਹੋਣ ਦਾ ਦੋਸ਼ ਲਗਾਇਆ ਗਿਆ ਸੀ। ਆਈ.ਐਸ.ਆਈ.ਐਸ. ਨਾਲ ਜੁੜੇ ਇੱਕ ਸਥਾਨਕ ਜਿਹਾਦੀ ਸੰਗਠਨ ਨੂੰ ਹਮਲਿਆਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।