ਬਠਿੰਡਾ 'ਚ ਅੰਗਹੀਣ ਤੇ ਬਜ਼ੁਰਗਾਂ ਨੇ ਵੋਟਾਂ ਲਈ ਦਿਖਾਇਆ ਉਤਸ਼ਾਹ, ਜਾਣੋ ਵੋਟ ਫ਼ੀਸਦੀ (ਤਸਵੀਰਾਂ)
Tuesday, Oct 15, 2024 - 04:32 PM (IST)
ਬਠਿੰਡਾ (ਵਿਜੇ) : ਬਠਿੰਡਾ 'ਚ ਲੋਕਾਂ ਵਲੋਂ ਪੋਲਿੰਗ ਬੂਥਾਂ 'ਤੇ ਜਾ ਕੇ ਵੋਟਾਂ ਪਾਈਆਂ ਗਈਆਂ। ਜ਼ਿਲ੍ਹੇ 'ਚ ਦੁਪਹਿਰ 2 ਵਜੇ ਤੱਕ 56.25 ਫ਼ੀਸਦੀ ਵੋਟਿੰਗ ਹੋਈ। ਇਸ ਦੌਰਾਨ ਦਿਵਿਆਂਗ ਅਤੇ ਬਜ਼ੁਰਗ ਲੋਕ ਵੀ ਵੋਟ ਪਾਉਣ ਲਈ ਪੋਲਿੰਗ ਬੂਥਾਂ 'ਤੇ ਪੁੱਜੇ।
ਪਿੰਡ ਮੀਆਂ ਬੂਥ ਨੰਬਰ-60 ਵਿਖੇ ਸਰਪੰਚੀ ਦੇ ਦਾਅਵੇਦਾਰ ਜਸਪਾਲ ਕੌਰ ਸੰਧੂ ਨੇ ਬਜ਼ੁਰਗ ਮਾਤਾ ਮਹਿੰਦਰ ਕੌਰ ਨੂੰ ਵ੍ਹੀਲ ਚੇਅਰ 'ਤੇ ਪੋਲਿੰਗ ਬੂਥ ਵਿਖੇ ਲਿਆਂਦਾ ਅਤੇ ਉਨ੍ਹਾਂ ਦੀ ਵੋਟ ਪੁਆਈ। ਇਸ ਤੋਂ ਇਲਾਵਾ ਪਿੰਡ ਦਿਓਨ ਵਿਖੇ ਬਜ਼ੁਰਗ ਔਰਤ ਨੂੰ ਕੁਰਸੀ 'ਤੇ ਬਿਠਾ ਕੇ ਵੋਟ ਪੁਆਉਣ ਲਈ ਉਨ੍ਹਾਂ ਦੇ ਰਿਸ਼ਤੇਦਾਰ ਲੈ ਕੇ ਆਏ।
ਇਹ ਵੀ ਪੜ੍ਹੋ : ਪੰਜਾਬੀਓ ਚੋਣਾਂ ਲਈ ਫਿਰ ਹੋ ਜਾਓ ਤਿਆਰ! ਅੱਜ ਹੋ ਸਕਦੈ ਤਾਰੀਖ਼ਾਂ ਦਾ ਐਲਾਨ
ਅੰਗਹੀਣ ਵੋਟਰਾਂ ਵਲੋਂ ਵੀ ਬੂਥ ਨੰਬਰ-60 ਵਿਖੇ ਬਲਕਰਨ ਸਿੰਘ ਆਪਣੀ ਵੋਟ ਪਾਉਣ ਲਈ ਟ੍ਰਾਈ ਸਾਈਕਲ 'ਤੇ ਪਹੁੰਚੇ। ਇਸ ਤੋਂ ਇਲਾਵਾ ਬਾਬਾ ਸੰਗੂ ਸਿੰਘ (82) ਨੇ ਪੋਲਿੰਗ ਬੂਥ ਨੰਬਰ-100 ਵਿਖੇ ਵੋਟ ਪਾਈ। ਪਿੰਡ ਮੀਆਂ ਵਿਖੇ 113 ਸਾਲਾ ਬਜ਼ੁਰਗ ਮਾਤਾ ਦਲੀਪ ਕੌਰ ਨੇ ਆਪਣੀ ਵੋਟ ਪਾਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8