IPS ਮਹਿਲਾ ਅਫਸਰ ਨੇ ਬਦਲਿਆ ਥਾਣੇ ਦਾ ਮਾਹੌਲ, ਮੁਲਾਜ਼ਮਾਂ ਨਾਲ ਖੇਡਿਆ ਮੈਚ
Sunday, Jun 17, 2018 - 12:27 PM (IST)
ਜਲੰਧਰ (ਸੁਧੀਰ)— ਇਥੋਂ ਦੇ ਥਾਣਾ ਨੰਬਰ ਇਕ 'ਚ ਅੱਜ ਉਸ ਸਮੇਂ ਕੁਝ ਵੱਖਰਾ ਹੀ ਮਾਹੌਲ ਦੇਖਣ ਨੂੰ ਮਿਲਿਆ, ਜਦੋਂ ਆਈ. ਪੀ. ਐੱਸ. ਮਹਿਲਾ ਨੇ ਪੁਲਸ ਮੁਲਾਜ਼ਮਾਂ ਦੇ ਨਾਲ ਮਿਲ ਕੇ ਵਾਲੀਬਾਲ ਦਾ ਮੈਚ ਖੇਡ ਕੇ ਖੂਬ ਆਨੰਦ ਮਾਨਿਆ। ਇਸ ਮੌਕੇ ਅਸ਼ਵਨੀ ਕੋਤਿਆਲ ਅੰਡਰ ਟ੍ਰੇਨਿੰਗ ਡਿਵੀਜ਼ਨ ਨੰਬਰ-1 ਨੇ ਦੱਸਿਆ ਕਿ ਮੁਲਾਜ਼ਮਾਂ ਨੂੰ ਤੰਦਰੁਰਤ ਰੱਖਣ ਅਤੇ ਉਨ੍ਹਾਂ ਨੂੰ ਖੁਸ਼ ਰੱਖਣ ਦੇ ਲਈ ਇਥੇ ਪੂਰੀ ਵਾਲੀਬਾਲ ਮੈਚ ਦੀ ਗਰਾਊਂਡ ਬਣਾ ਕੇ ਉਨ੍ਹਾਂ ਨਾਲ ਮੈਚ ਖੇਡਿਆ ਗਿਆ।

ਉਨ੍ਹਾਂ ਨੇ ਦੱਸਿਆ ਕਿ ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਇਸ ਨਾਲ ਪੁਲਸ ਮੁਲਾਜ਼ਮਾਂ ਦਾ ਮਨੋਬਲ ਵਧੇਗਾ ਅਤੇ ਖੇਡਾਂ ਖੇਡਣ ਦੇ ਨਾਲ ਉਹ ਤੰਦਰੁਸਤ ਰਹਿਣਗੇ। ਇਸ ਮੌਕੇ ਪੁਲਸ ਮੁਲਾਜ਼ਮਾਂ 'ਚ ਖੁਸ਼ੀ ਦੀ ਲਹਿਰ ਪਾਈ ਗਈ।
