'ਵਿਸ਼ਵਕਰਮਾ ਡੇਅ' ਤੇ ਪੰਜਾਬ ਸਰਕਾਰ ਨੇ ਦਿੱਤਾ ਲੋਕਾਂ ਨੂੰ 'ਤੋਹਫਾ'
Friday, Nov 02, 2018 - 12:36 PM (IST)

ਚੰਡੀਗੜ੍ਹ (ਜੱਸੋਵਾਲ) : ਪੰਜਾਬ ਸਰਕਾਰ ਵਲੋਂ ਦੀਵਾਲੀ ਤੋਂ ਅਗਲੇ ਦਿਨ ਮਤਲਬ ਕਿ ਵਿਸ਼ਵਕਰਮਾ ਡੇਅ 'ਤੇ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਸ਼ੁੱਕਰਵਾਰ ਸਵੇਰੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵਲੋਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਸ ਨੋਟੀਫਿਕੇਸ਼ਨ ਮੁਤਾਬਕ ਵਿਸ਼ਵਕਰਮਾ ਡੇਅ 'ਤੇ ਮਤਲਬ ਕਿ 8 ਨਵੰਬਰ ਦਿਨ ਵੀਰਵਾਰ ਨੂੰ ਪੰਜਾਬ ਸਰਕਾਰ ਦੇ ਸਾਰੇ ਸਕੂਲਾਂ, ਦਫਤਰਾਂ, ਬੋਰਡਾਂ ਅਤੇ ਨਿਗਮਾਂ 'ਚ ਰਾਖਵੀਂ ਛੁੱਟੀ ਦੀ ਬਜਾਏ ਗਜ਼ਟਿਡ ਛੁੱਟੀ ਘੋਸ਼ਿਤ ਕੀਤੀ ਗਈ ਹੈ।