ਵੀਜ਼ਾ ਸੈਂਟਰ ''ਚ ਤਨਖ਼ਾਹ ਲੈਣ ਗਈ ਕੁੜੀ ਦਾ ਬਾਊਂਸਰਾਂ ਨੇ ਭਰਾ ਸਣੇ ਚਾੜ੍ਹਿਆ ਕੁਟਾਪਾ, ਧੂਹ-ਧੂਹ ਖਿੱਚਿਆ (ਵੀਡੀਓ)

Friday, Jul 10, 2020 - 06:52 PM (IST)

ਫਗਵਾੜਾ/ਜਲੰਧਰ (ਸੋਨੂੰ)— ਫਗਵਾੜਾ ਸਥਿਤ ਵੀਜ਼ਾ ਸੈਂਟਰ 'ਚ ਕੰਮ ਕਰਦੀ ਇਕ ਲੜਕੀ ਨੂੰ ਆਪਣੀ ਤਨਖ਼ਾਹ ਮੰਗਣੀ ਉਸ ਸਮੇਂ ਮਹਿੰਗੀ ਪੈ ਗਈ ਜਦੋਂ ਉਥੋਂ ਦੇ ਬਾਊਂਸਰਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਸਿਰਫ ਇੰਨਾ ਹੀ ਨਹੀਂ ਸਗੋ ਉਸ ਦੇ ਭਰਾ ਦਾ ਵੀ ਕੁਟਾਪਾ ਚਾੜ੍ਹ ਦਿੱਤਾ ਗਿਆ। ਦਰਅਸਲ ਫਗਵਾੜਾ ਦੇ ਅਰੋੜਾ ਪ੍ਰਾਈਮ ਟਾਵਰ ਨੇੜੇ ਸਿੰਗਲਾ ਮਾਰਕਿਟ 'ਚ Visa 2.0 center  ਚਲਾਇਆ ਜਾ ਰਿਹਾ ਹੈ, ਜਿੱਥੇ ਕੰਚਨ ਨਾਂ ਦੀ ਇਕ ਲੜਕੀ ਕੰਮ ਕਰਦੀ ਹੈ।

ਇਹ ਵੀ ਪੜ੍ਹੋ: ਕਲਯੁਗੀ ਨੂੰਹ ਦੀ ਖ਼ੌਫਨਾਕ ਹਰਕਤ, ਭੈਣ ਤੇ ਆਪਣੇ ਦੋਸਤ ਨਾਲ ਮਿਲ ਕੇ ਕੀਤਾ ਸਹੁਰੇ ਦਾ ਕਤਲ

PunjabKesari


ਕੰਚਨ ਨੇ ਆਪਬੀਤੀ ਸੁਣਾਉਂਦੇ ਦੱਸਿਆ ਕਿ ਤਨਖ਼ਾਹ ਮੰਗਣ 'ਤੇ Visa 2.0 center ਦੇ ਮਾਲਕ ਅਮਿਤ ਸ਼ਰਮਾ ਨੇ ਆਪਣੇ ਦਫ਼ਤਰ ਰੱਖੇ ਸਕਿਓਰਿਟੀ ਗਾਰਡ ਤੋਂ ਉਸ ਦੇ ਨਾਲ ਦਫ਼ਤਰ ਦੇ ਅੰਦਰ ਹੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸੇ ਦੌਰਾਨ ਕੰਚਨ ਨੇ ਆਪਣੇ ਭਰਾ ਨੂੰ ਦਫ਼ਤਰ 'ਚ ਬੁਲਾਇਆ ਤਾਂ ਭਰਾ ਦੇ ਨਾਲ ਹੀ ਦਫ਼ਤਰ 'ਚ ਬਾਊਂਸਰਾਂ ਨੇ ਕੁੱਟਮਾਰ ਕਰ ਦਿੱਤੀ।
ਇਹ ਵੀ ਪੜ੍ਹੋ: ਜਲੰਧਰ ਲਈ ਰਾਹਤ ਭਰੀ ਖਬਰ, 558 ਲੋਕਾਂ ਦੀ ਰਿਪੋਰਟ ਆਈ ''ਕੋਰੋਨਾ ਨੈਗੇਟਿਵ''

PunjabKesari

ਇਸ ਦੌਰਾਨ ਉਸ ਦਾ ਭਰਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਮੌਕੇ 'ਤੇ ਉਸ ਨੂੰ ਇਲਾਜ ਦੇ ਲਈ ਫਗਵਾੜਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀ ਦੀ ਪਛਾਣ ਚੰਦਨ ਮੋਹਨ ਪੁੱਤਰ ਮੰਗਤ ਰਾਏ ਦੇ ਰੂਪ 'ਚ  ਹੋਈ ਹੈ। ਇਸ ਸਾਰੇ ਮਾਮਲੇ ਦੀ ਜਾਣਕਾਰੀ ਫਗਵਾੜਾ ਦੇ ਥਾਣਾ ਸਿਟੀ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਜ਼ਖ਼ਮੀ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਕੋਰੋਨਾ ਪਾਜ਼ੇਟਿਵ ਆਏ SSP ਮਾਹਲ ਨੇ ਅਵਤਾਰ ਹੈਨਰੀ ਦੀ ਬੇਟੀ ਦੇ ਵਿਆਹ ''ਚ ਕੀਤੀ ਸੀ ਸ਼ਿਰਕਤ, ਤਸਵੀਰ ਹੋਈ ਵਾਇਰਲ

ਕੁੱਟਮਾਰ ਦੀ ਵੀਡੀਓ ਵੀ ਹੋਈ ਵਾਇਰਲ
Visa 2.0 center ਦੇ ਅੰਦਰ ਲੜਕੀ ਅਤੇ ਉਸ ਦੇ ਭਰਾ ਨਾਲ ਕੀਤੀ ਗਈ ਕੁੱਟਮਾਰ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ 'ਚ ਸਾਫ ਦਿੱਸ ਰਿਹਾ ਹੈ ਕਿ ਕਿਵੇਂ ਸਕਿਓਰਿਟੀ ਗਾਰਡ ਲੜਕੀ ਅਤੇ ਉਸ ਦੇ ਭਰਾ ਨੂੰ ਬੁਰੀ ਤਰ੍ਹਾਂ ਨਾਲ ਕੁੱਟਦੇ ਹਨ। ਇਸ ਨੂੰ ਵੇਖ ਕੇ ਸਾਫ ਪਤਾ ਲੱਗਦਾ ਹੈ ਕਿ Visa 2.0 center ਦੇ ਅੰਦਰ ਕਿਵੇਂ ਗੁੰਡਾਗਰਦੀ ਕੀਤੀ ਗਈ ਹੈ। ਇਸ ਸਬੰਧੀ ਥਾਣਾ ਸਿਟੀ ਦੇ ਏ.ਐੱਸ.ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਸ ਦਾ ਭਰਾ ਉਸ ਨੂੰ ਛੁਡਾਉਣ ਲਈ ਆਇਆ ਤਾਂ ਉਸ ਦੇ ਨਾਲ ਹੀ ਕੁੱਟਮਾਰ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ ’ਚ ਵਧੀ ‘ਕੋਰੋਨਾ’ ਪੀੜਤਾਂ ਦੀ ਗਿਣਤੀ, 49 ਨਵੇਂ ਮਾਮਲੇ ਮਿਲੇ


author

shivani attri

Content Editor

Related News