'ਡੀਜ਼ਲ ਵਾਲੇ ਪਰੌਂਠੇ' ਦੀ ਵੀਡੀਓ ਵਾਇਰਲ ਹੋਣ ਮਗਰੋਂ ਕੈਮਰੇ ਮੂਹਰੇ ਆਇਆ ਢਾਬੇ ਦਾ ਮਾਲਕ, ਦੱਸੀ ਸਾਰੀ ਗੱਲ (ਵੀਡੀਓ)
Wednesday, May 15, 2024 - 03:14 PM (IST)
ਚੰਡੀਗੜ੍ਹ (ਵੈੱਬ ਡੈਸਕ): ਕੁਝ ਦਿਨ ਤੋਂ ਚੰਡੀਗੜ੍ਹ ਦੇ ਇਕ ਢਾਬੇ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਵਿਅਕਤੀ ਕਹਿ ਰਿਹਾ ਹੈ ਕਿ ਇੱਥੇ 'ਡੀਜ਼ਲ ਪਰੌਂਠੇ' ਬਣਾਏ ਜਾਂਦੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ। ਇਸ ਮਗਰੋਂ ਹੁਣ ਉਕਤ ਢਾਬੇ ਦਾ ਮਾਲਕ ਕੈਮਰੇ ਮੂਹਰੇ ਆਇਆ ਹੈ।
ਇਹ ਖ਼ਬਰ ਵੀ ਪੜ੍ਹੋ - ਨੌਕਰੀ ਦੀ ਭਾਲ਼ 'ਚ ਹਰਿਆਣੇ ਗਈਆਂ ਪੰਜਾਬ ਦੀਆਂ 3 ਕੁੜੀਆਂ ਨਾਲ ਵਾਪਰੀ ਰੂਹ ਕੰਬਾਊ ਘਟਨਾ
ਢਾਬੇ ਦੀ ਮਾਲਕ ਚੰਨੀ ਸਿੰਘ ਨੇ ਕਿਹਾ ਹੈ ਕਿ 'ਡੀਜ਼ਲ ਪਰੌਂਠੇ' ਜਿਹੀ ਕੋਈ ਚੀਜ਼ ਨਹੀਂ ਹੈ। ਨਾ ਤਾਂ ਉਹ ਡੀਜ਼ਲ ਵਾਲੇ ਪਰੌਂਠੇ ਬਣਾਉਂਦੇ ਹਨ ਤੇ ਨਾ ਹੀ ਇੱਥੇ ਅਜਿਹੇ ਕੋਈ ਪਰੌਂਠੇ ਵੇਚੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਕ ਫ਼ੂਡ ਬਲਾਗਰ ਨੇ ਮਜ਼ਾਕ ਵਿਚ ਇਹ ਵੀਡੀਓ ਬਣਾਈ ਸੀ। ਉਸ ਨੇ ਸਿਰਫ਼ ਇਸ ਨੂੰ 'ਡੀਜ਼ਲ ਪਰੌਂਠੇ' ਦਾ ਟਾੀਟਲ ਦਿੱਤਾ ਸੀ। ਇਹ ਤਾਂ ਹਰ ਕੋਈ ਸਮਝ ਸਕਦਾ ਹੈ ਕਿ ਕੋਈ ਵੀ ਨਾ ਤਾਂ ਕੋਈ ਡੀਜ਼ਲ ਨਾਲ ਪਰੌਂਠੇ ਬਣਾਵੇਗਾ ਤੇ ਨਾ ਹੀ ਕੋਈ ਅਜਿਹੇ ਪਰੌਂਠੇ ਖਾਵੇਗਾ।
ਇਹ ਖ਼ਬਰ ਵੀ ਪੜ੍ਹੋ - ਭਲਕੇ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ, CM ਮਾਨ ਨਾਲ ਕੱਢਣਗੇ ਵੱਡਾ ਰੋਡ ਸ਼ੋਅ
ਚੰਨੀ ਸਿੰਘ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਨਹੀਂ ਸੀ ਪਤਾ ਕਿ ਵੀਡੀਓ ਵਾਇਰਲ ਹੋ ਰਹੀ ਹੈ, ਮੈਨੂੰ ਬੀਤੇ ਦਿਨੀਂ ਹੀ ਇਸ ਦਾ ਪਤਾ ਲੱਗਿਆ। ਉਕਤ ਬਲਾਗਰ ਨੇ ਵੀ ਇਹ ਵੀਡੀਓ ਡਿਲੀਟ ਕਰ ਦਿੱਤੀ ਹੈ ਤੇ ਲੋਕਾਂ ਤੋਂ ਮੁਆਫ਼ੀ ਵੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਅਸੀਂ ਇੱਥੋਂ ਲੰਗਰ ਵੀ ਸਪਲਾਈ ਕਰਦੇ ਹਾਂ, ਅਸੀਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਕਰ ਸਕਦੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8