ਸ਼ਰਾਬੀ ਬਰਾਤੀਆਂ ਵਲੋਂ ਲਾਇਸੰਸੀ ਹਥਿਆਰਾਂ ਨਾਲ ਫਾਇਰਿੰਗ ਕਰਨ ਦਾ ਦੌਰ ਹੋਇਆ ਸ਼ੁਰੂ

Sunday, Dec 03, 2017 - 05:43 AM (IST)

ਸ਼ਰਾਬੀ ਬਰਾਤੀਆਂ ਵਲੋਂ ਲਾਇਸੰਸੀ ਹਥਿਆਰਾਂ ਨਾਲ ਫਾਇਰਿੰਗ ਕਰਨ ਦਾ ਦੌਰ ਹੋਇਆ ਸ਼ੁਰੂ

ਕਪੂਰਥਲਾ, (ਭੂਸ਼ਣ)- ਵਿਆਹਾਂ ਦੇ ਸੀਜ਼ਨ ਆਉਂਦੇ ਹੀ ਜ਼ਿਲੇ ਦੇ ਕਈ ਮੈਰਿਜ ਪੈਲੇਸਾਂ ਵਿਚ ਇਕ ਵਾਰ ਫਿਰ ਤੋਂ ਸ਼ਰਾਬ ਦੇ ਨਸ਼ੇ ਵਿਚ ਚੂਰ ਬਰਾਤੀਆਂ ਵਲੋਂ ਲਾਇਸੰਸੀ ਹਥਿਆਰਾਂ ਨਾਲ ਹਵਾ 'ਚ ਫਾਇਰਿੰਗ ਕਰਨ ਦਾ ਦੌਰ ਤੇਜ਼ ਹੋ ਗਿਆ ਹੈ। ਜਿਸ ਕਾਰਨ ਇਕ ਵਾਰ ਫਿਰ ਤੋਂ ਜਾਨੀ ਨੁਕਸਾਨ ਹੋਣ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਉਥੇ ਹੀ ਪੈਲੇਸ ਮਾਲਕਾਂ 'ਚ ਵੀ ਭਾਰੀ ਦਹਿਸ਼ਤ ਫੈਲ ਗਈ ਹੈ। ਹਾਲਾਂਕਿ ਜ਼ਿਲਾ ਪੁਲਸ ਵਿਆਹ ਸਮਾਗਮ ਦੌਰਾਨ ਹਵਾ 'ਚ ਫਾਇਰ ਕਰਨ ਨੂੰ ਲੈ ਕੇ ਕਈ ਵਿਅਕਤੀਆਂ ਨੂੰ ਨਾਮਜ਼ਦ ਕਰ ਚੁੱਕੀ ਹੈ ।  
ਕਈ ਲੋਕ ਸ਼ਾਨ ਸਮਝਦੇ ਹਨ ਵਿਆਹ ਸਮਾਗਮਾਂ 'ਚ ਫਾਇਰਿੰਗ ਕਰਨਾ : ਵਿਆਹ ਸਮਾਗਮਾਂ ਦੌਰਾਨ ਜ਼ਿਲਾ ਸਮੇਤ ਸੂਬੇ ਦੇ ਵੱਡੀ ਗਿਣਤੀ 'ਚ ਵਿਆਹ ਪੈਲੇਸਾਂ 'ਚ ਅਜਿਹੇ ਵਿਗੜੇ ਹੋਏ ਲੋਕ ਹਵਾ 'ਚ ਫਾਇਰਿੰਗ ਕਰਨੀ ਆਪਣੀ ਸ਼ਾਨ ਸਮਝਦੇ ਹਨ। ਜੋ ਆਪਣੇ ਲਾਇਸੰਸੀ ਹਥਿਆਰ ਲਹਿਰਾਉਂਦੇ ਹੋਏ ਅਕਸਰ ਸ਼ਰਾਬ ਦੇ ਨਸ਼ੇ 'ਚ ਚੂਰ ਡੀ. ਜੇ. 'ਤੇ ਨੱਚਣ ਦੇ ਦੌਰਾਨ ਹਵਾ 'ਚ ਅਣਗਣਿਤ ਫਾਇਰ ਕਰ ਦਿੰਦੇ ਹਨ। ਜਿਸਦੇ ਦੌਰਾਨ ਜਿਥੇ ਬੀਤੇ 2 ਦਹਾਕਿਆਂ ਦੌਰਾਨ ਸੂਬੇ ਦੇ ਕਈ ਥਾਣਾ ਖੇਤਰਾਂ 'ਚ ਕਈ ਮਾਸੂਮ ਲੋਕਾਂ ਦੀਆ ਜਾਨਾਂ ਜਾ ਚੁੱਕੀਆਂ ਹਨ, ਉਥੇ ਹੀ ਡੀ. ਜੇ. 'ਚ ਕੰਮ ਕਰਨ ਵਾਲੇ ਕੁਝ ਲੋਕ ਵੀ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ ।  


Related News