ਟ੍ਰੈਫਿਕ ਨਿਯਮਾਂ ਦੀ ਉਲੰਘਣਾ ’ਤੇ ਲੱਗੇਗਾ ਭਾਰੀ ਜੁਰਮਾਨਾ, ਭੁਗਤਣੀ ਪੈ ਸਕਦੀ ਹੈ ਇਹ ਅਨੋਖੀ ਸਜ਼ਾ

Friday, Mar 17, 2023 - 05:45 PM (IST)

ਟ੍ਰੈਫਿਕ ਨਿਯਮਾਂ ਦੀ ਉਲੰਘਣਾ ’ਤੇ ਲੱਗੇਗਾ ਭਾਰੀ ਜੁਰਮਾਨਾ, ਭੁਗਤਣੀ ਪੈ ਸਕਦੀ ਹੈ ਇਹ ਅਨੋਖੀ ਸਜ਼ਾ

ਮਾਲੇਰਕੋਟਲਾ (ਸ਼ਹਾਬੂਦੀਨ) : ਜੇਕਰ ਤੁਸੀਂ ਡਰਾਈਵਿੰਗ ਕਰਦੇ ਸਮੇਂ ਫੋਨ ਦੀ ਵਰਤੋਂ ਕਰਦੇ ਹੋ, ਜਾਂ ਫਿਰ ਰੈੱਡ ਲਾਈਟ ਕਰਾਸ ਕਰ ਜਾਂਦੇ ਹੋ ਤਾਂ ਹੁਣ ਇਸ ਗ਼ਲਤੀ ਦਾ ਤੁਹਾਨੂੰ  ਖਮਿਆਜ਼ਾ ਭੁਗਤਣਾ ਪਵੇਗਾ। ਦਰਅਸਲ ਪੰਜਾਬ ਸਰਕਾਰ ਨੇ ਕੁਝ ਮਹੀਨੇ ਪਹਿਲਾਂ ਟ੍ਰੈਫਿਕ ਨਿਯਮਾਂ ਨੂੰ ਸਖ਼ਤ ਬਣਾਉਂਦੇ ਹੋਏ ਜੁਰਮਾਨੇ ’ਚ ਵੀ ਬਦਲਾਅ ਕੀਤੇ ਜਾਣ ਦਾ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਜਿਸ ਮੁਤਾਬਕ ਜੁਰਮਾਨੇ ਤੋਂ ਇਲਾਵਾ ਕੁਝ ਹੋਰ ਸ਼ਰਤਾਂ ਵੀ ਲਾਈਆਂ ਗਈਆਂ ਹਨ। 

ਇਹ ਵੀ ਪੜ੍ਹੋ : ਪੰਜਾਬੀਆਂ ਨਾਲ ਕੀਤਾ ਇਕ ਹੋਰ ਵਾਅਦਾ ਪੂਰਾ ਕਰਨ ਜਾ ਰਹੀ ਹੈ ਮਾਨ ਸਰਕਾਰ

ਨਿਯਮਾਂ ਮੁਤਾਬਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 9ਵੀਂ, 10ਵੀਂ, 11ਵੀਂ, 12ਵੀਂ ਦੇ ਵਿਦਿਆਰਥੀਆਂ ਨੂੰ ਸਕੂਲ 'ਚ ਜਾ ਕੇ 2 ਘੰਟੇ ਟ੍ਰੈਫਿਕ ਨਿਯਮ ਪੜ੍ਹਨੇ ਹੋਣਗੇ। ਲੈਕਚਰ ਪੂਰਾ ਕਰਨ ’ਤੇ ਅਧਿਕਾਰੀ ਵੱਲੋਂ ਸਰਟੀਫ਼ਿਕੇਟ ਦਿੱਤਾ ਜਾਵੇਗਾ। ਹੁਣ ਜਿਥੇ ਟ੍ਰੈਫਿਕ ਨਿਯਮ ਤੋੜਣ ਦੀ ਇਕ ਗ਼ਲਤੀ ਹਜ਼ਾਰਾਂ ਰੁਪਏ ’ਚ ਪਵੇਗੀ ਉਥੇ ਹੀ ਜੁਰਮਾਨੇ ਦੇ ਨਾਲ ਸਕੂਲ ’ਚ ਜਾ ਕੇ ਪਾਠ ਪੜ੍ਹਨ ਤੋਂ ਇਲਾਵਾ ਹਸਪਤਾਲ ’ਚ ਜਾ ਕੇ 2 ਘੰਟੇ ਮਰੀਜ਼ਾਂ ਦੀ ਸੇਵਾ ਵੀ ਕਰਨੀ ਪੈ ਸਕਦੀ ਹੈ ਅਤੇ ਬਲੱਡ ਬੈਂਕ 'ਚ ਜਾ ਕੇ ਇੱਕ ਯੂਨਿਟ ਖ਼ੂਨਦਾਨ ਵੀ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ : 28 ਲੱਖ ਖ਼ਰਚ ਵਿਦੇਸ਼ ਭੇਜੀ ਪਤਨੀ, ਜਦੋਂ ਪਤੀ ਪੁੱਜਾ ਕੈਨੇਡਾ ਤਾਂ ਸੱਚ ਜਾਣ ਰਹਿ ਗਿਆ ਹੱਕਾ-ਬੱਕਾ

ਇਹ ਅਨੋਖੀ ਕਿਸਮ ਦੀ ਸਜ਼ਾ ਭੁਗਤਣ ਵਾਲੇ ਇਕ ਟੈਕਸੀ ਡਰਾਈਵਰ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਅਧੀਨ ਪੈਂਦੇ ਇੱਕ ਖੇਤਰ 'ਚ ਪੁਲਸ ਨੇ ਜਿਥੇ ਉਸਦਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦਾ ਚਲਾਨ ਕੀਤਾ ਉਥੇ ਹੀ ਉਸਨੂੰ ਇੱਕ ਹਸਪਤਾਲ 'ਚ ਕਰੀਬ ਅੱਧਾ ਦਿਨ ਮਰੀਜ਼ਾਂ ਦੀ ਸੇਵਾ ਕਰਨ ਦੀ ਸਜ਼ਾ ਵੀ ਭੁਗਤਣੀ ਪਈ। ਅੱਜ ਕੱਲ੍ਹ ਲੋਕਾਂ 'ਚ ਇਸ ਅਨੋਖੀ ਕਿਸਮ ਦੀ ਸਜ਼ਾ ਦੇ ਕਾਫ਼ੀ ਚਰਚੇ ਹੋਣ ਲੱਗੇ ਹਨ, ਇਥੋਂ ਤੱਕ ਕਿ ਇਸ ਅਨੋਖੀ ਸਜ਼ਾ ਤੋਂ ਡਰਦੇ ਕਈ ਲੋਕ ਤਾਂ ਇੱਕ-ਦੂਜੇ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾ ਕਰਨ ਦੀਆਂ ਨਸੀਹਤਾਂ ਦਿੰਦੇ ਵੀ ਦੇਖੇ ਗਏ।

ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਨੇ ਪ੍ਰਾਈਵੇਟ ਸਕੂਲਾਂ ਨੂੰ ਜਾਰੀ ਕੀਤਾ ਪੱਤਰ, ਇਨ੍ਹਾਂ ਨਿਯਮਾਂ ਦੀ ਉਲੰਘਣਾ 'ਤੇ ਰੱਦ ਹੋਵੇਗੀ ਮਾਨਤਾ

ਤੈਅ ਸਪੀਡ ਤੋਂ ਤੇਜ਼ ਗੱਡੀ ਚਲਾਉਣ ’ਤੇ ਜੁਰਮਾਨਾ

ਪਹਿਲੀ ਵਾਰ ਨਿਰਧਾਰਤ ਗਤੀ ਤੋਂ ਤੇਜ਼ ਵਾਹਨ ਚਲਾਉਣ 'ਤੇ ਇੱਕ ਹਜ਼ਾਰ ਰੁਪਏ ਜੁੁੁੁੁੁੁਰਮਾਨਾ ਦੇ ਨਾਲ ਤਿੰਨ ਮਹੀਨੇ ਲਈ  ਡਰਾਈਵਿੰਗ ਲਾਇਸੈਂਸ ਰੱਦ ਕੀਤਾ ਜਾਵੇਗਾ। ਦੂਜੀ ਵਾਰ ਇਹ ਗ਼ਲਤੀ ਕਰਨ 'ਤੇ 2 ਹਜ਼ਾਰ ਰੁਪਏ ਜੁਰਮਾਨੇ ਦੇ ਨਾਲ ਤਿੰਨ ਮਹੀਨੇ ਲਈ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ। ਐਨਾ ਹੀ ਨਹੀਂ ਚਲਾਨ ਦੇ ਬਾਅਦ ਟਰਾਂਸਪੋਰਟ ਅਥਾਰਟੀ ਵੱਲੋਂ ਰਿਫੈਸ਼ਰਸ ਕੋਰਸ ਵੀ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ : ਮਲੋਟ ਵਿਖੇ ਵਿਆਹ ਦੇ ਰੰਗ 'ਚ ਪਿਆ ਭੰਗ, ਚੂੜਾ ਪਾ ਕੇ ਬਰਾਤ ਉਡੀਕਦੀ ਰਹੀ ਕੁੜੀ, ਮੁੰਡਾ ਘਰੋਂ ਗਾਇਬ

ਡਰਾਈਵਿੰਗ ਕਰਨ ਸਮੇਂ ਮੋਬਾਇਲ ਦੀ ਵਰਤੋਂ ਕਰਨ 'ਤੇ ਜੁਰਮਾਨਾ

ਜੇਕਰ ਤੁਸੀਂ ਡਰਾਈਵਿੰਗ ਕਰਦੇ ਸਮੇਂ ਮੋਬਾਇਲ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਪਹਿਲੀ ਵਾਰ ਪੰਜ ਹਜ਼ਾਰ ਰੁਪਏ ਜੁਰਮਾਨਾ ਅਤੇ ਦੂਜੀ ਵਾਰ 10 ਹਜ਼ਾਰ ਰੁਪਏ ਜੁਰਮਾਨਾ, ਦੋਵੇਂ ਵਾਰ ਤਿੰਨ ਮਹੀਨੇ ਲਈ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ।

ਗੱਡੀ ਓਵਰਲੋਡ ਚਲਾਉਣ ਵਾਲੇ ਵੀ ਹੋ ਜਾਓ ਸਾਵਧਾਨ

ਓਵਰਲੋਡ ਵਾਹਨ ਚਲਾਉਣ ਅਤੇ ਯਾਤਰੀਆਂ ਨੂੰ ਭਾਰ ਢੋਣ ਵਾਲੇ ਵਾਹਨਾਂ 'ਚ ਯਾਤਰਾ ਕਰਾਉਣ 'ਤੇ 20 ਹਜ਼ਾਰ ਰੁਪਏ ਜੁਰਮਾਨਾ ਲੱਗੇਗਾ। 2 ਹਜ਼ਾਰ ਰੁਪਏ ਸਾਮਾਨ ਦੇ ਹਿਸਾਬ ਨਾਲ ਵਾਧੂ ਟਨ ਦਾ ਜੁਰਮਾਨਾ ਵਸੂਲਿਆ ਜਾਵੇਗਾ ਅਤੇ ਤਿੰਨ ਮਹੀਨੇ ਲਈ ਲਾਇਸੈਂਸ ਰੱਦ ਕੀਤਾ ਜਾਵੇਗਾ। ਇਸਦੇ ਨਾਲ ਹੀ ਦੋ ਪਹੀਆ ਵਾਹਨ 'ਤੇ ਦੋ ਤੋਂ ਵੱਧ ਸਵਾਰੀਆਂ ਨੂੰ ਬਿਠਾਉਣ 'ਤੇ ਪਹਿਲੀ ਵਾਰ ਇੱਕ ਹਜ਼ਾਰ ਰੁਪਏ, ਦੂਜੀ ਵਾਰ ਦੋ ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਦੋਵੇਂ ਵਾਰ ਹੀ ਤਿੰਨ ਮਹੀਨੇ ਲਈ ਲਾਇਸੈਂਸ ਰੱਦ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਹੋਲੇ ਮਹੱਲੇ ਮੌਕੇ ਹੁੱਲੜਬਾਜ਼ੀ ਨੂੰ ਠੱਲ੍ਹ ਪਾਉਣ ਲਈ ਨਿਹੰਗ ਸਿੰਘ ਜਥੇਬੰਦੀਆਂ ਨੇ ਲਿਆ ਵੱਡਾ ਫ਼ੈਸਲਾ

ਸ਼ਰਾਬ ਪੀ ਕੇ ਵਾਹਨ ਚਲਾਉਣ ’ਤੇ ਜੁਰਮਾਨਾ

ਜੇਕਰ ਤੁਸੀਂ ਡਰਾਈਵਿੰਗ ਕਰਦੇ ਸਮੇਂ ਨਸ਼ੇ 'ਚ ਹੋਏ ਤਾਂ ਪਹਿਲੀ ਵਾਰ ਤੁਹਾਨੂੰ 5 ਹਜ਼ਾਰ ਰੁਪਏ ਜੁਰਮਾਨਾ ਅਤੇ ਇਸ ਦੇ ਨਾਲ ਹੀ ਤਿੰਨ ਮਹੀਨੇ ਲਈ ਲਾਇਸੈਂਸ ਰੱਦ ਕੀਤਾ ਜਾਵੇਗਾ। ਦੂਜੀ ਵਾਰ 10 ਹਜ਼ਾਰ ਰੁਪਏ ਜੁਰਮਾਨੇ ਦੇ ਨਾਲ ਤਿੰਨ ਮਹੀਨੇ ਲਈ ਲਾਇਸੈਂਸ ਰੱਦ ਕੀਤਾ ਜਾਵੇਗਾ।

ਰੈਡ ਲਾਈਟ ਜੰਪ ਕਰਨ 'ਤੇ ਹੋਵੇਗਾ ਜੁਰਮਾਨਾ

ਜੇਕਰ ਤੁਸੀਂ ਰੈੱਡ ਲਾਈਟ ਜੰਪ ਕਰਦੇ ਹੋ ਤਾਂ ਪਹਿਲੀ ਵਾਰ ਹਜ਼ਾਰ ਰੁਪਏ ਜੁਰਮਾਨਾ, ਦੂਜੀ ਵਾਰ 2 ਹਜ਼ਾਰ ਰੁਪਏ ਜੁਰਮਾਨਾ ਅਤੇ ਤਿੰਨ ਮਹੀਨੇ ਲਈ ਲਾਇਸੈਂਸ ਰੱਦ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਗਿਰਜਾਘਰ ਅਤੇ ਘੱਟਗਿਣਤੀ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ’ਚ ਐਫੀਡੇਵਿਟ ਦਾਖ਼ਲ

ਨੋਟ  : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News