ਵਿਨੇ ਜਲੰਧਰੀ ਨੇ ਇਕ ਲੱਖ ਰੁਪਏ ਲੈ ਕੇ ਦਿੱਤੀ ਸੀ ਟਿਕਟ : ਕੇਵਲ ਸਿੰਘ

11/09/2017 5:16:46 AM

ਜਲੰਧਰ  (ਕਮਲੇਸ਼) — ਸ਼ਿਵ ਸੈਨਾ ਹਿੰਦੋਸਤਾਨ ਦੇ ਮੈਂਬਰ ਵਿਨੇ ਜਲੰਧਰੀ 'ਤੇ ਅੰਮ੍ਰਿਤ ਵਿਹਾਰ ਵਾਸੀ ਕੇਵਲ ਸਿੰਘ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਵਿਨੇ ਜਲੰਧਰੀ ਨੇ ਇਕ ਲੱਖ ਰੁਪਏ ਲੈ ਕੇ ਵਿਧਾਨ ਸਭਾ ਹਲਕਾ ਜਲੰਧਰ ਉੱਤਰੀ ਤੋਂ ਟਿਕਟ ਦਿੱਤੀ ਸੀ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਕ ਲੱਖ ਰੁਪਏ ਲੈਣ ਤੋਂ ਬਾਅਦ ਵੀ ਵਿਨੇ ਜਲੰਧਰੀ ਉਨ੍ਹਾਂ ਕੋਲੋਂ ਹਰ ਰੋਜ਼ ਗੱਲ-ਗੱਲ 'ਤੇ ਹੋਰ ਪੈਸਿਆਂ ਦੀ ਮੰਗ ਕਰਨ ਲੱਗੇ। ਕਦੇ ਧਾਰਮਕ ਥਾਵਾਂ 'ਤੇ ਚੀਜ਼ਾਂ ਪਹੁੰਚਾਉਣ ਅਤੇ ਕਦੇ ਗਰੀਬਾਂ ਦੀ ਮਦਦ ਕਰਨ ਦੇ ਨਾਂ 'ਤੇ ਉਨ੍ਹਾਂ ਕੋਲੋਂ ਪੈਸੇ ਵਸੂਲਣ ਲੱਗੇ। ਇਸ ਤੋਂ ਬਾਅਦ ਵਿਨੇ ਜਲੰਧਰੀ ਨੇ ਉਨ੍ਹਾਂ ਨੂੰ ਇਹ ਕਹਿ ਕੇ ਵੀ ਬਲੈਕਮੇਲ ਕੀਤਾ ਕਿ ਜੇ ਉਹ ਚੋਣ ਵਿਚ ਕਿਸੇ ਉਮੀਦਵਾਰ ਦੇ ਹੱਕ ਵਿਚ ਬੈਠ ਜਾਂਦੇ ਹਨ ਤਾਂ ਉਨ੍ਹਾਂ ਨੂੰ ਪਾਰਟੀ ਨੂੰ 50 ਲੱਖ ਰੁਪਏ ਦੇਣੇ ਹੋਣਗੇ।
ਕੇਵਲ ਸਿੰਘ ਨੇ ਦੱਸਿਆ ਕਿ ਵਿਨੇ ਜਲੰਧਰੀ ਦੀ ਬਲੈਕਮੇਲਿੰਗ ਤੋਂ ਤੰਗ ਆ ਕੇ ਉਨ੍ਹਾਂ ਪੁਲਸ ਕੋਲ ਉਸ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਪਰ ਕੋਈ ਕਰਵਾਈ ਨਹੀਂ ਹੋਈ। ਇਸ ਬਾਰੇ ਉਨ੍ਹਾਂ ਪਾਰਟੀ ਦੇ ਪ੍ਰਧਾਨ ਪਵਨ ਗੁਪਤਾ ਨੂੰ ਵੀ ਜਾਣੂ ਕਰਵਾਇਆ। ਪਵਨ ਗੁਪਤਾ ਨੇ ਮੈਨੂੰ ਅਤੇ ਵਿਨੇ ਜਲੰਧਰੀ ਨੂੰ ਆਪਸ ਵਿਚ ਸਮਝੌਤਾ ਕਰਨ ਲਈ ਰਾਜ਼ੀ ਕੀਤਾ। ਇਸ ਪਿੱਛੋਂ ਇਹ ਤੈਅ ਹੋਇਆ ਕਿ ਵਿਨੇ ਜਲੰਧਰੀ ਹਰ ਮਹੀਨੇ ਮੈਨੂੰ  15 ਹਜ਼ਾਰ ਰੁਪਏ ਦੇਵੇਗਾ।
ਕੇਵਲ ਸਿੰਘ ਨੇ ਦੱਸਿਆ ਕਿ ਵਿਨੇ ਜਲੰਧਰੀ ਨੇ ਮੈਨੂੰ 15 ਹਜ਼ਾਰ ਰੁਪਏ ਦਾ ਇਕ ਚੈੱਕ ਦਿੱਤਾ। ਉਸ ਤੋਂ ਬਾਅਦ ਉਸਨੇ ਮੇਰਾ ਫੋਨ ਹੀ ਚੁੱਕਣਾ ਬੰਦ ਕਰ ਦਿੱਤਾ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ। ਮੈਂ ਸਮਾਜ ਵਿਚ ਇਹ ਜਾਗਰੂਕਤਾ ਲਿਆਉਣੀ ਚਾਹੁੰਦਾ ਹਾਂ ਕਿ ਵਿਨੇ ਜਲੰਧਰੀ ਵਰਗੇ ਧੋਖੇਬਾਜ਼ ਆਗੂਆਂ ਤੋਂ ਲੋਕ ਬਚ ਕੇ ਰਹਿਣ।


Related News