NRIs ਦੀ ਮਦਦ ਸਦਕਾ ਜਲੰਧਰ ਦਾ ਇਹ ਪਿੰਡ ਬਣਿਆ ਮਾਡਰਨ (ਤਸਵੀਰਾਂ)

Wednesday, Feb 05, 2020 - 11:12 AM (IST)

ਜਲੰਧਰ (ਸੋਨੂੰ)— ਜਲੰਧਰ ਸ਼ਹਿਰ ਦੇ ਵਾਰਡ ਨੰਬਰ-2 ਨਾਲ ਲੱਗਦੇ ਰੰਧਾਵਾ ਮੰਸਦਾ ਪਿੰਡ ਦੇ ਲੋਕਾਂ ਨੇ ਨਵੀਂ ਮਿਸਾਲ ਪੇਸ਼ ਕੀਤੀ ਹੈ। ਸਿਟੀ ਦੇ ਇੰਡਸਟ੍ਰੀਅਲ ਪਾਕੇਟ ਦੇ ਵਿੱਚ ਪੈਂਦੇ 12 ਹਜ਼ਾਰ ਦੀ ਆਬਾਦੀ ਵਾਲੇ ਸਾਰੇ ਪਿੰਡ ਨੂੰ ਵਿਦੇਸ਼ 'ਚ ਵਸੇ ਪੰਜਾਬੀਆਂ ਦੀ ਮਦਦ ਨਾਲ ਫੇਸ ਡਿਟੈਕਸ਼ਨ ਕੈਮਰਿਆਂ ਨਾਲ ਕਵਰ ਕੀਤਾ ਗਿਆ ਹੈ। ਪਿੰਡ ਦੇ ਸਾਰੇ ਰਸਤਿਆਂ 'ਚ 50 ਸੀ. ਸੀ. ਟੀ. ਵੀ. ਕਮੈਰੇ ਲਗਾਏ ਗਏ ਹਨ। ਇਸ ਦੇ ਕੰਟਰੋਲ ਰੂਮ 'ਚ ਵਾਰੀ-ਵਾਰੀ ਨਾਲ ਪਿੰਡ ਦੇ ਨੌਜਵਾਨ ਬੈਠਦੇ ਹਨ। ਇਸੇ ਲਈ ਹੁਣ ਠੀਕਰੀ ਪਹਿਰਾ ਲਗਾਉਣਾ ਵੀ ਬੰਦ ਕਰ ਦਿੱਤਾ ਗਿਆ ਹੈ

ਐੱਨ. ਆਰ. ਆਈ. ਘਰਾਂ ਨੂੰ ਬਣਾਇਆ ਜਾਂਦਾ ਸੀ ਨਿਸ਼ਾਨਾ
ਪਿੰਡ 'ਚ ਕਈ ਵਾਰ ਐੱਨ. ਆਰ. ਆਈ. ਘਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਸੀ। ਅਜਿਹੀਆਂ ਘਟਨਾਵਾਂ ਨਾਲ ਐੱਨ. ਆਰ. ਆਈਜ਼. ਕਾਫੀ ਦੁਖੀ ਸਨ। ਇਸ ਦੇ ਬਾਅਦ ਸਾਰਿਆਂ ਨੇ ਫੈਸਲਾ ਕੀਤਾ ਕਿ ਪਿੰਡ ਦੇ ਸਾਰੇ ਰਸਤਿਆਂ ਅਤੇ ਗਲੀਆਂ 'ਚ ਸੀ. ਸੀ. ਟੀ. ਵੀ. ਕੈਮਰੇ ਲਗਵਾਏ ਜਾਣਗੇ। ਚੋਰੀ ਦੀਆਂ ਵਾਰਦਾਤਾਂ ਅਤੇ ਚੋਰਾਂ ਕਾਰਨ ਪਿੰਡ ਦੇ ਨੌਜਵਾਨਾਂ ਨੂੰ ਰਾਤ ਦੇ ਸਮੇਂ ਠੀਕਰੀ ਪਹਿਰਾ ਦੇਣਾ ਪੈਂਦਾ ਸੀ, ਜੋ ਹੁਣ ਨਹੀਂ ਲਗਾਇਆ ਜਾ ਰਿਹਾ ਹੈ।

PunjabKesari

ਪਿੰਡ ਵਾਸੀ ਲੰਬੜਦਾਰ ਯੁਗਲ ਕਿਸ਼ੋਰ ਨੇ ਦੱਸਿਆ ਕਿ 25 ਅਕਤੂਬਰ 2019 ਨੂੰ ਪਿੰਡ ਦੀ ਬਜ਼ੁਰਗ ਮਹਿਲਾ ਲਕਸ਼ਮੀ ਦੇਵੀ ਮੰਦਿਰ ਤੋਂ ਵਾਪਸ ਆ ਰਹੀ ਸੀ ਕਿ ਰਸਤਾ ਪੁੱਛਣ ਦੇ ਬਹਾਨੇ ਨਾਲ ਸਨੈਚਰ ਮਹਿਲਾ ਦੀਆਂ ਵਾਲੀਆਂ ਖੋਹ ਕੇ ਭੱਜ ਗਏ ਸਨ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਸੀ। ਕੈਮਰਿਆਂ ਦੀ ਮਦਦ ਨਾਲ ਹਰੀ ਦੋਵੇਂ ਨੌਜਵਾਨਾਂ ਦੀ ਪਛਾਣ ਹੋਈ ਸੀ।

PunjabKesari

50 ਕੈਮਰਿਆਂ 'ਤੇ ਆਇਆ ਕਰੀਬ 1.25 ਲੱਖ ਰੁਪਏ ਦਾ ਖਰਚ
ਯੁਗਲ ਕਿਸ਼ੋਰ ਨੇ ਦੱਸਿਆ ਕਿ 50 ਕੈਮਰਿਆਂ 'ਤੇ 1.25 ਲੱਖ ਰੁਪਏ ਦੇ ਕਰੀਬ ਖਰਚ ਆਇਆ ਹੈ. ਇਸ ਨਾਲ ਇਹ ਫਾਇਦਾ ਹੋਇਆ ਹੈ ਕਿ ਕੈਮਰੇ ਲੱਗਣ ਤੋਂ ਬਾਅਦ ਪਿੰਡ ਦੇ ਇਕ ਪੈਲੇਸ ਦੇ ਕੋਲੋਂ ਇਕ ਚੋਰ ਨੂੰ ਫੜ ਲਿਆ ਗਿਆ। ਉਸ ਨੇ ਬਾਅਦ 'ਚ ਮੁਆਫੀ ਮੰਗ ਕੇ ਜਾਨ ਛੁਡਵਾਈ ਅਤੇ ਪਿੰਡ ਵਾਸੀਆਂ ਨੇ ਉਸ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ। ਕੈਮਰਿਆਂ ਦੀ ਸੰਭਾਲ ਲਈ ਪਿੰਡ ਦੇ ਕੁਝ ਨੌਜਵਾਨਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਕਿ ਕੋਈ ਸ਼ਰਾਰਤੀ ਤੱਤ ਕੈਮਰਿਆਂ ਨੂੰ ਹੀ ਨਾ ਤੋੜ ਜਾਵੇ।

PunjabKesari

ਪਿੰਡ ਬਣਦਾ ਜਾ ਰਿਹਾ ਹੈ ਮਾਡਰਨ, ਅਗਲੇ ਪ੍ਰਾਜੈਕਟ ਦੇ ਅਧੀਨ ਪਿੰਡ 'ਚ ਲਗਾਏ ਜਾਣਗੇ ਕੰਪੋਸਟ
ਨਵਜੀਤ ਸਿੰਘ ਹੈੱਪੀ ਨੇ ਦੱਸਿਆ ਕਿ ਪਿੰਡ ਰੰਧਾਵਾ ਮੰਸਦਾ ਮਾਡਰਨ ਬਣਦਾ ਜਾ ਰਿਹਾ ਹੈ। ਪਿੰਡ ਨੌਜਵਾਨਾਂ ਅਤੇ ਐੱਨ. ਆਰ. ਆਈਜ਼ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਪਿੰਡ ਦੇ ਆਲੇ-ਦੁਆਲੇ 1000 ਤੋਂ ਵੱਧ ਬੂਟੇ ਲਗਾਏ ਗਏ ਹਨ। ਹੁਣ ਅਗਲਾ ਪ੍ਰਾਜੈਕਟ ਪਿੰਡ 'ਚੋਂ ਕੂੜੇ ਨੂੰ ਖਤਮ ਕਰਨਾ ਹੈ। ਲੋਕ ਖਾਲੀ ਪਲਾਂਟਾਂ 'ਚ ਕੂੜਾ ਨਾ ਸੁੱਟਣ। ਉਸ ਦੇ ਲਈ ਪਿੰਡ 'ਚ ਪਿਟ ਕੰਪੋਸਟ ਬਣਾਉਣ ਲਈ ਐੱਨ.ਆਰ.ਆਈਜ਼ ਅਤੇ ਪਿੰਡ ਵਾਸੀਆਂ ਦੀ ਮਦਦ ਲਈ ਜਾਵੇਗੀ। ਫਿਲਹਾਲ ਹਰ ਦੂਜੇ ਦਿਨ ਖਾਲੀ ਪਲਾਟਾਂ 'ਚੋਂ ਕੂੜੇ ਨੂੰ ਚੁੱਕਵਾ ਦਿੱਤਾ ਜਾਂਦਾ ਹੈ।

PunjabKesari


shivani attri

Content Editor

Related News