ਬੰਨ੍ਹ ਟੁੱਟਣ ਨਾਲ ਪਿੰਡ ਜਮਾਲਪੁਰ ''ਚ ਆਇਆ ਪਾਣੀ, ਦੇਖੇ ਗਏ ਮਗਰਮੱਛ
Thursday, Aug 22, 2019 - 10:00 AM (IST)
ਲੋਹੀਆਂ ਖਾਸ (ਮਨਜੀਤ) - ਪੰਜਾਬ 'ਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਛੱਡਿਆ ਗਿਆ ਪਾਣੀ ਵੱਖ-ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਪਿੰਡਾਂ 'ਚ ਪਹੁੰਚ ਰਿਹਾ ਹੈ। ਪਿੰਡ ਜਾਣੀਆਂ ਤੇ ਗੱਟਾ ਮੁੰਡੀ ਕਾਸੂ 'ਚ ਪਾਣੀ ਆਉਣ ਕਾਰਨ ਬੰਨ੍ਹ ਟੁੱਟ ਗਿਆ ਹੈ, ਜਿਸ ਕਾਰਨ ਪਿੰਡ ਜਮਾਲਪੁਰ ਭਾਰੀ ਨਾਲ ਭਰ ਗਿਆ ਹੈ। ਦੱਸ ਦੇਈਏ ਕਿ ਇਸ ਪਿੰਡ 'ਚ ਪਾਣੀ ਦੇ ਨਾਲ-ਨਾਲ ਸਥਾਨਕ ਪਿੰਡ ਵਾਸੀਆਂ ਵਲੋਂ ਮਗਰਮੱਛ ਵੀ ਦੇਖੇ ਗਏ ਹਨ। ਮਗਰਮੱਛ ਤੋਂ ਪਰੇਸ਼ਾਨ ਪਿੰਡ ਵਾਸੀਆਂ ਨੇ ਸੋਸ਼ਲ ਮੀਡੀਆ 'ਤੇ ਇਕ ਆਡੀਓ ਪਾਈ ਹੈ, ਜਿਸ 'ਚ ਉਨ੍ਹਾਂ ਪ੍ਰਸ਼ਾਸਨ, ਆਰਮੀ ਜਵਾਨਾਂ, ਐੱਨ. ਡੀ. ਆਰ. ਐੱਫ. ਤੇ ਜੰਗਲਾਤ ਮਹਿਕਮੇ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਕੋਈ ਟੀਮ ਭੇਜ ਕੇ ਇਨ੍ਹਾਂ ਮਗਰਮੱਛਾਂ ਨੂੰ ਕਾਬੂ ਕੀਤਾ ਜਾਵੇ ਤਾਂਕਿ ਭੋਜਨ ਪਾਣੀ ਦੇਣ ਆਉਂਦੇ ਸੇਵਾਦਾਰਾਂ ਤੇ ਪਿੰਡ ਵਾਸੀਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਾ ਹੋ ਸਕੇ। ਖ਼ਬਰ ਲਿਖੇ ਜਾਣ ਤੱਕ ਜਮਾਲਪੁਰ ਪਿੰਡ ਵਿਚ ਕਿਸੇ ਵੀ ਵਲੋਂ ਵੀ ਪਹੁੰਚ ਨਹੀਂ ਕੀਤੀ ਗਈ ਸੀ।