ਕੋਰੋਨਾ : ਅੱਧੀ ਰਾਤੀਂ ਪਿੰਡ ਵਾਲਿਆਂ ਨੂੰ ਪਈਆਂ ਭਾਜੜਾਂ, ਜਾਗ ਕੇ ਕੱਟਣੀ ਪਈ ਰਾਤ

04/07/2020 3:12:17 PM

ਮਾਛੀਵਾੜਾ ਸਾਹਿਬ (ਬਿਪਨ) : ਕੋਰੋਨਾ ਵਾਇਰਸ ਦੇ ਖੌਫ ਨੇ ਮਾਛੀਵਾੜਾ ਸਾਹਿਬ ਤੋਂ ਕਰੀਬ 5 ਕਿਲੋਮੀਟਰ ਦੂਰੀ 'ਤੇ ਸਥਿਤ ਪਿੰਡ ਗੁਰੂਗੜ੍ਹ ਦੇ ਲੋਕਾਂ ਨੂੰ ਇਸ ਕਦਰ ਡਰਾ ਦਿੱਤਾ ਹੈ ਕਿ ਪਿੰਡ ਵਾਸੀਆਂ ਨੂੰ ਪੂਰੀ ਰਾਤ ਜਾਗ ਕੇ ਕੱਟਣੀ ਪਈ। ਅਸਲ 'ਚ ਪੂਰੇ ਪਿੰਡ 'ਚ ਇਹ ਅਫਵਾਹ ਉੱਡ ਗਈ ਕਿ ਤਿੰਨ ਲੋਕ ਬਾਹਰੋਂ ਆ ਕੇ ਪਿੰਡ ਦੇ ਹਰੇਕ ਦਰਵਾਜ਼ੇ 'ਤੇ ਥੁੱਕ ਗਏ ਹਨ। ਪਿੰਡ ਗੁਰੂਗੜ੍ਹ ਤੋਂ ਨਿਕਲੀ ਇਹ ਅਫਵਾਹ ਤੁਰੰਤ ਹੀ ਹਿਆਤਪੁਰਾ ਪੁੱਜੀ ਅਤੇ ਅੱਧੀ ਰਾਤ ਨੂੰ ਗੁਰਦੁਆਰਾ ਸਾਹਿਬ ਦੇ ਸਪੀਕਰ ਰਾਹੀਂ ਇਸ ਸਬੰਧੀ ਅਨਾਊਂਸਮੈਂਟ ਕਰਨੀ ਪਈ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਗਰਮ ਪਾਣੀ ਨਾਲ ਆਪਣੇ ਦਰਵਾਜ਼ੇ ਨੂੰ ਧੋ ਕੇ ਸੈਨੇਟਾਈਜ਼ ਕਰ ਦਿੱਤਾ।

ਇਹ ਵੀ ਪੜ੍ਹੋ : ਕੋਰੋਨਾ ਕਹਿਰ : ਪੰਜਾਬ 'ਚ ਹੁਣ ਤੱਕ 91 ਕੇਸ ਆਏ ਸਾਹਮਣੇ, 7 ਮੌਤਾਂ, ਜਾਣੋ ਤਾਜ਼ਾ ਹਾਲਾਤ

PunjabKesari
ਰਾਤ ਦੇ ਸਮੇਂ ਦਰਵਾਜ਼ਿਆਂ 'ਤੇ ਥੁੱਕਣਾ ਅਫਵਾਹ ਸੀ ਜਾਂ ਫਿਰ ਹਕੀਕਤ, ਇਹ ਤਾਂ ਪੁਲਸ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਪਰ ਇਸ ਘਟਨਾ ਨੇ ਆਪਸੀ ਭਾਈਚਾਰਕ ਸਾਂਝ 'ਚ ਸ਼ੱਕ ਦੀ ਦੀਵਾਰ ਜ਼ਰੂਰੀ ਖੜ੍ਹੀ ਕਰ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲੇ 'ਚ 'ਕੋਰੋਨਾ' ਦਾ ਸਭ ਤੋਂ ਵੱਧ ਕਹਿਰ, 7 ਨਵੇਂ ਕੇਸ, 26 'ਤੇ ਪੁੱਜਾ ਅੰਕੜਾ

PunjabKesari

ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਮੋਹਨ ਲਾਲ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਇਕ ਪੰਚ ਨੂੰ 3 ਲੋਕਾਂ ਦੇ ਦਰਵਾਜ਼ਿਆਂ 'ਤੇ ਥੁੱਕਣ ਸਬੰਧੀ ਫੋਨ ਆਇਆ ਤਾਂ ਪਿੰਡ ਵਾਸੀ ਸੁਚੇਤ ਹੋ ਗਏ ਅਤੇ ਪੂਰੀ ਰਾਤ ਪਹਿਰਾ ਦੇ ਕੇ ਕੱਟੀ।
ਇਹ ਵੀ ਪੜ੍ਹੋ : ਕਰਫਿਊ ਤੋਂ ਬਾਅਦ ਹੁਣ ਪੰਜਾਬ 'ਚ ਦਾਖਲ ਹੋਣਾ ਸੌਖਾ ਨਹੀਂ, ਇਸ ਤਰ੍ਹਾਂ ਹੋਵੇਗੀ 'ਸਪੈਸ਼ਲ ਐਂਟਰੀ'

 


Babita

Content Editor

Related News