ਫਾਜ਼ਿਲਕਾ ਦੇ ਇਸ ਪਿੰਡ ਨੇ ਕਾਇਮ ਕੀਤੀ ਮਿਸਾਲ, ਉਹ ਕੀਤਾ ਜੋ ਪਹਿਲਾਂ ਕਦੇ ਨਹੀਂ ਹੋਇਆ (ਵੀਡੀਓ)

Monday, Jun 12, 2017 - 07:23 PM (IST)

ਫਾਜ਼ਿਲਕਾ : ਫਾਜ਼ਿਲਕਾ ਦਾ ਪਿੰਡ ਚੱਕ ਕਾਲਾ ਟਿੱਬਾ ਅਜਿਹਾ ਪਿੰਡ ਬਣ ਗਿਆ ਹੈ ਜਿੱਥੇ ਨਾ ਤਾਂ ਬਾਲ ਮਜ਼ਦੂਰੀ ਹੁੰਦੀ ਹੈ ਅਤੇ ਨਾ ਹੀ ਬਾਲ ਵਿਆਹ। ਸਾਡੇ ਸਮਾਜ ਦੀਆਂ ਇਹ ਦੋਵੇਂ ਗੰਭੀਰ ਸਮੱਸਿਆਵਾਂ ਹਨ ਪਰ ਚੱਕ ਕਾਲਾ ਟਿੱਬਾ ਦੇ ਪਿੰਡ ਵਾਸੀਆਂ ਨੇ ਇਨ੍ਹਾਂ ਬੁਰਾਈਆਂ ਨੂੰ ਮਾਤ ਦੇ ਕੇ ਮਿਸਾਲ ਕਾਇਮ ਕੀਤੀ ਹੈ। ਪਿੰਡ ਵਾਸੀ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਗਰੂਕ ਹਨ ਕਿ ਇਹ ਸਮਾਜਿਕ ਬੁਰਾਈਆਂ ਕਾਨੂੰਨੀ ਅਪਰਾਧ ਵੀ ਹੈ। ਇਸੇ ਲਈ ਪਿੰਡ 'ਚ ਨਾ ਤਾਂ ਬਾਲ ਮਜ਼ਦੂਰੀ ਹੁੰਦੀ ਹੈ ਅਤੇ ਨਾ ਹੀ ਬਾਲ ਵਿਆਹ।
ਇਸ ਬਾਰੇ ਪਿੰਡ ਵਲੋਂ ਬਕਾਇਦਾ ਬੋਰਡ ਵੀ ਲਗਾਏ ਗਏ ਹਨ। ਪ੍ਰਸ਼ਾਸਨ ਵਲੋਂ ਪਿੰਡ ਨੂੰ ਬਾਲ ਮਜ਼ਦੂਰੀ ਮੁਕਤ ਤੇ ਬਾਲ ਵਿਆਹ ਮੁਕਤ ਪਿੰਡ ਐਲਾਨਿਆ ਗਿਆ ਹੈ। ਪਿੰਡ ਵਿਚ ਹਰ ਇਕ ਕੋਲੋਂ ਲਿਖਤੀ ਲਿਖਵਾਇਆ ਗਿਆ ਹੈ ਕਿ ਉਹ ਇਨ੍ਹਾਂ ਦੋਵਾਂ ਬੁਰਾਈਆਂ ਦਾ ਹਿੱਸਾਂ ਨਹੀਂ ਬਣਨਗੇ। ਪਿੰਡ ਵਿਚ ਥਾਂ-ਥਾਂ ਤੇ ਇਸ ਸੰਬੰਧੀ ਜਾਣਕਾਰੀ ਲਈ ਪੇਂਟਿੰਗ ਕਰਵਾ ਕੇ ਹੈਲਪ ਲਾਈਨ ਨੰਬਰ ਵੀ ਦਿੱਤੇ ਗਏ ਹਨ, ਜਿਨ੍ਹਾਂ ਵਿਚ ਇਹ ਲਿਖਿਆ ਹੋਇਆ ਹੈ ਕਿ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪਿੰਡ ਵਾਸੀਆਂ ਵਲੋਂ ਆਪਸੀ ਸਾਂਝੀ ਰਾਹੀਂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ ਅਤੇ ਜੇਕਰ ਸੂਬੇ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਇਸ ਵੱਲ ਧਿਆਨ ਦੇਣ ਤਾਂ ਸਮਾਜ ਵਿਚੋਂ ਆਪਣੇ ਆਪ ਹੀ ਇਹ ਬੁਰਾਈਆਂ ਖਤਮ ਹੋ ਜਾਣਗੀਆਂ।


Related News