ਕੈਂਸਰ ਪੀੜਤਾਂ ਦੀ ਮਦਦ ਲਈ ਸਮਾਜ ਸੇਵੀ ਕਲੱਬ ਵਧ-ਚੜ੍ਹ ਕੇ ਅੱਗੇ ਆਉਣ : ਵਿਜੇ ਚੋਪੜਾ

Wednesday, Nov 22, 2017 - 10:42 AM (IST)

ਕੈਂਸਰ ਪੀੜਤਾਂ ਦੀ ਮਦਦ ਲਈ ਸਮਾਜ ਸੇਵੀ ਕਲੱਬ ਵਧ-ਚੜ੍ਹ ਕੇ ਅੱਗੇ ਆਉਣ : ਵਿਜੇ ਚੋਪੜਾ


ਬੱਧਨੀ ਕਲਾਂ (ਬੱਲ) - ਸਮਾਜ ਸੇਵੀ ਸੁਭਾਸ਼ ਪਲਤਾ ਵੱਲੋਂ ਸ਼ਹੀਦ ਪਰਿਵਾਰ ਭਲਾਈ ਫੰਡ ਲਈ ਸ਼੍ਰੀ ਵਿਜੇ ਕੁਮਾਰ ਚੋਪੜਾ ਮੁੱਖ ਸੰਪਾਦਕ ਪੰਜਾਬ ਕੇਸਰੀ ਪੱਤਰ ਸਮੂਹ ਨੂੰ 31 ਹਜ਼ਾਰ ਰੁਪਏ ਦਾ ਚੈੱਕ ਤਕਸੀਮ ਕੀਤਾ। ਸ਼੍ਰੀ ਵਿਜੇ ਚੋਪੜਾ ਜੀ ਸੁਭਾਸ਼ ਪਲਤਾ ਦੇ ਨਿਵਾਸ 'ਤੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ। ਇਸ ਸਮੇਂ ਉਨ੍ਹਾਂ ਨੇ ਸਰਦਾਰਨੀ ਮਾਤਾ ਗੁਰਦਿਆਲ ਕੌਰ ਐਜੂਕੇਸ਼ਨ ਟਰੱਸਟ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਅਤੇ ਸੁਭਾਸ਼ ਪਲਤਾ ਤੇ ਪ੍ਰਸ਼ੋਤਮ ਸਿੰਘ ਧਾਲੀਵਾਲ ਨੂੰ ਅਪੀਲ ਕੀਤੀ ਕਿ ਕੈਂਸਰ ਚੈੱਕਅਪ ਕੈਂਪ ਵੀ ਆਪਣੇ ਇਲਾਕੇ 'ਚ ਲਾਉਣ ਦੇ ਉਪਰਾਲੇ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕੈਂਸਰ ਚੈੱਕਅਪ ਕੈਂਪ ਲਾਉਣ ਤਾਂ ਉਹ ਇਸ ਮੌਕੇ ਜ਼ਰੂਰ ਹਾਜ਼ਰੀ ਲਾਉਣਗੇ। 
ਇਸ ਦੌਰਾਨ ਸੁਭਾਸ਼ ਪਲਤਾ ਤੇ ਪ੍ਰਸ਼ੋਤਮ ਸਿੰਘ ਧਾਲੀਵਾਲ ਨੇ ਸ਼੍ਰੀ ਵਿਜੇ ਚੋਪੜਾ ਜੀ ਨੂੰ ਭਰੋਸਾ ਦਿੱਤਾ ਕਿ ਕੈਂਸਰ ਚੈੱਕਅਪ ਕੈਂਪ ਲਾਉਣ ਲਈ ਜ਼ੋਰਦਾਰ ਉਪਰਾਲੇ ਕੀਤੇ ਜਾਣਗੇ। ਸੁਭਾਸ਼ ਪਲਤਾ ਦੇ ਪੋਤੇ ਹਰਸ਼ਦੀਪ ਪਲਤਾ ਨੂੰ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਆਸ਼ੀਰਵਾਦ ਦਿੰਦਿਆਂ ਆਪਣੇ ਦਾਦਾ ਸੁਭਾਸ਼ ਪਲਤਾ ਵਾਂਗ ਸਮਾਜ ਸੇਵੀ ਕੰਮਾਂ 'ਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਨਾ ਦਿੱਤੀ। ਉਨ੍ਹਾਂ ਸੁਭਾਸ਼ ਪਲਤਾ ਨੂੰ ਵਿਸ਼ੇਸ਼ ਤੌਰ 'ਤੇ ਕਿਹਾ ਕਿ ਉਹ ਸਮਾਜ ਸੇਵੀ ਕੰਮਾਂ 'ਚ ਹੋਰ ਵੱਡਾ ਹਿੱਸਾ ਪਾਉਣ ਲਈ ਕੀਤੇ ਕੰਮਾਂ ਦੀਆਂ ਘਰ 'ਚ ਫੋਟੋਆਂ ਜ਼ਰੂਰ ਲਾਉਣ ਤਾਂ ਕਿ ਆਉਣ ਵਾਲੀ ਪੀੜ੍ਹੀ ਵੀ ਇਸ ਪ੍ਰਤੀ ਸੁਚੇਤ ਹੋ ਸਕੇ। ਇਸ ਦੌਰਾਨ ਪਰਮਜੀਤ ਕੌਰ ਪਲਤਾ, ਦਵਿੰਦਰ ਪਲਤਾ, ਅਮਿਤ ਪਲਤਾ, ਕਿਰਨਦੀਪ ਕੌਰ ਮੈਨੇਜਰ ਹੌਲੀ ਹਾਰਟ ਸਕੂਲ, ਹਰਸ਼ਦੀਪ ਪਲਤਾ ਆਦਿ ਹਾਜ਼ਰ ਸਨ।


Related News