ਪੰਜਾਬ ਸਰਕਾਰ ਨੇ IPS ਈਸ਼ਵਰ ਸਿੰਘ ਨੂੰ ਵਿਜੀਲੈਂਸ ਬਿਊਰੋ ਦਾ ਚੀਫ਼ ਡਾਇਰੈਕਟਰ ਲਾਇਆ
Thursday, Jan 06, 2022 - 12:52 PM (IST)
ਚੰਡੀਗੜ੍ਹ/ਜਲੰਧਰ— ਪੰਜਾਬ ਸਰਕਾਰ ਨੇ ਪੀ. ਐੱਮ. ਨਰਿੰਦਰ ਮੋਦੀ ਦੀ ਸੁਰੱਖਿਆ ’ਚ ਹੋਈ ਕੁਤਾਹੀ ਤੋਂ ਬਾਅਦ ਵੱਡਾ ਕਦਮ ਚੁੱਕਿਆ ਹੈ। ਪੰਜਾਬ ਸਰਕਾਰ ਨੇ 1993 ਬੈਂਚ ਦੇ ਆਈ. ਪੀ. ਐੱਸ. ਈਸ਼ਵਰ ਸਿੰਘ ਨੂੰ ਵਿਜੀਲੈਂਸ ਬਿਊਰੋ ਦਾ ਚੀਫ਼ ਡਾਇਰੈਕਟਰ ਲਗਾ ਦਿੱਤਾ ਹੈ। ਇਸ ਅਹੁਦੇ ਤੋਂ ਮੌਜੂਦਾ ਡੀ. ਜੀ. ਪੀ. ਚਟੋਪਾਧਿਆਏ ਨੂੰ ਫ਼ਾਰਗ ਕਰ ਦਿੱਤਾ ਗਿਆ ਹੈ। ਉਂਝ ਉਹ ਇਸ ਅਹੁਦੇ ’ਤੇ ਕੰਮ ਚਲਾਊ ਮੁਖੀ ਸਨ ਅਤੇ ਚੀਫ਼ ਡਾਇਰੈਕਟਰ ਬੀ. ਕੇ. ਉੱਪਲ ਛੁੱਟੀ ’ਤੇ ਸਨ। ਉਥੇ ਹੀ ਉੱਪਲ ਦੀ ਵੀ ਅਜੇ ਨਵੀਂ ਪੋਸਟਿੰਗ ਨਹੀਂ ਕੀਤੀ ਗਈ ਗਈ ਹੈ।
ਇਹ ਵੀ ਪੜ੍ਹੋ: ਕੈਪਟਨ ਦਾ ਵੱਡਾ ਬਿਆਨ, PM ਮੋਦੀ ਦੀ ਸੁਰੱਖਿਆ ’ਚ ਖ਼ਾਮੀ ਲਈ ਪੰਜਾਬ ਸਰਕਾਰ ਹੋਵੇ ਬਰਖ਼ਾਸਤ