ਵਿਜੀਲੈਂਸ ਬਿਊਰੋ ਦਾ ਰਿਸ਼ਵਤਖੋਰੀ ਵਿਰੁੱਧ ਸਖ਼ਤ ਐਕਸ਼ਨ, ਬਿਲਡਿੰਗ ਇੰਸਪੈਕਟਰ ਹਰਪ੍ਰੀਤ ਕੌਰ ਪਤੀ ਸਣੇ ਕਾਬੂ
Wednesday, May 19, 2021 - 10:42 AM (IST)
ਅੰਮ੍ਰਿਤਸਰ (ਜ.ਬ.) - ਵਿਜੀਲੈਂਸ ਬਿਊਰੋ ਅੰਮ੍ਰਿਤਸਰ ਬਾਰਡਰ ਰੇਂਜ ਨੇ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਿੱਚ ਰਿਸ਼ਵਤਖੋਰੀ ’ਤੇ ਸਖ਼ਤ ਕਦਮ ਚੁੱਕਦੇ ਹੋਏ ਤਾਇਨਾਤ ਇਕ ਮਹਿਲਾ ਇੰਸਪੈਕਟਰ ਹਰਪ੍ਰੀਤ ਕੌਰ ਤੇ ਉਸ ਦੇ ਪਤੀ ਪ੍ਰਥਮੇਸ਼ ਉਰਫ ਰਾਹੁਲ ਨੂੰ 1 ਲੱਖ 20 ਹਜ਼ਾਰ ਰੁਪਏ ਰਿਸ਼ਵਤ ਦੇ ਮਾਮਲੇ ’ਚ ਗ੍ਰਿਫ਼ਤਾਰ ਕਰ ਲਿਆ। ਦੱਸ ਦਈਏ ਕਿ ਵਿਜੀਲੈਂਸ ਬਿਊਰੋ ਨੇ ਪਿਛਲੇ ਦਿਨੀਂ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਡਾ. ਰਾਜੂ ਚੌਹਾਨ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ।
ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)
ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਮਨੋਜ ਛਾਬੜਾ ਨੇ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਆਪਣਾ ਇਕ ਪਲਾਟ ਨਿਰਮਾਣ ਲਈ ਸ਼ੁਰੂ ਕਰਵਾਇਆ ਸੀ, ਜਿਸ ਦੇ ਉੱਪਰ ਵਾਲੀ ਮੰਜ਼ਿਲ ’ਤੇ ਰਿਹਾਇਸ਼ ਤੇ ਹੇਠਾਂ 3 ਦੁਕਾਨਾਂ ਬਣਾਈਆਂ ਸਨ। ਇਸ ਨੂੰ ਰੋਕਣ ਲਈ ਨਗਰ ਨਿਗਮ ਵਿਭਾਗ ਵਿੱਚ ਤਾਇਨਾਤ ਇੰਸਪੈਕਟਰ ਹਰਪ੍ਰੀਤ ਕੌਰ ਨੇ ਦੋ ਬੇਲਦਾਰ ਰੈਂਕ ਦੇ ਕਰਮਚਾਰੀਆਂ ਪਵਨ ਕੁਮਾਰ ਅਤੇ ਸੰਜੀਵ ਕੁਮਾਰ ਨੂੰ ਭੇਜਿਆ ਅਤੇ ਬਿਲਡਿੰਗ ਦਾ ਕੰਮ ਰੁਕਵਾ ਦਿੱਤਾ। ਉਕਤ ਕਰਮਚਾਰੀ ਉਸ ਦੀ ਬਿਲਡਿੰਗ ਦੇ ਨਿਰਮਾਣ ਸਬੰਧੀ ਪਏ ਸਾਮਾਨ ਨੂੰ ਵੀ ਉੱਥੋਂ ਉਠਾ ਕੇ ਲੈ ਗਏ।
ਪੜ੍ਹੋ ਇਹ ਵੀ ਖਬਰ - ਪਹਿਲਾਂ ਕੀਤਾ ‘ਪਿਆਰ’ ਫਿਰ ਵਿਆਹ ਤੋਂ ਕੀਤਾ ‘ਇਨਕਾਰ’, ਕੁੜੀ ਤੋਂ ਪਰੇਸ਼ਾਨ ਮੁੰਡੇ ਨੇ ਮਾਰੀ ਖੁਦ ਨੂੰ ‘ਗੋਲ਼ੀ
ਇਸ ਲਈ ਜਦੋਂ ਸ਼ਿਕਾਇਤਕਰਤਾ ਛਾਬੜਾ ਨੇ ਆਪਣੇ ਗੁਆਂਢੀ ਰਹਿ ਚੁੱਕੇ ਇੰਸਪੈਕਟਰ ਹਰਪ੍ਰੀਤ ਕੌਰ ਦੇ ਪਤੀ ਪ੍ਰਥਮੇਸ਼ ਮੋਹਨ ਨਾਲ ਸੰਪਰਕ ਕੀਤਾ ਤਾਂ ਉਸ ਨੇ ਇਸ ਲਈ 1 ਲੱਖ ਰੁਪਏ ਰਿਸ਼ਵਤ ਦੀ ਗੱਲ ਕੀਤੀ। ਉਸ ਨੇ ਕਿਹਾ ਕਿ ਇਸ ਰਿਸ਼ਵਤ ਦੇ ਨਾਲ-ਨਾਲ 20 ਹਜ਼ਾਰ ਰੁਪਏ ਵਾਧੂ ਦੇਣੇ ਹੋਣਗੇ ਅਤੇ ਜਿਸ ਵਿਅਕਤੀ ਨੇ ਇਸ ਦੀ ਸ਼ਿਕਾਇਤ ਕੀਤੀ ਹੈ, ਉਸ ਨੂੰ ਵੀ ਚੁੱਪ ਕਰਵਾਉਣਾ ਹੋਵੇਗਾ। ਸ਼ਿਕਾਇਤਕਰਤਾ ਨੇ ਇਸ ਰਕਮ ਨੂੰ 50-50 ਹਜ਼ਾਰ ਰੁਪਏ ਦੀਆਂ ਕਿਸ਼ਤਾਂ ਵਿੱਚ ਦੇਣ ਦਾ ਵਾਅਦਾ ਕਰ ਲਿਆ। ਇਸ ਉਪਰੰਤ ਜਦੋਂ ਉਕਤ ਵਿਅਕਤੀ ਇੰਨੇ ਪੈਸੇ ਦਾ ਪ੍ਰਬੰਧ ਨਾ ਕਰ ਸਕਿਆ ਤਾਂ ਉਹ ਦੁਬਾਰਾ ਇੰਸਪੈਕਟਰ ਹਰਪ੍ਰੀਤ ਕੌਰ ਦੇ ਘਰ ਜਾ ਕੇ ਉਸ ਨੂੰ ਮਿਲਿਆ ਅਤੇ ਰਿਸ਼ਵਤ ਦੀ ਰਕਮ ਵਿੱਚ ਰਿਆਇਤ ਕਰਨ ਦੀ ਮੰਗ ਕੀਤੀ।
ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)
ਰਿਸ਼ਵਤ ਦੀ ਰਕਮ ਤੈਅ ਹੋ ਜਾਣ ਦੇ ਬਾਅਦ ਇਕ ਵਾਰ ਤਾਂ ਇੰਸਪੈਕਟਰ ਹਰਪ੍ਰੀਤ ਕੌਰ ਨੇ ਆਪਣੇ ਦੋਵੇਂ ਕਰਮਚਾਰੀਆਂ ਅਤੇ ਪਤੀ ਨੂੰ ਉਸ ਦਾ ਸਾਮਾਨ ਵਾਪਸ ਦੇਣ ਲਈ ਕਿਹਾ। ਇਸ ਉਪਰੰਤ ਜਦੋਂ ਸਾਮਾਨ ਵਾਪਸ ਨਾ ਹੋਇਆ ਤਾਂ ਸ਼ਿਕਾਇਤਕਰਤਾ ਨੇ ਦੁਬਾਰਾ ਇੰਸਪੈਕਟਰ ਦੇ ਪਤੀ ਨਾਲ ਸੰਪਰਕ ਕੀਤਾ ਅਤੇ ਇਸ ਵਿੱਚ 10 ਹਜ਼ਾਰ ਰੁਪਏ ਰਿਸ਼ਵਤ ਘੱਟ ਕਰਨ ਦੀ ਗੱਲ ਕੀਤੀ।
ਪੜ੍ਹੋ ਇਹ ਵੀ ਖਬਰ - ਵਿਆਹ ਕਰਵਾ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ
ਸ਼ਿਕਾਇਤਕਰਤਾ ਅਤੇ ਇੰਸਪੈਕਟਰ ਹਰਪ੍ਰੀਤ ਕੌਰ ਦੇ ਪਤੀ ਨੇ ਕਈ ਵਾਰ ਫੋਨ ’ਤੇ ਗੱਲਬਾਤ ਕੀਤੀ, ਜਿਸ ਦੀ ਰਿਕਾਰਡਿੰਗ ਵਿੱਚ ਪੂਰੀ ਗੱਲ ਸਾਹਮਣੇ ਆਈ। ਆਪਣੀਆਂ ਸ਼ਰਤਾਂ ਦੇ ਆਧਾਰ ’ਤੇ ਮਹਿਲਾ ਇੰਸਪੈਕਟਰ ਦੇ ਪਤੀ ਨੇ ਰਕਮ ਲੈਣ-ਦੇਣ ਦੀ ਗੱਲਬਾਤ ਫਿਰ ਦੁਆਰਾ ਸਿਰੇ ਤੋਂ ਨਿਸ਼ਚਿਤ ਕਰ ਲਈ ਅਤੇ ਸ਼ਰਤਾਂ ਦੇ ਆਧਾਰ ’ਤੇ ਉਸ ਦਾ ਸਾਮਾਨ ਵਾਪਸ ਕਰ ਦਿੱਤਾ। ਵਿਜੀਲੈਂਸ ਬਿਊਰੋ ਦੇ ਐੱਸ. ਐੱਸ. ਪੀ. ਅੰਮ੍ਰਿਤਸਰ ਬਾਰਡਰ ਰੇਂਜ ਪਰਮਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਨੇ ਇਸ ਮਾਮਲੇ ਵਿਚ ਇੰਸਪੈਕਟਰ ਹਰਪ੍ਰੀਤ ਕੌਰ ਅਤੇ ਉਸ ਦੇ ਪਤੀ ਪ੍ਰਥਮੇਸ਼ ਮੋਹਨ ਨੂੰ ਭ੍ਰਿਸ਼ਟਾਚਾਰੀ ਦੇ ਨਿਯਮਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦੀ ਚਲ-ਅਚੱਲ ਜਾਇਦਾਤ ਆਦਿ ਬਾਰੇ ਪੂਰੀ ਛਾਣਬੀਣ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖਬਰ - ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ (ਵੀਡੀਓ)