ਨਹਾਉਂਦੇ ਸਮੇਂ ਬਣਾਈ ਵੀਡੀਓ, ਬਲੈਕਮੇਲ ਕਰ ਕੇ ਮਿਟਾਉਂਦਾ ਰਿਹਾ ਹਵਸ

Monday, Mar 25, 2019 - 10:40 AM (IST)

ਨਹਾਉਂਦੇ ਸਮੇਂ ਬਣਾਈ ਵੀਡੀਓ, ਬਲੈਕਮੇਲ ਕਰ ਕੇ ਮਿਟਾਉਂਦਾ ਰਿਹਾ ਹਵਸ

ਲੁਧਿਆਣਾ (ਰਿਸ਼ੀ)—2 ਬੇਟੀਆਂ ਦੇ ਪਿਤਾ ਨੇ ਵਿਹੜੇ ਵਿਚ ਰਹਿਣ ਵਾਲੀ 16 ਸਾਲਾ ਲੜਕੀ ਦੀ ਪਹਿਲਾਂ ਬਾਥਰੂਮ 'ਚ ਨਹਾਉਂਦੇ ਸਮੇਂ ਵੀਡੀਓ ਬਣਾ ਲਈ ਅਤੇ ਬਾਅਦ 'ਚ ਵਾਇਰਲ ਕਰਨ ਦੀ ਧਮਕੀ ਦੇ ਕੇ 1 ਸਾਲ ਤੱਕ ਹਵਸ ਮਿਟਾਉਂਦਾ ਰਿਹਾ। ਇਸ ਮਾਮਲੇ ਵਿਚ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਜਬਰ-ਜ਼ਨਾਹ ਦੇ ਦੋਸ਼ 'ਚ ਕੇਸ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਦੀ ਪਛਾਣ ਅਰਜਨ ਸਿੰਘ (35) ਸ਼ਿਮਲਾਪੁਰੀ ਦੇ ਰੂਪ ਵਿਚ ਹੋਈ ਹੈ।

ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਪ੍ਰਮੋਦ ਕੁਮਾਰ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਨੇ ਦੱਸਿਆ ਕਿ ਉਕਤ ਦੋਸ਼ੀ ਲਗਭਗ 3 ਸਾਲ ਪਹਿਲਾਂ ਉਨ੍ਹਾਂ ਦੇ ਵਿਹੜੇ 'ਚ ਪਰਿਵਾਰ ਸਮੇਤ ਰਹਿਣ ਆਇਆ ਸੀ। ਉਸ ਦੀਆਂ ਖੁਦ ਦੀਆਂ ਦੋ ਬੇਟੀਆਂ ਹਨ। ਵਿਹੜੇ 'ਚ ਰਹਿਣ ਵਾਲੇ ਸਾਰੇ ਲੋਕਾਂ ਦਾ ਬਾਥਰੂਮ ਇਕ ਹੀ ਹੈ। ਲਗਭਗ 1 ਸਾਲ ਪਹਿਲਾਂ ਉਹ ਨਹਾਉਣ ਬਾਥਰੂਮ 'ਚ ਗਈ ਸੀ। ਵਿਹੜੇ ਵਿਚ ਕਿਸੇ ਦੇ ਨਾ ਹੋਣ ਦਾ ਫਾਇਦਾ ਉਠਾ ਕੇ ਦੋਸ਼ੀ ਨੇ ਉਸ ਦੀਆਂ ਅਸ਼ਲੀਲ ਫੋਟੋਆਂ ਖਿੱਚ ਲਈਆਂ। ਇੰਨਾ ਹੀ ਨਹੀਂ ਕਿਸੇ ਨੂੰ ਇਸ ਬਾਰੇ ਦੱਸਣ 'ਤੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਾ ਰਿਹਾ।


author

Shyna

Content Editor

Related News