ਫਿਰ ਸਰਗਰਮ ਹੋਈ ਸੁੱਖਾ ਕਾਹਲਵਾਂ ਦੀ ਗੈਂਗ, ਗੌਂਡਰ ਗਰੁੱਪ ਦੇ ਗੈਂਗਸਟਰ ਨੂੰ ਅਗਵਾ ਕਰਕੇ ਕੁੱਟਮਾਰ ਦੀ ਬਣਾਈ ਵੀਡੀਓ (ਵੀਡ

07/10/2017 12:32:53 PM

 

ਜਲੰਧਰ : ਵਿੱਕੀ ਗੌਂਡਰ ਗੈਂਗ ਵਲੋਂ ਸ਼ਰੇਆਮ ਕਤਲ ਕੀਤੇ ਗਏ ਗੈਂਗਸਟਰ ਅਤੇ ਸ਼ਾਰਪ ਸ਼ੂਟਰ ਸੁੱਖਾ ਕਾਹਲਵਾਂ ਦੀ ਗੈਂਗ ਮੁੜ ਸਰਗਰਮ ਹੋ ਗਈ। 'ਸੁੱਖਾ ਕਾਹਲੋਂ ਸ਼ਾਰਪਸ਼ੂਟਰ' ਨਾਮ ਦੇ ਫੇਸਬੁਕ ਪੇਜ 'ਤੇ ਸੁੱਖਾ ਗੈਂਗ ਵਲੋਂ ਲਾਈਵ ਹੋ ਕੇ ਇਕ ਨੌਜਵਾਨ ਨੂੰ ਨੰਗਾ ਕਰਕੇ ਨਾ ਸਿਰਫ ਉਸ ਦੀ ਕੁੱਟਮਾਰ ਕੀਤੀ ਗਈ ਸਗੋਂ ਇਸ ਸਾਰੀ ਘਟਨਾ ਨੂੰ ਫੇਸਬੁਕ 'ਤੇ ਲਾਈਵ ਵੀ ਕੀਤਾ ਗਿਆ।

ਵੀਡੀਓ ਵਿਚ ਜਿਸ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਹੈ ਉਸ ਦਾ ਨਾਮ ਬੇਅੰਤ ਸਿੰਘ ਬਰਾੜ ਹੈ ਅਤੇ ਉਹ ਮੋਗਾ ਦਾ ਰਹਿਣ ਵਾਲਾ ਹੈ। ਬੇਅੰਤ ਬਰਾੜ ਵਿੱਕੀ ਗੌਂਡਰ ਦਾ ਕਰੀਬੀ ਦੱਸਿਆ ਜਾ ਰਿਹਾ ਹੈ। ਵੀਡੀਓ ਵਿਚ ਕੁੱਟਮਾਰ ਕਰਨ ਵਾਲੇ ਨੌਜਵਾਨਾਂ ਵਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਬੇਅੰਤ ਬਰਾੜ ਫੇਸਬੁਕ 'ਤੇ ਸੁੱਖਾ ਕਾਹਲਵਾਂ ਅਤੇ ਉਨ੍ਹਾਂ ਦੀ ਗੈਂਗ ਬਾਰੇ ਗਲਤ ਬੋਲਦਾ ਸੀ, ਜਿਸ ਕਾਰਨ ਉਸ ਨੂੰ ਇਹ ਸਜ਼ਾ ਦਿੱਤੀ ਜਾ ਰਹੀ ਹੈ। ਇਸ ਵੀਡੀਓ ਵਿਚ ਸੁੱਖਾ ਕਾਹਲੋਂ ਗਰੁੱਪ ਵਲੋਂ ਗੌਂਡਰ ਨੂੰ ਚਿਤਾਵਨੀ ਦਿੰਦੇ ਹੋਏ ਬਦਲਾ ਲੈਣ ਦੀ ਵੀ ਗੱਲ ਆਖੀ ਗਈ ਹੈ।
ਇੰਨਾ ਹੀ ਨਹੀਂ ਇਸ ਕੁੱਟਮਾਰ ਦੀ ਵੀਡੀਓ ਵਿਚ ਦੋ ਗੈਂਗਸਟਰ ਪ੍ਰੀਤ ਫਗਵਾੜਾ ਅਤੇ ਰਾਜਾ ਪਹਾੜੀਆ ਫੋਨ 'ਤੇ ਹੀ ਇਸ ਸਾਰੇ ਘਟਨਾਕ੍ਰਮ ਨੂੰ ਅੰਜਾਮ ਦੇ ਰਹੇ ਹਨ ਅਤੇ ਉਨ੍ਹਾਂ ਦੇ ਇਸ਼ਾਰੇ 'ਤੇ ਹੀ ਉਕਤ ਨੌਜਵਾਨ ਦੀ ਕੁੱਟਮਾਰ ਕੀਤੀ ਜਾ ਰਹੀ ਸੀ। ਇਥੇ ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਉਕਤ ਨੌਜਵਾਨ ਵਲੋਂ ਇਸ ਗੱਲ ਦਾ ਖੁਲਾਸਾ ਕੀਤਾ ਜਾ ਰਿਹਾ ਹੈ ਕਿ ਵਿੱਕੀ ਗੌਂਡਰ ਵਿਦੇਸ਼ ਨਹੀਂ ਭੱਜਿਆ ਉਸ ਦੇ ਸਾਥੀਆਂ ਵਲੋਂ ਪੁਲਸ ਨੂੰ ਗੁੰਮਰਾਹ ਕਰਨ ਲਈ ਇਹ ਪੋਸਟ ਅਪਲੋਡ ਕੀਤੀ ਗਈ ਹੈ।
ਵੱਡੀ ਗੱਲ ਇਹ ਹੈ ਕਿ ਇਕ ਪਾਸੇ ਜਿੱਥੇ ਗੈਂਗਸਟਰਾਂ ਵਲੋਂ ਲਗਾਤਾਰ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਦਹਿਸ਼ਤ ਫੈਲਾਈ ਜਾ ਰਹੀ ਹੈ ਅਤੇ ਧੜਾ-ਧੜਾ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਖੁਫੀਆ ਵਿਭਾਗ ਹੱਥ 'ਤੇ ਹੱਥ ਧਰੀ ਬੈਠਾ ਹੈ। ਗੈਂਗਸਟਰ ਪੁਲਸ ਨੂੰ ਲਲਕਾਰਦੇ ਹੋਏ ਹਰ ਵਾਰ ਫੇਸਬੁਕ 'ਤੇ ਸਟੇਟਸ ਅਪਡੇਟ ਕਰਦੇ ਹਨ ਪਰ ਪੁਲਸ ਦੇ ਹੱਥ ਉਨ੍ਹਾਂ ਤਕ ਸਭ ਕੁਝ ਦੇਖਣ ਦੇ ਬਾਵਜੂਦ ਵੀ ਨਹੀਂ ਪਹੁੰਚ ਪਾਉਂਦੇ।


Gurminder Singh

Content Editor

Related News