ਭਲਕੇ ਪੰਜਾਬ ਦੌਰੇ 'ਤੇ ਆਉਣਗੇ ਉਪ-ਰਾਸ਼ਟਰਪਤੀ ਜਗਦੀਪ ਧਨਖੜ

Tuesday, Oct 25, 2022 - 10:42 PM (IST)

ਭਲਕੇ ਪੰਜਾਬ ਦੌਰੇ 'ਤੇ ਆਉਣਗੇ ਉਪ-ਰਾਸ਼ਟਰਪਤੀ ਜਗਦੀਪ ਧਨਖੜ

ਅੰਮ੍ਰਿਤਸਰ (ਗੁਰਿੰਦਰ ਸਾਗਰ) : ਦੇਸ਼ ਦੇ ਉਪ-ਰਾਸ਼ਟਰਪਤੀ ਜਗਦੀਪ ਧਨਖੜ ਭਲਕੇ ਪੰਜਾਬ ਦੌਰੇ 'ਤੇ ਆ ਰਹੇ ਹਨ। ਇਸ ਦੌਰਾਨ ਉਹ ਅੰਮ੍ਰਿਤਸਰ ਜ਼ਿਲ੍ਹੇ 'ਚ ਆਉਣਗੇ ਅਤੇ ਵੱਖ-ਵੱਖ ਧਾਰਮਿਕ ਅਸਥਾਨਾਂ 'ਤੇ ਨਤਮਸਤਕ ਹੋਣਗੇ। ਜਾਣਕਾਰੀ ਮੁਤਾਬਕ ਉਹ 26 ਅਕਤੂਬਰ ਨੂੰ ਦੁਪਹਿਰ 12.30 ਵਜੇ ਸ੍ਰੀ ਦਰਬਾਰ ਸਾਹਿਬ, 2 ਵਜੇ ਜਲ੍ਹਿਆਂਵਾਲਾ ਬਾਗ, 2.40 ਵਜੇ ਦੁਰਗਿਆਣਾ ਮੰਦਰ ਅਤੇ 3.40 ਵਜੇ ਸ਼੍ਰੀ ਰਾਮਤੀਰਥ ਪਹੁੰਚਣਗੇ। 

ਇਹ ਖ਼ਬਰ ਵੀ ਪੜ੍ਹੋ - ਰਾਮ ਮੰਦਰ ਦਾ 50 ਫ਼ੀਸਦੀ ਕੰਮ ਪੂਰਾ, ਜਾਣੋ ਕਦੋਂ ਕਰ ਸਕੋਗੇ ਰਾਮ ਲੱਲਾ ਦੇ ਦਰਸ਼ਨ

ਇਸ ਦੌਰੇ ਸਬੰਧੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪ੍ਰਸ਼ਾਸਨ ਹੁਣ ਤੋਂ ਹੀ ਪੱਬਾਂ ਭਾਰ ਹੈ। ਅੰਮ੍ਰਿਤਸਰ ਪੁਲਸ ਵੱਲੋਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਅੱਜ ਦੇਰ ਸ਼ਾਮ ਨੂੰ ਰਿਹਰਸਲ ਵੀ ਕੀਤੀ ਗਈ।


author

Manoj

Content Editor

Related News