ਵੇਰਕਾ ਦਾ ਵਿਕਾਸ ਜੰਗੀ ਪੱਧਰ ''ਤੇ ਕੀਤਾ ਜਾਵੇਗਾ : ਹਰਪਾਲ ਵੇਰਕਾ
Wednesday, Jan 03, 2018 - 07:19 AM (IST)
ਅੰਮ੍ਰਿਤਸਰ, (ਵਾਲੀਆ)- ਸਮਾਜ ਸੇਵੀ ਸੰਸਥਾ ਬੇਬੇ ਨਾਨਕੀ ਭਲਾਈ ਸੁਸਾਇਟੀ, ਰਾਮਾ ਕ੍ਰਿਸ਼ਨਾ ਵੈੱਲਫੇਅਰ ਸਪੋਰਟਸ ਕਲੱਬ ਅਤੇ ਵਾਰਡ-21 ਦੇ ਕੌਂਸਲਰ ਵੱਲੋਂ ਕਸਬਾ ਵੇਰਕਾ 'ਚ ਨਵੇਂ ਸਾਲ ਨੂੰ ਸਮਰਪਿਤ ਸਫਾਈ ਮੁਹਿੰਮ ਦਾ ਆਗਾਜ਼ ਸੀਨੀਅਰ ਆਗੂ ਮਨਜੀਤ ਸਿੰਘ ਵੇਰਕਾ, ਕੌਂਸਲਰ ਮਾ. ਹਰਪਾਲ ਸਿੰਘ ਵੇਰਕਾ ਅਤੇ ਮਨਜਿੰਦਰ ਸਿੰਘ ਬਿੱਲੂ ਦੀ ਅਗਵਾਈ ਵਿਚ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ।
'ਹੱਥਾਂ 'ਚ ਝਾੜੂ ਤੇ ਸ਼ਰਮ ਨਾ ਕਰੋ, ਅੱਗੇ ਆਓ ਵੇਰਕਾ ਦੀ ਵੱਖਰੀ ਪਛਾਣ ਬਣਾਓ' ਦੇ ਬੈਨਰ ਲੈ ਕੇ ਗੁ. ਨਾਨਕਸਰ ਸਾਹਿਬ ਦੇ ਮੇਨ ਬੱਸ ਅੱਡੇ ਤੋਂ ਸ਼ੁਰੂ ਕੀਤੀ ਸਫਾਈ ਮੁਹਿੰਮ ਦਾ ਕੰਮ ਪੂਰੇ ਕਸਬਾ ਵੇਰਕਾ ਦੀਆਂ ਵੱਖ-ਵੱਖ ਪੱਤੀਆਂ ਗੁਰੂ ਨਗਰ, ਰਾਮ ਨਗਰ, ਪੱਤੀ ਭਾਰਾ, ਧੁੱਪਸੜੀ, ਇੰਦਰ ਕਾਲੋਨੀ, ਪੱਤੀ ਥੱਗੇ ਵਾਲੀ, ਹੌਲਦਾਰ ਕਾਲੋਨੀ ਅਤੇ ਹੋਰ ਇਲਾਕਿਆਂ ਵਿਚ ਸਫਾਈ ਕਾਰਜ ਪੂਰਾ ਹੋਣ ਤੱਕ ਲਗਾਤਾਰ ਇਕ ਮਹੀਨਾ ਜਾਰੀ ਰਹੇਗਾ।
ਇਸ ਮੌਕੇ ਹਰਪਾਲ ਸਿੰਘ ਵੇਰਕਾ ਨੇ ਕਿਹਾ ਕਿ ਵੇਰਕਾ ਕਸਬੇ ਦਾ ਵਿਕਾਸ ਜੰਗੀ ਪੱਧਰ 'ਤੇ ਕੀਤਾ ਜਾਵੇਗਾ ਅਤੇ ਇਸ ਦੀ ਸਾਫ-ਸਫਾਈ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਨਵਰਦੀਪ ਸਿੰਘ, ਹਰਦੇਵ ਸਿੰਘ, ਅਮਰਪ੍ਰੀਤ ਸਿੰਘ, ਮਨਜੀਤ ਸਿੰਘ, ਅਮਰਜੀਤ ਸਿੰਘ, ਰਘਬੀਰ ਸਿੰਘ, ਮਿੱਠੂ, ਹੀਰਾ, ਇੰਦਰਜੀਤ, ਮਨਪ੍ਰੀਤ ਸਿੰਘ, ਪਰਮਜੀਤ ਸਿੰਘ, ਸੰਦੀਪ ਸਿੰਘ, ਬਚਿੱਤਰ ਸਿੰਘ, ਰਮੇਸ਼ ਚੰਦਰ, ਅਰੁਨ ਕੁਮਾਰ ਬਿੱਟੂ, ਜਗਜੀਤ ਸਿੰਘ ਜੱਗਾ ਆਦਿ ਹਾਜ਼ਰ ਸਨ।
