ਕੋਰੋਨਾ ਵਾਇਰਸ : ਵੇਰਕਾ ਨੇ ਦੁੱਧ ਦੀ ਡੋਰ-ਟੂ-ਡੋਰ ਸਪਲਾਈ ਲਈ ਜਾਰੀ ਕੀਤੇ ਨੰਬਰ
Wednesday, Mar 25, 2020 - 01:01 AM (IST)
ਜਲੰਧਰ— ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ ਦੀ ਕੈਪਟਨ ਸਰਕਾਰ ਨੇ ਸੂਬੇ 'ਚ ਕਰਫਿਊ ਲਗਾ ਦਿੱਤਾ ਹੈ। ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਪਿਛਲੇ ਦੋ ਦਿਨਾਂ ਤੋਂ ਕਰਫਿਊ ਲੱਗਾ ਹੋਇਆ ਹੈ। ਅਜਿਹੇ 'ਚ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਲੰਧਰ 'ਚ ਦੁੱਧ ਸਪਲਾਈ ਕੰਪਨੀ ਦੀਆਂ ਫੋਨ ਸੇਵਾਵਾਂ ਨੂੰ ਕੱਟਣ ਦੀਆਂ ਅਫਵਾਹਾਂ ਸਾਹਮਣੇ ਆਈਆਂ ਹਨ, ਜਿਸ ਸਬੰਧੀ ਜਲੰਧਰ ਦੇ ਡੀ.ਸੀ. ਨੇ ਇਨਕਾਰ ਕੀਤਾ ਹੈ। ਡੀ.ਸੀ. ਨੇ ਕਿਹਾ ਕਿ ਜੋ ਵੀ ਅਫਵਾਹ ਫੈਲਾਈ ਗਈ ਹੈ, ਉਹ ਵਿਅਰਥ ਹੈ।
ਉਥੇ ਹੀ, ਵੇਰਕਾ ਵਲੋਂ ਕਿਹਾ ਗਿਆ ਹੈ ਕਿ ਉਹ ਡੋਰ-ਟੂ-ਡੋਰ ਦੀ ਸਪਲਾਈ ਕਰਨ ਨੂੰ ਤਿਆਰ ਹਨ। ਇਥੇ ਕੁਝ ਨੰਬਰ ਸਾਂਝੇ ਕੀਤੇ ਗਏ ਹਨ, ਕਿਰਪਾ ਕਰ ਕੇ ਇਨ੍ਹਾਂ ਨੰਬਰਾਂ 'ਤੇ ਕਾਲ ਕਰੋ ਅਤੇ ਆਪਣਾ ਆਡਰ ਦਵੋ। ਕੰਪਨੀ ਨੇ ਵਿਸ਼ਵਾਸ ਦਿੱਤਾ ਹੈ ਕਿ ਉਹ ਐੱਮ.ਆਰ.ਪੀ. ਰੇਟ 'ਤੇ ਘਰ-ਘਰ ਦੁੱਧ ਉਪਲਬਧ ਕਰਵਾਉਣਗੇ। ਇਹ ਨੰਬਰ ਸਿਰਫ ਜਲੰਧਰ ਜ਼ਿਲ੍ਹੇ ਲਈ ਹਨ। ਹੋਰ ਜ਼ਿਲ੍ਹਿਆਂ ਲਈ ਲੋਕ ਇਨ੍ਹਾਂ ਨੰਬਰਾਂ 'ਤੇ ਸਪੰਰਕ ਕਰ ਸਕਦੇ ਹਨ।
ਇਹ ਹਨ ਰੇਟ
ਗ੍ਰੀਨ ਪੈਕੇਟ ਦੁੱਧ - 25/- ਪ੍ਰਤੀ ਪੈਕੇਟ
ਪੀਲਾ ਪੈਕੇਟ ਦੁੱਧ - 20/- ਪ੍ਰਤੀ ਪੈਕੇਟ
ਇਨ੍ਹਾਂ ਨੰਬਰਾਂ 'ਤੇ ਕਰ ਸਕਦੇ ਹੋ ਸਪੰਰਕ
ਯਾਦਵ - 98729-36504
ਮੈਡਮ ਰੂਪਲ - 92654-16969